ਜ਼ਮੀਨ ਦੇ ਲਾਲਚ ’ਚ ਸਕੀ ਭੈਣ ਨੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ
Published : Jul 7, 2019, 2:55 pm IST
Updated : Jul 7, 2019, 2:55 pm IST
SHARE ARTICLE
Murder Case
Murder Case

ਪੁਲਿਸ ਵਲੋਂ 4 ਜਣਿਆਂ ਵਿਰੁਧ ਮਾਮਲਾ ਦਰਜ

ਮਾਨਸਾ: ਜ਼ਿਲ੍ਹੇ ਦੇ ਪਿੰਡ ਉਡਤ ਸੈਦੇਵਾਲ ਤੋਂ ਜ਼ਮੀਨ ਦੇ ਲਾਲਚ ਵਿਚ ਭੈਣ ਵਲੋਂ ਭਰਾ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੀ ਸਕੀ ਭੈਣ ਤੇ ਜੀਜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 5 ਜੁਲਾਈ ਨੂੰ ਥਾਣਾ ਬੋਹਾ ਦੇ ਪਿੰਡ ਉਡਤ ਸੈਦੇਵਾਲ ਦੇ ਰਹਿਣ ਵਾਲੇ ਗੁਰਚਰਨ ਸਿੰਘ ਦੀ ਮਾਨਸਾ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਗਈ ਸੀ।

Murder Case Murder Case

ਇਸ ਸਬੰਧੀ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਨੇ ਬਿਆਨ ਦਿਤਾ ਸੀ ਕਿ ਉਸ ਦਾ ਪੁੱਤਰ ਨਸ਼ੇੜੀ ਹੋਣ ਕਰਕੇ ਰਾਤ ਵੇਲੇ ਕੰਧ ਟੱਪ ਕੇ ਬਾਹਰੋਂ ਅੰਦਰ ਆਉਣ ਲੱਗਿਆ ਤਾਂ ਉਸ ਉਪਰ ਕੰਧ ਡਿੱਗ ਗਈ ਅਤੇ ਸੱਟਾਂ ਲੱਗਣ ਕਰਕੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਮਾਮਲਾ ਦਰਜ ਕੀਤਾ, ਜਿਸ ਮਗਰੋਂ ਮ੍ਰਿਤਕ ਦਾ ਸੰਸਕਾਰ ਕਰ ਦਿਤਾ ਗਿਆ।

ਖੁਰਾਣਾ ਨੇ ਦੱਸਿਆ ਕਿ ਮਾਮਲਾ ਸ਼ੱਕੀ ਹੋਣ ਕਰਕੇ ਪੁਲਿਸ ਟੀਮ ਨੇ ਪਿੰਡ ਉਡਤ ਸੈਦੇਵਾਲਾ ਪਹੁੰਚ ਕੇ ਖੁਫ਼ੀਆ ਪੜਤਾਲ ਕੀਤੀ, ਜਿਸ ਦੌਰਾਨ ਪਤਾ ਲੱਗਿਆ ਕਿ ਬੀਤੀ ਚਾਰ ਜੁਲਾਈ ਨੂੰ ਗੁਰਚਰਨ ਦੀ ਭੈਣ ਦਲਜੀਤ ਕੌਰ, ਜੀਜਾ ਧਰਮ ਸਿੰਘ ਅਤੇ ਭਾਣਜਾ ਜਤਿੰਦਰ ਸਿੰਘ ਵਾਸੀ ਬੋਹਾ ਤੇ ਦੂਜੀ ਭੈਣ ਸਰਬਜੀਤ ਕੌਰ ਵਾਸੀ ਮਾਨਸਾ ਨੇ ਜ਼ਮੀਨ ਦੇ ਲਾਲਚ ਵਿਚ ਗੁਰਚਰਨ ਸਿੰਘ ਦਾ ਕਤਲ ਕਰ ਦਿਤਾ।

MurderMurder

ਥਾਣਾ ਬੋਹਾ ਦੇ ਮੁੱਖ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਵਿਆਹਿਆ ਹੋਇਆ ਸੀ। ਉਸ ਦੇ ਦੋ ਬੱਚੇ ਹਨ। ਉਸ ਨੇ ਅਪਣੀ ਪਤਨੀ ਨੂੰ ਕੁੱਟਮਾਰ ਕਰ ਕੇ ਘਰੋਂ ਕੱਢ ਦਿਤਾ ਸੀ ਅਤੇ ਉਹ ਅਪਣੇ ਪੇਕੇ ਰਹਿੰਦੀ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵਲੋਂ ਮ੍ਰਿਤਕ ਦੀ ਭੈਣ ਦਲਜੀਤ ਕੌਰ, ਜੀਜਾ ਧਰਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਭਾਣਜਾ ਤੇ ਦੂਜੀ ਭੈਣ ਅਜੇ ਫ਼ਰਾਰ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement