ਸ਼ਰਾਬ ਦੇ ਠੇਕੇਦਾਰ ਦੀ ਗੋਲੀ ਮਾਰ ਕੇ ਹਤਿਆ
Published : Jul 7, 2018, 12:59 am IST
Updated : Jul 7, 2018, 12:59 am IST
SHARE ARTICLE
Himanshu Dania
Himanshu Dania

ਲੁਟੇਰਿਆਂ ਨੇ ਅੱਜ ਇਥੇ ਸ਼ਰਾਬ ਦੇ ਇਕ ਠੇਕੇਦਾਰ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ............

ਬਰਨਾਲਾ - ਲੁਟੇਰਿਆਂ ਨੇ ਅੱਜ ਇਥੇ ਸ਼ਰਾਬ ਦੇ ਇਕ ਠੇਕੇਦਾਰ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਸਥਾਨਕ ਬੱਸ ਸਟੈਂਡ ਦੇ ਠੀਕ ਸਾਹਮਣੇ ਠੇਕਿਆਂ ਦੀ ਉਗਰਾਹੀ ਇਕੱਠੀ ਕਰਕੇ ਉਹ ਆਪਣੇ ਦੋਸਤ ਸ਼ਰਾਬ ਦੇ ਠੇਕੇਦਾਰ ਹਿਮਾਂਸ਼ੂ ਦਾਨੀਆਂ (27) ਨਿਵਾਸੀ ਕੱਚਾ ਕਾਲਜ ਰੋਡ ਗਲੀ ਨੰਬਰ 4 ਬਰਨਾਲਾ ਨਾਲ ਜਾ ਰਿਹਾ ਸੀ ਤਾਂ ਜਦੋਂ ਸ਼ਨੀਦੇਵ ਵਾਲੀ ਗਲੀ ਕੋਲ ਪੁੱਜੇ ਤਾਂ ਠੀਕ ਸਾਹਮਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ 2 ਲੁਟੇਰਿਆਂ ਨੇ ਮੋਟਰਸਾਈਕਲ ਚਾਲਕ ਹਿਮਾਂਸ਼ੂ ਦਾਨੀਆਂ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਅਤੇ 6 ਲੱਖ ਦੀ ਨਗਦੀ ਵਾਲਾ ਬੈਗ ਲੈ ਕੇ ਫਰਾਰ ਹੋ ਗਏ।

ਉਸ ਨੂੰ ਹਾਲਤ ਵਿੱਚ ਤੁਰੰਤ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਹਿਮਾਂਸ਼ੂ ਦਾਨੀਆਂ ਆਪਣੇ ਮਾਪਿਆਂ ਦਾ ਇਕੱਲਾ ਹੀ ਪੁੱਤਰ ਸੀ। ਕੀ ਕਹਿੰਦੇ ਹਨ ਐਸ.ਐਸ.ਪੀ.ਬਰਨਾਲਾ: ਇਸ ਸਬੰਧੀ ਐਸ.ਐਸ.ਪੀ.ਹਰਜੀਤ ਸਿੰਘ ਦਾ ਕਹਿਣਾ ਹੈ ਕਿ  ਇਸ ਲੁੱਟ ਅਤੇ ਹੱਤਿਆ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ ਨੂੰ ਕਾਬੂ ਕਰਨ ਲਈ ਬਰਨਾਲਾ ਜ਼ਿਲ੍ਹੇ ਦੀਆਂ ਪੁਲਿਸ ਟੀਮਾਂ ਤਿਆਰ ਕੀਤੀਆਂ ਗਈਆਂ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM
Advertisement