15 ਜੁਲਾਈ ਨੂੰ UAE ਪਹਿਲੀ ਵਾਰ ਲਾਂਚ ਕਰੇਗਾ ਅਪਣਾ ਮੰਗਲ ਮਿਸ਼ਨ
Published : Jun 9, 2020, 6:25 pm IST
Updated : Jun 9, 2020, 6:25 pm IST
SHARE ARTICLE
Mars Mission
Mars Mission

ਅਰਬ ਦੇਸ਼ਾਂ ਦੀ ਦੁਨੀਆ ਵਿਚ ਸੰਯੁਕਤ ਅਰਬ ਅਮੀਰਾਤ ਪਹਿਲਾ ਅਜਿਹਾ ਦੇਸ਼ ਹੋਵੇਗਾ ਜੋ ਮੰਗਲ ਗ੍ਰਹਿ ਲਈ ਮਿਸ਼ਨ ਲਾਂਚ ਕਰੇਗਾ।

ਨਵੀਂ ਦਿੱਲੀ: ਅਰਬ ਦੇਸ਼ਾਂ ਦੀ ਦੁਨੀਆ ਵਿਚ ਸੰਯੁਕਤ ਅਰਬ ਅਮੀਰਾਤ ਪਹਿਲਾ ਅਜਿਹਾ ਦੇਸ਼ ਹੋਵੇਗਾ ਜੋ ਮੰਗਲ ਗ੍ਰਹਿ ਲਈ ਮਿਸ਼ਨ ਲਾਂਚ ਕਰੇਗਾ। ਅਗਲੇ 40 ਦਿਨਾਂ ਵਿਚ ਸੰਯੁਕਤ ਅਰਬ ਅਮੀਰਾਤ ਅਪਣਾ ਮੰਗਲ ਮਿਸ਼ਨ ਲਾਂਚ ਕਰ ਦੇਵੇਗਾ। ਇਹ ਮਿਸ਼ਨ ਅਗਲੇ ਸਾਲ ਫਰਵਰੀ ਤੱਕ ਮੰਗਲ ਗ੍ਰਹਿ ਤੱਕ ਪਹੁੰਚੇਗਾ।

Mars MissionMars Mission

ਯੂਏਈ ਇਸ ਮਿਸ਼ਨ ਜ਼ਰੀਏ ਦੱਸਣਾ ਚਾਹੁੰਦਾ ਹੈ ਕਿ ਉਹ ਵੀ ਪੁਲਾੜ ਵਿਗਿਆਨ ਵਿਚ ਦੁਨੀਆ ਵਿਚ ਅੱਗੇ ਵਧ ਰਿਹਾ ਹੈ। ਸੰਯੁਕਤ ਅਰਬ ਅਮੀਰਾਤ 15 ਜੁਲਾਈ ਨੂੰ ਅਪਣਾ ‘ਹੋਪ ਮਾਰਸ ਮਿਸ਼ਨ’ ਸ਼ੁਰੂ ਕਰੇਗਾ। ਇਸ ਦੀ ਤਿਆਰੀ ਸਾਲ 2014 ਤੋਂ ਚੱਲ ਰਹੀ ਸੀ।

Mars MissionMars Mission

ਇਸ ਮਿਸ਼ਨ ਦੇ ਪ੍ਰਾਜੈਕਟ ਮੈਨੇਜਰ ਓਮਰਾਨ ਸ਼ਰਾਫ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਯੂਏਈ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿਚ ਗਿਣਿਆ ਜਾਵੇ ਜਿਹੜੇ ਮੰਗਲ ‘ਤੇ ਪਹੁੰਚ ਚੁੱਕੇ ਹਨ। ਓਮਰਾਨ ਨੇ ਦੱਸਿਆ ਕਿ ਅਸੀਂ ਮੰਗਲ ਗ੍ਰਹਿ 'ਤੇ ਸੈਟੇਲਾਈਟ, ਰੋਵਰ ਜਾਂ ਰੋਬੋਟ ਨਹੀਂ ਉਤਾਰਨ ਜਾ ਰਹੇ।

Mars MissionMars Mission

ਇਸ ਦੀ ਬਜਾਏ ਉਹ ਇਸ ਦੇ ਆਲੇ ਦੁਆਲੇ ਚੱਕਰ ਕੱਟ ਰਹੇ ਸੈਟੇਲਾਈਟ ਲਾਂਚ ਕਰਨਗੇ, ਜੋ ਸਾਨੂੰ Martian year ਤੇ ਉਥੋਂ ਦੇ ਮੌਸਮ ਬਾਰੇ ਜਾਣਕਾਰੀ ਦੇਵੇਗਾ। ਇਸ ਮਿਸ਼ਨ ਦੀ ਡਿਪਟੀ ਪ੍ਰਾਜੈਕਟ ਮੈਨੇਜਰ ਸਾਰਾ-ਅਲ-ਅਮੀਰੀ ਨੇ ਦੱਸਿਆ ਕਿ ਯੂਏਈ ਦਾ ਮੰਗਲ ਮਿਸ਼ਨ ਦੱਸੇਗਾ ਕਿ ਮੰਗਲ ਗ੍ਰਹਿ ਦੇ ਵਾਤਾਵਰਣ ਵਿਚ ਲਗਾਤਾਰ ਹੋ ਰਹੇ ਬਦਲਾਅ ਦਾ ਕਾਰਨ ਕੀ ਹੈ।

Mars MissionMars Mission

ਮੰਗਲ ਗ੍ਰਹਿ ਦੀ ਸਤਿਹ 'ਤੇ ਕਿੰਨੀ ਆਕਸੀਜ਼ਨ ਅਤੇ ਹਾਈਡ੍ਰੋਜਨ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਮਿਲਣ ਵਾਲੇ ਡੇਟਾ ਨੂੰ ਅਸੀਂ ਦੁਨੀਆ ਭਰ ਦੀਆਂ 200 ਤੋਂ ਜ਼ਿਆਦਾ ਸੰਸਥਾਵਾਂ ਨੂੰ ਸਟਡੀ ਕਰਨ ਲਈ ਦੇਵਾਂਗੇ। ਇਸ ਵਿਚ ਅਮਰੀਕੀ ਪੁਲਾੜ ਏਜੰਸੀ ਨਾਸਾ ਵੀ ਸ਼ਾਮਲ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement