ਨਸ਼ੇ ਨੇ ਲਈ ਦੋ ਨੌਜਵਾਨਾਂ ਦੀ ਜਾਨ
Published : Jun 23, 2018, 12:23 pm IST
Updated : Jun 23, 2018, 12:23 pm IST
SHARE ARTICLE
died
died

ਨਸ਼ਿਆਂ ਦੇ ਜਾਲ ਨੇ ਪੂਰੇ ਪੰਜਾਬ ਨੂੰ ਬੂਰੀ ਤਰ੍ਹਾਂ ਨਿਗਲ ਰਖਿਆ ਹੈ ਤੇ ਆਏ ਦਿਨ ਲੋਕ ਇਸ ਦੀ ਭੇਟ ਚੜ੍ਹ ਰਹੇ ਹਨ। ਇਸ ਤਰ੍ਹਾਂ ਹੀ ਘਟਨਾ ਮਾਝੇ 'ਚ ਵਾਪਰੀ ਹੈ।...

ਅੰਮ੍ਰਿਤਸਰ, (ਕ੍ਰਾਈਮ ਰਿਪੋਰਟਰ): ਨਸ਼ਿਆਂ ਦੇ ਜਾਲ ਨੇ ਪੂਰੇ ਪੰਜਾਬ ਨੂੰ ਬੂਰੀ ਤਰ੍ਹਾਂ ਨਿਗਲ ਰਖਿਆ ਹੈ ਤੇ ਆਏ ਦਿਨ ਲੋਕ ਇਸ ਦੀ ਭੇਟ ਚੜ੍ਹ ਰਹੇ ਹਨ। ਇਸ ਤਰ੍ਹਾਂ ਹੀ ਘਟਨਾ ਮਾਝੇ 'ਚ ਵਾਪਰੀ ਹੈ। ਛੇਹਰਟਾ ਵਿਚ ਨਸ਼ੇ ਦੀ ਓਵਰਡੋਜ ਲੈਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ  ਦੋਹਾਂ ਦੀਆਂ ਲਾਸ਼ਾਂ ਕਰੀਬ 36 ਘੰਟੇ ਘਰ 'ਚ  ਹੀ ਪਈਆਂ ਰਹੀਆਂ। ਇਸ ਬਾਰੇ ਉਸ ਵੇਲ ਪਤਾ ਲੱਗਾ ਜਦੋਂ ਬਦਬੂ ਫੈਲੀ ਤਾਂ ਲੋਕਾਂ ਨੇ ਪੁਲਿਸ ਨੂੰ ਬੁਲਾਇਆ ਤਾਂ ਜਾ ਕੇ ਇਸ ਦਾ ਖ਼ੁਲਾਸਾ ਹੋਇਆ। ਪੁਲਿਸ ਨੂੰ ਲਾਸ਼ਾਂ ਕੋਲੋਂ ਨਸ਼ੇ  ਲਈ ਵਰਤੇ ਹੋਏ ਇੰਜੈਕਸ਼ਨ ਵੀ ਮਿਲੇ ਹਨ।

peoplepeople

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ  ਪਿਛਲੇ ਇਕ ਮਹੀਨੇ ਵਿਚ ਨਸ਼ੇ ਦੀ ਓਵਰਡੋਜ  ਕਾਰਨ ਨੌਂ ਨੌਜਵਾਨਾਂ ਦੀ ਮੌਤ ਹੋ ਚੁਕੀ ਹੈ।ਇਸ ਘਟਨਾ ਬਾਰੇ ਦਸਿਆ ਜਾ ਰਿਹਾ ਹੈ ਕਿ ਕਰਨ ਨਾਂ ਦੇ ਨੌਜਵਾਨ ਦੀ ਮਾਂ ਕੁੱਝ ਦਿਨ ਤੋਂ ਬੀਮਾਰ ਚਲ ਰਹੀ ਸੀ ਤੇ ਮੰਗਲਵਾਰ ਨੂੰ ਘਰਵਾਲੇ  ਉਸ ਨੂੰ ਪੀਜੀਆਈ ਚੰਡੀਗੜ੍ਹ ਲੈ ਕੇ ਗਏ ਸਨ ਇਸ ਕਰਨ ਘਰ ਵਿਚ ਇਕੱਲਾ ਸੀ ਤੇ ਉਸ ਨੇ ਅਪਣੇ ਘਰ ਅਪਣੇ ਦੋਸਤ ਹਰਪ੍ਰੀਤ ਸਿੰਘ ਨੂੰ ਵੀ ਬੁਲਾ ਲਿਆ ਅਤੇ ਦੋਹਾਂ ਨੇ ਮਿਲ ਕੇ ਰਾਤ ਨੂੰ ਨਸ਼ਾ ਕੀਤਾ ਤੇ ਨਸ਼ੇ ਵਿਚ ਹੀ ਜ਼ਿਆਦਾ ਨਸ਼ਾ ਕਰ ਬੈਠੇ।

drugdrug

ਸਿੱਟੇ ਵਜੋਂ ਨਸ਼ੇ ਦੇ ਸ਼ੌਕ ਨੇ ਦੋਹਾਂ ਦੀ ਜਾਨ ਲੈ ਲਈ।ਹੈਰਾਨੀ ਦੀ ਗੱਲ ਹੈ ਕਿ ਸਰਕਾਰਾਂ ਕਹਿ ਰਹੀਆਂ ਹਨ ਕਿ ਅਸੀਂ ਨਸ਼ਿਆਂ 'ਤੇ ਲਗਾਮ ਕਸ ਰੱਖੀ ਹੈ ਪਰ ਫਿਰ ਵੀ ਨੌਜਵਾਨਾਂ ਕੋਲ ਨਸ਼ਾ ਕਿਸ ਤਰ੍ਹਾਂ ਪਹੁੰਚ ਜਾਂਦਾ ਹੈ। ਇਸ ਨੌਜਵਾਨ ਦੀ ਮਾਂ ਨੂੰ ਕੀ ਪਤਾ ਸੀ ਕਿ ਉਹ ਖ਼ੁਦ ਠੀਕ ਹੋਣ ਜਾ ਰਹੀ ਹੈ ਜਾਂ ਅਪਣੇ ਪੁੱਤ ਖੋਣ ਜਾ ਰਹੀ ਹੈ ਬਿਜਲੀ ਬਚਾਉਣ ਲਈ ਸਰਕਾਰ 13 ਦੀ ਡਿਫਾਲਟ ਦੀ ਬਜਾਇ 24 ਸੈਟਿੰਗ ਕਰੇਗੀ ਨਵੀਂ ਦਿੱਲੀ, (ਏਜੰਸੀ) : ਕੇਂਦਰੀ ਊਰਜਾ ਮੰਤਰੀ  ਆਰ  ਕੇ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਕੁੱਝ ਮਹੀਨਿਆਾਂ ਵਿਚ 13 ਦੇ ਡਿਫਾਲਟ ਟੈਂਪਰੇਚਰ ਨੂੰ 24 ਡਿਗਰੀ ਉੱਤੇ ਸੈਟ ਕਰਨ ਦੇ ਆਦੇਸ਼ ਦੇ ਸਕਦੀ ਹੈ।  

overdoseoverdose

ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਏਸੀ ਬਣਾਉਣ ਵਾਲੀਆਂ ਕੰਪਨੀਆਂ ਦੇ ਇੰਜੀਨੀਅਰਾਂ ਨਾਲ ਇਕ ਮੀਟਿੰਗ ਵੀ ਕੀਤੀ ਹੈ। ਇਸ ਵਿਚ ਕੰਪਨੀਆਂ ਦੇ ਇੰਜੀਨੀਅਰਾਂ ਨੇ ਵੀ ਸੁਝਾਅ ਦਿਤਾ ਸੀ ਕਿ 13 ਦੇ ਟੈਂਪਰੇਚਰ ਨੂੰ ਡਿਫਾਲਟ 24 ਡਿਗਰੀ ਉੱਤੇ ਸੈਟ ਕਰਨ ਨਾ ਲੋਕਾਂ ਦਾ ਬਿਲ ਤਾਂ ਘੱਟ ਆਵੇਗਾ ਤੇ ਹੀ ਨਾਲ ਹੀ ਲੋਕਾਂ ਦੀ ਸਿਹਤ 'ਤੇ ਵੀ ਮਾੜਾ ਅਸਰ ਨਹੀਂ ਪਵੇਗਾ। ਬਿਜਲੀ ਮੰਤਰੀ ਨੇ ਕਿਹਾ ਕਿ ਅਗਰ ਅਜਿਹੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਨਾਲ ਜਿਥੇ 6 ਫੀ ਸਦੀ ਬਿਜਲੀ ਦੀ ਬੱਚਤ ਹੋਵੇਗੀ ਉਥੇ ਹੀ ਪਾਣੀ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੰਪਨੀਆਂ ਨਾਲ ਗੱਲ ਕੀਤੀ ਹੈ ਕਿ ਉਹ ਪਾਣੀ ਦੀ ਸੈਟਿੰਗ ਵੀ ਇਸ ਤਰ੍ਹਾਂ ਕਰਨ ਕਿ ਲੋਕਾਂ ਨੂੰ ਦੋ ਲਾਭ ਹੋਣ।  

adictionaddiction

ਜ਼ਿਕਰਯੋਗ ਹੈ ਕਿ ਆਮ ਤੌਰ 'ਤੇ ਆਦਮੀ ਦਾ ਤਾਪਮਾਨ 36-37 ਡਿਗਰੀ ਦੇ ਵਿਚਕਾਰ ਰਹਿੰਦਾ ਹੈ ਤੇ ਹੋਟਲਾਂ ਤੇ ਦਫ਼ਤਰਾਂ ਵਿਚ ਇਸੇ ਕਰ ਕੇ ਏਸੀ ਦਾ ਤਾਪਮਾਨ 18 ਤੋਂ 21 ਡਿਗਰੀ ਤਕ ਸੈਟ ਕਰ ਕੇ ਰਖਿਆ ਜਾਂਦਾ ਹੈ ਜਿਸ ਨਾਲ ਮਨੁੱਖ ਦੀ ਸਿਹਤ 'ਤੇ ਮਾਰੂ ਅਸਰ ਨਹੀਂ ਪੈਂਦਾ। ਬਿਜਲੀ ਮੰਤਰੀ ਨੇ ਕਿਹਾ ਕਿ ਜਾਪਾਨ ਨੇ ਪਹਿਲਾਂ ਇਹ ਸਫ਼ਲ ਤਜਰਬਾ ਕੀਤਾ ਹੋਇਆ ਹੈ ਕਿਉਂਕਿ ਉਥੇ 28 ਡਿਗਰੀ ਤਕ ਤਾਪਮਾਲ ਦੀ ਸੈਟਿੰਗ ਕੀਤੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਾਰਤ ਵਿਚ ਇਹ ਤਜਰਬਾ ਸਫ਼ਲ ਹੋ ਗਿਆ ਤਾਂ ਇਕ ਸਾਲ ਵਿਚ 20 ਅਰਬ ਯੂਨਿਟ ਬਿਜਲੀ ਦੀ ਬੱਚਤ ਹੋਵੇਗੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement