'ਮਿਸ਼ਨ ਵੰਦੇ ਭਾਰਤ' ਤਹਿਤ 167 ਭਾਰਤੀ ਪਹੁੰਚੇ ਮੁਹਾਲੀ, UAE ਕਰਦੇ ਸੀ ਕੰਮ 
Published : Jul 7, 2020, 10:58 am IST
Updated : Jul 7, 2020, 10:58 am IST
SHARE ARTICLE
 167 passengers landed at the Chandigarh international airport
167 passengers landed at the Chandigarh international airport

ਮਿਸ਼ਨ ਵੰਦੇ ਭਾਰਤ ਤਹਿਤ ਇੱਕ ਉਡਾਣ ਕੱਲ੍ਹ ਯਾਨੀ ਸੋਮਵਾਰ ਨੂੰ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ

ਚੰਡੀਗੜ੍ਹ: ਮਿਸ਼ਨ ਵੰਦੇ ਭਾਰਤ ਤਹਿਤ ਇੱਕ ਉਡਾਣ ਕੱਲ੍ਹ ਯਾਨੀ ਸੋਮਵਾਰ ਨੂੰ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ। ਸਪਾਈਸਜੈੱਟ ਦਾ ਇਹ ਜਹਾਜ਼ ਯੂਏਈ ਵਿਚ ਫਸੇ ਯਾਤਰੀਆਂ ਲਈ ਤਿਆਰ ਕੀਤਾ ਗਿਆ ਸੀ। ਇਸ ਉਡਾਣ ਵਿਚ ਤਕਰੀਬਨ 167 ਯਾਤਰੀ ਸਵਾਰ ਸਨ। ਇਹ ਉਹ ਭਾਰਤੀ ਸਨ ਜੋ ਯੂਏਈ ਵਿਚ ਕੰਮ ਕਰਦੇ ਸਨ। ਇਨ੍ਹਾਂ ਵਿਚ ਵਧੇਰੇ ਅਜਿਹੇ ਯਾਤਰੀ ਵੀ ਸ਼ਾਮਲ ਸੀ ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ।

spicejet flight slip from runway in mumbai no injuredSpicejet 

ਸਪਾਈਸਜੈੱਟ ਦੀ ਉਡਾਣ ਰਾਤ ਕਰੀਬ 8.30 ਵਜੇ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ। ਯਾਤਰੀਆਂ ਨੇ ਦੱਸਿਆ ਕਿ ਲੌਕਡਾਊਨ ਤੋਂ ਬਾਅਦ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਚਾਹੀਦਾ ਹੈ। ਹੁਣ ਹਾਲਾਤ ਚੰਗੇ ਨਹੀਂ ਹਨ, ਅਜਿਹੀ ਸਥਿਤੀ ਵਿਚ ਆਪਣੇ ਦੇਸ਼ ਵਿਚ ਕੰਮ ਕਰਨਾ ਹੀ ਵਧੀਆ ਹੈ। ਇਸ ਕਰਕੇ ਜਦੋਂ ਮਿਸ਼ਨ ਵੰਦੇ ਭਾਰਤ ਲਾਂਚ ਕੀਤਾ ਗਿਆ ਤਾਂ ਇਹ ਵਾਪਸ ਪਰਤ ਆਏ।

File PhotoFile Photo

ਫਲਾਈਟ ਵਿੱਚ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੇ ਯਾਤਰੀ ਸ਼ਾਮਲ ਸਨ। ਜਦੋਂ ਉਡਾਣ ਇੱਥੇ ਪਹੁੰਚੀ ਤਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਡਾਕਟਰਾਂ ਨੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਫਿਰ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬੈਚਾਂ ਵਿਚ ਬਾਹਰ ਕੱਢਿਆ ਗਿਆ। ਇੱਥੇ ਆਉਣ ਵਾਲੇ ਸਾਰੇ ਯਾਤਰੀਆਂ ਲਈ ਸੈਨੇਟਾਇਜੇਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ। ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ ਇਸ ਉਡਾਣ ਦੇ ਯਾਤਰੀਆਂ ਨੂੰ ਰਾਜ ਸਰਕਾਰ ਦੇ ਨਿਯਮਾਂ ਮੁਤਾਬਕ ਕੁਆਰੰਟਿਨ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement