ਖੇਤੀ ਕਾਨੂੰਨਾਂਵਿਰੁਧਭਾਜਪਾਦੇਸਾਬਕਾਮੰਤਰੀਅਨਿਲਜੋਸ਼ੀਨੇ ਉਧੇੜ'ਕੇਰੱਖਦਿਤੇ ਕੇਂਦਰੀਤੇਪੰਜਾਬਭਾਜਪਾਦੇਆਗੂ
Published : Jun 7, 2021, 7:09 am IST
Updated : Jun 7, 2021, 7:09 am IST
SHARE ARTICLE
image
image

ਖੇਤੀ ਕਾਨੂੰਨਾਂ ਵਿਰੁਧ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ 'ਉਧੇੜ' ਕੇ ਰੱਖ ਦਿਤੇ ਕੇਂਦਰੀ ਤੇ ਪੰਜਾਬ ਭਾਜਪਾ ਦੇ ਆਗੂ


21 ਮਾਰਚ ਨੂੰ  ਹੋਈ ਪੰਜਾਬ ਭਾਜਪਾ ਦੀ ਕਾਰਜਕਾਰਨੀ 'ਚ ਵੀ ਅਨਿਲ ਜੋਸ਼ੀ ਨੇ ਕੀਤੀ ਸੀ ਖੇਤੀ ਕਾਨੂੰਨਾਂ ਦੀ ਵਕਾਲਤ

ਲੁਧਿਆਣਾ, 6 ਜੂਨ (ਪ੍ਰਮੋਦ ਕੌਸ਼ਲ) : ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਗਠਜੋੜ ਦੀ ਸਰਕਾਰ 'ਚ ਅਕਾਲੀ ਦਲ ਨਾਲ ਸਿੱਧੇ ਹੋ ਕੇ ਟੱਕਰਨ ਵਾਲੇ ਭਾਜਪਾ ਦੇ ਨਿਧੜਕ ਆਗੂ ਅਨਿਲ ਜੋਸ਼ੀ ਨੇ ਖੁਲੇਆਮ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਪੰਜਾਬ ਦੇ ਆਗੂਆਂ ਨੂੰ  'ਉਧੇੜ' ਕੇ ਰੱਖ ਦਿਤਾ ਹੈ | 
ਮੀਡੀਆ ਸਾਹਮਣੇ ਆਏ ਅਨਿਲ ਜੋਸ਼ੀ ਨੇ ਖੇਤੀ ਕਾਨੂੰਨਾਂ ਤੇ ਭਾਜਪਾ ਹਾਈ ਕਮਾਨ ਦੇ ਅੜੀਅਲ ਰਵਈਏ ਅਤੇ ਪੰਜਾਬ ਭਾਜਪਾ ਆਗੂਆਂ 'ਤੇ ਅਪਣੀ ਕੁਰਸੀ ਨੂੰ  ਬਚਾਉਣ ਖ਼ਾਤਰ ਚਾਪਲੂਸੀ ਕਰਨ ਦੇ ਇਲਜ਼ਾਮ ਲਾਏ ਹਨ | ਹਾਲਾਂਕਿ ਭਾਜਪਾ ਵਲੋਂ ਅਨਿਲ ਜੋਸ਼ੀ ਦੇ ਇਸ ਤਲਖ ਬਿਆਨਾਂ ਤੋਂ ਬਾਅਦ ਅਜੇ ਤਕ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਪਰ ਅਨਿਲ ਜੋਸ਼ੀ ਨੇ ਜਿਸ ਅੰਦਾਜ਼ ਵਿਚ ਭਾਜਪਾ ਆਗੂਆਂ ਦੀਆਂ ਪੋਲਾਂ ਖੋਲ੍ਹੀਆਂ ਨੇ ਉਸ ਤੋਂ ਸਾਫ਼ ਹੈ ਕਿ ਸੂਬੇ ਵਿਚ ਸੱਤਾ ਦੇ ਸੁਪਨੇ ਵੇਖਣ ਵਾਲੀ ਭਾਜਪਾ ਨੇ ਇਕੱਲਿਆਂ ਚੋਣ ਲੜਨ ਦਾ ਕੀ ਸੋਚਿਆ ਭਾਜਪਾ ਦੀ ਅੰਦਰੂਨੀ ਫੁੱਟ ਪਹਿਲਾਂ ਨਾਲੋਂ ਵੀ ਜ਼ਿਆਦਾ ਵਧ ਗਈ ਹੈ | 
ਮੀਡੀਆ ਵਿਚ ਆਏ ਅਨਿਲ ਜੋਸ਼ੀ ਦੇ ਇਕ ਇੰਟਰਵਿਊ ਨੇ ਭਾਜਪਾ ਦਾ ਅੰਦਰੂਨੀ ਕਲੇਸ਼ ਸ਼ਰੇਆਮ ਜੱਗ-ਜ਼ਾਹਰ ਕਰ ਦਿਤਾ ਹੈ | ਅਨਿਲ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਪਿਛਲੇ ਸਾਢੇ ਚਾਰ ਸਾਲਾਂ ਤੋਂ ਇਸ ਗੱਲ ਦਾ ਪ੍ਰਚਾਰ ਕਰ ਰਹੇ ਹਨ ਕਿ ਉਹ ਅਕਾਲੀ ਦਲ ਵਿਚ ਜਾ ਰਹੇ ਹਨ ਜਦਕਿ ਅਜਿਹੀ ਕੋਈ ਗੱਲ ਫਿਲਹਾਲ ਤਕ ਨਹੀਂ ਹੈ | ਅਨਿਲ ਜੋਸ਼ੀ ਦੀ 'ਫ਼ਿਲਹਾਲ' ਨੇ ਕਈ ਸਵਾਲ ਖੜੇ ਕਰ ਦਿਤੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਵਿਚ ਬੈਠੇ ਉਨ੍ਹਾਂ ਦੇ 'ਦੋਸਤ' ਅਜਿਹਾ ਰੌਲਾ ਪਾ ਰਹੇ ਹਨ ਕਿ ਉਹ ਭਾਜਪਾ ਵਿਚ 
ਜਾ ਰਹੇ ਹਨ ਅਤੇ ਇਹ ਰੌਲਾ ਪਾ ਕੇ ਉਹ 'ਦੋਸਤ' ਅਪਣਾ ਰਸਤਾ ਸਾਫ਼ ਕਰਨਾ ਚਾਹੁੰਦੇ ਹਨ | ਅਨਿਲ ਜੋਸ਼ੀ ਦੀ ਸੁਣੀਏ ਤਾਂ ਉਹ ਕਈ ਵਾਰ ਕਹਿ ਚੁੱਕੇ ਹਨ ਕਿ ਖੇਤੀ ਕਾਨੂੰਨਾਂ ਬਾਬਤ ਕੇਂਦਰੀ ਲੀਡਰਸ਼ਿਪ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ | ਅਨਿਲ ਜੋਸ਼ੀ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਹੋਈ ਪਾਰਟੀ ਦੀ ਕਾਰਜਕਾਰਨੀ ਦੀ ਮੀਟਿੰਗ ਵਿਚ ਵੀ ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਹੱਲ ਲਈ ਕੇਂਦਰੀ ਲੀਡਰਸ਼ਿਪ ਨਾਲ ਗੱਲਬਾਤ ਕਰਨ ਦੀ ਸਲਾਹ ਦਿਤੀ ਸੀ | 
ਦਸਣਯੋਗ ਹੈ ਕਿ ਇਹ ਮੀਟਿੰਗ 20-21 ਮਾਰਚ ਨੂੰ  ਹੋਈ ਸੀ ਅਤੇ ਅਨਿਲ ਜੋਸ਼ੀ ਵਲੋਂ ਮੀਟਿੰਗ ਵਿਚ ਕੀਤੀ ਗਈ ਇਸ ਗੱਲ ਨੂੰ  22 ਮਾਰਚ ਦੇ ਅਪਣੇ ਅੰਕ ਵਿਚ 'ਰੋਜ਼ਾਨਾ ਸਪੋਕਸਮੈਨ' ਨੇ ਪ੍ਰਕਾਸ਼ਤ ਵੀ ਕੀਤਾ ਸੀ | ਅਨਿਲ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਗਠਜੋੜ ਦੀ ਸਰਕਾਰ ਹੋਣ ਦੇ ਬਾਵਜੂਦ ਬੇਰੋਕ ਟੋਕ ਕੰਮ ਕਰਵਾਏ ਅਤੇ ਅਪਣੇ ਮਹਿਕਮੇ ਵਿਚ ਕਿਸੇ ਨੂੰ  ਦਾਖ਼ਲ ਨਹੀਂ ਸੀ ਦੇਣ ਦਿਤਾ ਅਤੇ ਉਨ੍ਹਾਂ ਦੇ ਕੰਮਾਂ ਦੀ ਮਿਸਾਲਾਂ ਅੱਜ ਵੀ ਦਿਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਭਾਜਪਾ ਵਿਚ ਕੁੱਝ ਆਗੂ ਅਜਿਹੇ ਹਨ ਜਿਹੜੇ ਚਾਪਲੂਸੀ ਕਰਨਾ ਹੀ ਜਾਣਦੇ ਹਨ ਅਤੇ ਉਨ੍ਹਾਂ ਨੂੰ  ਚਾਪਲੂਸੀ ਕਰ ਕੇ 'ਸਿਆਸੀ ਪ੍ਰਸ਼ਾਦ' ਵਜੋਂ ਵੱਡੇ ਅਹੁਦਿਆਂ ਨਾਲ ਵੀ ਨਿਵਾਜਿਆ ਗਿਆ ਹੈ | ਹਾਲਾਂਕਿ ਉਨ੍ਹਾਂ ਕਿਸੇ ਦਾ ਨਾਮ ਤਾਂ ਨਹੀਂ ਲਿਆ ਪਰ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਨਾਮ ਲੈ ਕੇ ਪੁੱਛੇ ਗਏ ਸਵਾਲ ਜਿਸ ਵਿਚ ਖੇਤੀ ਕਾਨੂੰਨਾਂ ਬਾਬਤ ਕਿਸਾਨਾਂ ਨੂੰ  ਪਤਾ ਨਾ ਹੋਣ ਦੀ ਗੱਲ ਪੁੱਛੀ ਗਈ, 'ਤੇ ਬੋਲਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ  ਖ਼ੁਦ ਕੁੱਝ ਨਹੀਂ ਪਤਾ | 
ਅਨਿਲ ਜੋਸ਼ੀ ਮੁਤਾਬਕ, ਕੇਂਦਰੀ ਲੀਡਰਸ਼ਿਪ ਜੋ ਕਹਿੰਦੀ ਹੈ ਭਾਜਪਾ ਦੇ ਕੁੱਝ ਆਗੂ ਉਹੀ ਰਟਿਆ ਰਟਾਇਆ ਮੈਸੇਜ ਪੰਜਾਬ ਵਿਚ ਆ ਕੇ ਦਿੰਦੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਆਗੂਆਂ ਦੀ ਕੇਂਦਰੀ ਲੀਡਰਸ਼ਿਪ ਕੋਲ ਕੋਈ ਸੁਣਵਾਈ ਨਹੀਂ ਅਤੇ ਇਹ ਸਾਰੇ ਆਪੋ ਅਪਣੀਆਂ ਕੁਰਸੀਆਂ ਬਚਾਉਣ ਵਿਚ ਲੱਗੇ ਹੋਏ ਹਨ | 
ਆਉਂਦੀਆਂ ਵਿਧਾਨ ਸਭਾ ਚੋਣਾਂ ਬਾਬਤ ਪੁੱਛੇ ਸਵਾਲ 'ਚ ਅਨਿਲ ਜੋਸ਼ੀ ਨੇ ਕਿਹਾ ਕਿ ਉਹ ਚੋਣ ਲੜਨਗੇ ਅਤੇ ਜਿੱਤਣ ਲਈ ਲੜਨਗੇ, ਭਾਜਪਾ ਤੋਂ ਲੜਣਗੇ ਜਾਂ ਨਹੀਂ ਇਸਦਾ ਜਵਾਬ ਉਨ੍ਹਾਂ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਜੇਕਰ ਨਹੀਂ ਪਸੰਦ ਆ ਰਹੇ ਤਾਂ ਉਨ੍ਹਾਂ ਨੂੰ  ਬਦਲਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਬਣਦੇ ਵੀ ਹਨ ਅਤੇ ਬਦਲੇ ਵੀ ਜਾਂਦੇ ਹਨ, ਇਸ ਵਿਚ ਕੋਈ ਵੱਡੀ ਗੱਲ ਨਹੀਂ ਪਰ ਧੱਕੇ ਨਾਲ ਕਿਸੇ 'ਤੇ ਕੋਈ ਗੱਲ ਥੋਪਣੀ ਇਹ ਠੀਕ ਨਹੀਂ ਅਤੇ ਉਹ ਇਸੇ ਗੱਲ ਦਾ ਵਿਰੋਧ ਵੀ ਜਤਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਘਰ ਵਿਚ ਅਪਣੇ ਬੱਚੇ ਨੂੰ  ਵੀ ਧੱਕੇ ਨਾਲ ਕੋਈ ਸਬਜ਼ੀ ਨਹੀਂ ਖਵਾਈ ਜਾ ਸਕਦੀ, ਇਹ ਤਾਂ ਫਿਰ ਕਿਸਾਨ ਹਨ | 
ਜ਼ਿਕਰਯੋਗ ਹੈ ਕਿ ਭਾਜਪਾ ਦੇ ਵੱਡੇ ਆਗੂਆਂ ਵਲੋਂ ਜਿਸ ਅੰਦਾਜ਼ ਵਿਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਉਸ ਤੋਂ ਸਾਫ਼ ਹੈ ਕਿ ਭਾਜਪਾ ਦੇ ਅੰਦਰ ਫੁੱਟ ਕਾਫ਼ੀ ਵੱਡੇ ਪੱਧਰ 'ਤੇ ਹੈ ਅਤੇ ਸੁਪਰਮੇਸੀ ਦੀ ਲੜਾਈ ਵਿਚ ਭਾਜਪਾ ਆਗੂ ਇਕ ਦੂਸਰੇ ਨੂੰ  ਹੇਠਾਂ ਲਾਉਣ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ | ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਨਾਲ ਨੇ ਵੀ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਿਰੁਧ ਕਈ ਵਾਰ ਭੜਾਸ ਕੱਢੀ ਹੈ | ਗੌਰ ਹੋਵੇ ਕਿ ਪੰਜਾਬ ਵਿਚ ਪਹਿਲਾਂ ਤੋਂ ਹੀ ਹਾਸ਼ੀਏ 'ਤੇ ਚੱਲ ਰਹੀ ਭਾਜਪਾ ਲਈ ਅਜਿਹੇ ਹਾਲਾਤਾਂ ਵਿਚ ਨਤੀਜੇ ਹੋਰ ਵੀ ਖ਼ਰਾਬ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |
Ldh_Parmod_6_1: 'ਰੋਜ਼ਾਨਾ ਸਪੋਕਸਮੈਨ' ਵਿੱਚ ਭਾਜਪਾ ਕਾਰਜਕਾਰਣੀ ਦੀ ਮੀਟਿੰਗ ਦੀ ਉਹ ਖ਼ਬਰ ਜਿਸ ਵਿਚ ਕਿਹਾ ਗਿਆ ਸੀ ਕਿ ਇਕ ਸਾਬਕਾ ਮੰਤਰੀ ਵਲੋਂ ਪਹਿਲਾਂ ਖੇਤੀ ਕਾਨੂੰਨਾਂ ਦੇ ਹੱਲ ਦੀ ਸਲਾਹ ਦਿਤੀ ਗਈ | 
: ਅਨਿਲ ਜੋਸ਼ੀ ਅਤੇ ਭਾਜਪਾ ਦੇ ਚੋਣ ਨਿਸ਼ਾਨ ਦੀ ਫ਼ੋਟੋ ਨਾਲ ਲਗਵਾ ਲੈਣਾ ਜੀ
ਡੱਬੀ

ਸਟੇਟ ਕਾਰਜਕਾਰਨੀ ਦੀ ਮੀਟਿੰਗ ਤੋਂ ਬਾਅਦ ਵੀ 2 ਵਾਰ ਪੰਜਾਬ ਪ੍ਰਧਾਨ ਨੂੰ  ਮਸਲੇ ਦੇ ਹੱਲ ਲਈ ਕਿਹਾ, ਪਰ ਕੋਈ ਅਸਰ ਹੀ ਨਹੀਂ: ਅਨਿਲ ਜੋਸ਼ੀ

ਉਧਰ, ਅਨਿਲ ਜੋਸ਼ੀ ਨਾਲ ਜਦੋਂ ਨਿੱਜੀ ਤੌਰ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 22 ਮਾਰਚ ਦੀ ਸੂਬਾ ਕਾਰਜਕਾਰਨੀ ਜੋ ਕਿ ਚੰਡੀਗੜ੍ਹ ਵਿਖੇ ਹੋਈ ਸੀ ਉਥੇ ਤਾਂ ਉਨ੍ਹਾਂ ਕਿਸਾਨਾਂ ਵਾਲਾ ਮਸਲਾ ਹੱਲ ਕਰਨ ਲਈ ਕਿਹਾ ਹੀ ਸੀ, ਉਸ ਬਾਅਦ ਵੀ ਦੋ ਵਾਰ ਨਿਜੀ ਤੌਰ 'ਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ  ਉਨ੍ਹਾਂ ਨੇ ਮਸਲੇ ਦੇ ਹੱਲ ਲਈ ਹਾਈਕਮਾਨ ਨਾਲ ਗੱਲ ਕਰਨ ਅਤੇ ਪੰਜਾਬ ਦੇ ਸਾਰੇ ਹੀ ਮੌਜੂਦਾ ਤੇ ਸਾਬਕਾ ਵਿਧਾਇਕਾਂ ਨਾਲ ਮੀਟਿੰਗ ਕਰ ਕੇ ਫ਼ੀਡਬੈਕ ਲੈਣ ਲਈ ਕਿਹਾ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਪ੍ਰਧਾਨ ਤੇ ਨਾ ਤਾਂ ਕੋਈ ਅਸਰ ਹੋਇਆ ਤੇ ਨਾ ਹੀ ਉਹ ਕਿਸੇ ਦੀ ਗੱਲ ਹੀ ਸੁਣ ਕੇ ਰਾਜ਼ੀ ਹਨ | ਜੋਸ਼ੀ ਮੁਤਾਬਕ ਪੰਜਾਬ ਦੇ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਹੈ, ਕਿਸਾਨ ਘਰ ਛੱਡ ਕੇ ਬਾਰਡਰਾਂ ਤੇ ਬੈਠੇ ਹਨ, ਧਰਨੇ ਤੇ ਧਰਨੇ ਦਿਤੇ ਜਾ ਰਹੇ ਹਨ | ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ, ਵਪਾਰੀ ਭਾਜਪਾ ਨੂੰ  ਅਪਣੀ ਤੇ ਭਾਜਪਾ ਵਪਾਰੀਆਂ ਨੂੰ  ਅਪਣਾ ਸੱਭ ਤੋਂ ਵੱਡਾ ਸਮਰਥਕ ਜਾਂ ਫਿਰ ਕਹਿ ਲਵੋ ਵੋਟ ਬੈਂਕ ਸਮਝਦੀ ਹੈ, ਪਰ ਇਸ ਮਸਲੇ ਤੇ ਵਪਾਰੀਆਂ ਦੀ ਕੋਈ ਬਾਂਹ ਫੜਨ ਵਾਲਾ ਹੀ ਨਹੀਂ | ਪੰਜਾਬ ਦਾ ਸਾਰਾ ਕਾਰੋਬਾਰ ਕਿਸਾਨੀ ਤੇ ਨਿਰਭਰ ਹੈ, ਕਿਸਾਨ ਹੀ ਨਹੀਂ ਰਹਿਣਗੇ ਤਾਂ ਵਪਾਰ ਕਿਵੇਂ ਰਹਿ ਜਾਵੇਗਾ ਪਰ ਇਨ੍ਹਾਂ ਗੱਲਾਂ ਨੂੰ  ਨਾ ਤਾਂ ਪੰਜਾਬ ਭਾਜਪਾ ਸੁਣਨਾ ਚਾਹੁੰਦੀ ਹੈ ਤੇ ਨਾ ਹੀ ਮਸਲੇ ਦਾ ਕੋਈ ਹੱਲ ਹੀ ਕਰਨ ਲਈ ਤਿਆਰ ਹੈ |

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement