
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬੰਬ ਵਾਲੀ ਥਾਂ ਸੀਲ ਕਰ ਦਿਤੀ ਹੈ
ਹੁਸ਼ਿਆਰਪੁਰ: ਜ਼ਿਲ੍ਹੇ ਦੇ ਪਿੰਡ ਧਰਮਪੁਰ ਵਿਚ ਇਕ ਕਿਸਾਨ ਦੇ ਖੇਤ ਵਿਚ ਜ਼ਿੰਦਾ ਬੰਬ ਮਿਲਿਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਬੰਬ ਕਿਸਾਨ ਇਤਿੰਦਰਪਲ ਸਿੰਘ ਦੇ ਖੇਤ ਵਿਚ ਮਿਲਿਆ।
ਇਹ ਵੀ ਪੜ੍ਹੋ: ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨੂੰ ਦਿਤਾ ਸੱਦਾ, ‘ਕੇਂਦਰ ਪਹਿਲਵਾਨਾਂ ਦੇ ਮਸਲੇ ’ਤੇ ਗੱਲਬਾਤ ਲਈ ਤਿਆਰ’
ਮਿਲੀ ਜਾਣਕਾਰੀ ਮੁਤਾਬਕ ਕਿਸਾਨ ਇਤਿੰਦਰਪਾਲ ਸਿੰਘ ਅਪਣੇ ਖੇਤ ਦੀ ਵਾਹੀ ਕਰ ਰਿਹਾ ਸੀ ਅਤੇ ਇਹ ਬੰਬ ਉਸ ਦ ਟਰੈਕਟਰ ਵਿਚ ਫਸ ਗਿਆ। ਇਸ ਤੋਂ ਬਾਅਦ ਕਿਸਾਨ ਦੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬੰਬ ਵਾਲੀ ਥਾਂ ਸੀਲ ਕਰ ਦਿਤੀ ਹੈ। ਇਸ ਦੇ ਨਾਲ ਹੀ ਬੰਬ ਨਿਰੋਧਕ ਟੀਮ ਨੂੰ ਸਦਿਆ ਗਿਆ।