ਦਹੇਜ ਤੋਂ ਤੰਗ ਲੜਕੀ ਨੇ ਖਾਧੀ ਜ਼ਹਿਰੀਲੀ ਦਵਾਈ
Published : Jun 7, 2019, 10:01 am IST
Updated : Jun 7, 2019, 10:01 am IST
SHARE ARTICLE
Thirsty poisonous substance by dowry consumed by the girl
Thirsty poisonous substance by dowry consumed by the girl

ਸਹੁਰਾ ਪਰਵਾਰ ਕਰਦਾ ਸੀ ਦਹੇਜ ਦੀ ਮੰਗ

ਅੰਮ੍ਰਿਤਸਰ: 31 ਸਾਲ ਦੀ ਸੁਖਬੀਰ ਕੌਰ ਨੇ ਜ਼ਹਿਰੀਲੀ ਦਵਾਈ ਖਾ ਕੇ ਅਪਣਾ ਜੀਵਨ ਸਮਾਪਤ ਕਰ ਲਿਆ। ਮ੍ਰਿਤਕ ਦੇ ਦੋ ਬੱਚੇ ਹਨ। ਲੜਕੀ ਦੇ ਪਿਤਾ ਮੁਖਤਿਆਰ ਸਿੰਘ ਨੇ ਅਰੋਪ ਲਗਾਇਆ ਗਿਆ ਕਿ ਉਹਨਾਂ ਦੀ ਪੁੱਤਰੀ ਚਾਰ ਤਰੀਕ ਨੂੰ ਉਹਨਾਂ ਦੇ ਘਰ ਆਈ ਸੀ ਉਸ ਨੇ ਉਹਨਾਂ ਨੂੰ ਦਸਿਆ ਕਿ ਉਸ ਦਾ ਸਹੁਰਾ ਪਰਵਾਰ ਉਸ ਨੂੰ ਬਹੁਤ ਤੰਗ ਕਰਦਾ ਹੈ। ਉਹ ਉਸ ਦੇ ਹਰ ਕੰਮ ਵਿਚ ਨੁਕਸ ਕੱਢਦੇ ਹਨ।

Sukhbir KaurSukhbir Kaur

ਇਸ ਤੋਂ ਇਲਾਵਾ ਉਸ ਨੂੰ ਕੋਈ ਬਾਹਰ ਦਾ ਕੰਮ ਨਹੀਂ ਕਰਨ ਦਿੰਦੇ। ਮੁਖਤਿਆਰ ਸਿੰਘ ਨੇ ਅਰੋਪ ਲਗਾਇਆ ਕਿ ਲੜਕੇ ਵਾਲੇ ਉਹਨਾਂ ਦੀ ਲੜਕੀ ਨੂੰ ਉਹਨਾਂ ਦੇ ਘਰ ਵੀ ਨਹੀਂ ਆਉਣ ਦਿੰਦੇ ਅਤੇ ਦਹੇਜ ਦੀ ਮੰਗ ਕਰਦੇ ਹਨ। ਉਸ ਨੂੰ ਤਾਅਨੇ ਦਿੰਦੇ ਹਨ ਕਿ ਉਹ ਅਪਣੇ ਪੇਕੇ ਘਰ ਤੋਂ ਕੀ ਲੈ ਕੇ ਆਈ ਹੈ। ਲੜਕੀ ਦੇ ਸਹੁਰੇ ਪਰਵਾਰ ਨੇ ਲੜਕੀ ਦੇ ਪਿਤਾ ਨੂੰ ਫ਼ੋਨ ਕਰ ਕੇ ਦਸਿਆ  ਕਿ ਉਹਨਾਂ ਦੀ ਬੇਟੀ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ।

ਜਦੋਂ ਉਹ ਉਥੇ ਪਹੁੰਚੇ ਤਾਂ ਉਸ ਸਮੇਂ ਲੜਕੀ ਦੀ ਮੌਤ ਹੋ ਚੁੱਕੀ ਸੀ। ਉੱਥੇ ਨਾ ਤਾਂ ਕੋਈ ਡਾਕਟਰ ਸੀ ਤੇ ਨਾ ਹੀ ਕੋਈ ਪਰਵਾਰ ਦਾ ਮੈਂਬਰ। ਐਸਐਚਓ ਅਜਨਾਲਾ ਕਸ਼ਮੀਰ ਸਿੰਘ ਨੇ ਕਿਹਾ ਕਿ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਅਰੋਪੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।  

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement