
ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿਚ ਕਰਜ ਹੇਠ ਦਬੇ ਇਕ ਕਿਸਾਨ ਨੇ ਕੱਲ ਰਾਤ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ...
ਬਰਨਾਲਾ: ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿਚ ਕਰਜ ਹੇਠ ਦਬੇ ਇਕ ਕਿਸਾਨ ਨੇ ਕੱਲ ਰਾਤ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਅੱਜ ਇਥੇ ਦੱਸਿਆ ਕਿ ਕਿਸਾਨ ਗੁਰਦੀਪ ਸਿੰਘ (50) ‘ਤੇ ਲਗਭੱਗ ਬਾਰਾਂ ਲੱਖ ਰੁਪਏ ਦਾ ਕਰਜਾ ਸੀ। ਉਸ ਦੇ ਕੋਲ ਸਵਾ ਏਕੜ ਜ਼ਮੀਨ ਸੀ। ਇਨ੍ਹੇ ਵਿਚ ਕਰਜਾ ਲਾਹੁਣਾ ਕੋਈ ਸੌਖਾ ਕੰਮ ਨਹੀਂ ਸੀ।
ਉਹ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਪਿਛਲੀ ਵਾਰ ਅਤੇ ਇਸ ਵਾਰ ਝੋਨੇ ਦੀ ਫ਼ਸਲ ਚੰਗੀ ਨਾ ਹੋਣ ਕਰ ਕੇ ਉਹ ਅਕਸਰ ਪਰੇਸ਼ਾਨ ਰਹਿੰਦਾ ਸੀ। ਉਸ ਨੇ ਇਨ੍ਹਾਂ ਸਭ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ : ਸੰਗਰੂਰ ਦੇ ਪ੍ਰੀਤ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੀ ਇਕ ਔਰਤ ਨੇ ਘਰੇਲੂ ਹਿੰਸਾ ਕਾਰਨ ਪੱਖੇ ਨਾਲ ਫਾਹਾ ਲਾ ਕੇ ਜਾਨ ਦੇ ਦਿਤੀ। ਫਾਹਾ ਲਗਾਉਂਦੇ ਸਮੇਂ ਉਸ ਦੇ ਦੋ ਬੱਚੇ ਵੀ ਉਸ ਦੇ ਸਾਹਮਣੇ ਸਨ। ਜਾਣਕਾਰੀ ਦੇ ਮੁਤਾਬਕ ਟੋਹਾਨਾ ਦੇ ਪਿੰਡ ਤਲਵਾੜ ਨਿਵਾਸੀ ਕਰਨਵੀਰ ਸ਼ਰਮਾ ਅਪਣੀ ਪਤਨੀ ਅੰਜੂ ਰਾਣੀ ਦੇ ਨਾਲ ਪ੍ਰੀਤ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ।
ਉਨ੍ਹਾਂ ਦੇ ਦੋ ਬੱਚੇ ਢਾਈ ਸਾਲ ਦੀ ਕੁੜੀ ਅਤੇ ਚਾਰ ਸਾਲ ਦਾ ਮੁੰਡਾ ਹੈ। ਕਰਨਵੀਰ ਸ਼ਰਮਾ ਪ੍ਰਾਇਵੇਟ ਸਿਕਓਰਿਟੀ ਕੰਪਨੀ ਵਿਚ ਬਤੋਰ ਮੈਨੇਜਰ ਦੇ ਅਹੁਦੇ ਤੇ ਕੰਮ ਕਰਦਾ ਹੈ। ਬੁੱਧਵਾਰ ਨੂੰ ਉਹ ਬਠਿੰਡਾ ਵਿਚ ਕੰਪਨੀ ਦੀ ਇਕ ਬੈਠਕ ਵਿਚ ਸ਼ਾਮਿਲ ਹੋਣ ਗਿਆ ਸੀ। ਸ਼ਾਮ ਦੇ ਸਮੇਂ ਉਸ ਦੇ ਦੋਵਾਂ ਬੱਚਿਆਂ ਨੇ ਰੌਲਾ ਪਾਇਆ। ਜਦੋਂ ਗੁਆਂਢੀ ਪਹੁੰਚੇ ਤਾਂ ਵੇਖਿਆ ਕਿ ਅੰਜੂ ਪੱਖੇ ਨਾਲ ਲਮਕ ਰਹੀ ਸੀ।
ਥਾਣਾ ਸਿਟੀ-1 ਦੇ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਲਾਸ਼ ਦੇ ਕੋਲ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਮ੍ਰਿਤਕਾ ਦੇ ਪਤੀ ਕਰਨਵੀਰ ਨੇ ਪੁਲਿਸ ਨੂੰ ਇੰਨਾ ਹੀ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।