ਬਾਦਲਾਂ ਨੂੰ ਹਰ ਗੱਲ ਦਾ ਪਤਾ ਸੀ ਪਰ ਉਨ੍ਹਾਂ ਸੱਚ ਨੂੰ ਛੁਪਾਇਆ, ਕਿਸੇ ਨੂੰ ਨਹੀਂ ਬਖ਼ਸ਼ਾਂਗੇ : ਰੰਧਾਵਾ
Published : Jul 7, 2020, 8:16 am IST
Updated : Jul 7, 2020, 8:24 am IST
SHARE ARTICLE
Parkash Badal With Sukhbir Badal
Parkash Badal With Sukhbir Badal

ਬਾਦਲਾਂ ਨੂੰ ਹਰ ਗੱਲ ਦਾ ਪਤਾ ਸੀ ਪਰ ਉਨ੍ਹਾਂ ਸੱਚ ਨੂੰ ਛੁਪਾਇਆ, ਕਿਸੇ ਨੂੰ ਨਹੀਂ ਬਖ਼ਸ਼ਾਂਗੇ : ਰੰਧਾਵਾ

ਬਠਿੰਡਾ : ਬੇਅਦਬੀ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨਾਲ ਇਨਸਾਫ਼ ਦੇਣ ਦੇ ਕੀਤੇ ਵਾਅਦੇ ਤਹਿਤ ਕਿਸੇ ਦੀ ਵੀ ਧੌਣ ਨੂੰ ਹੱਥ ਪਾਉਣ ਤੋਂ ਗੁਰੇਜ਼ ਨਹੀਂ ਕਰੇਗੀ। ਜੋ ਇਸ ਮਾਮਲੇ ਲਈ ਜ਼ੁੰਮੇਵਾਰ ਹੋਇਆ, ਉਹ ਬੇਸ਼ੰਕ ਪੰਜਾਬ ਦਾ ਕਿੰਨਾ ਵੀ ਵੱਡਾ ਸਿਆਸੀ ਲੀਡਰ ਜਾਂ ਅਫ਼ਸਰ ਕਿਉਂ ਨਾ ਹੋਵੇ ਪਰ ਬਾਦਲਾਂ ਨੂੰ ਸੱਭ ਕੁੱਝ ਪਤਾ ਸੀ।

Punjab GovtPunjab Govt

ਜਿਨ੍ਹਾਂ ਦੇ ਰਾਜ ਵੇਲੇ ਹੀ ਬੇਅਦਬੀ ਹੋਈ, ਐਮ.ਐਸ.ਜੀ ਫ਼ਿਲਮ ਰਿਲੀਜ਼ ਹੋਈ ਅਤੇ ਡੇਰਾ ਮੁਖੀ ਨੂੰ ਵੀ ਇਨ੍ਹਾਂ ਨੇ ਹੀ ਜਥੇਦਾਰ ਗੁਰਬਚਨ ਸਿੰਘ ਤੋਂ ਮਾਫ਼ੀ ਦਿਵਾਈ, ਪਰ ਹੁਣ ਇਸੇ ਹੀ ਮੁੱਦੇ ’ਤੇ ਮਗਰਮੱਛ ਵਾਲੇ ਹੰਝੂ ਵਹਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਭੁੱਚੋ ਦੇ ਭੁੱਚੋ ਸ਼ਹਿਰ ਵਿਖੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਤਾਜਪੋਸ਼ੀ ਸਮਾਗਮ ਵਿਚ ਸ਼ਿਰਕਤ ਕਰਨ ਤੋਂ ਪਹਿਲਾ ਟਰੱਕ ਯੂਨੀਅਨ ਦੇ ਪ੍ਰਧਾਨ ਜੋਨੀ ਬਾਂਸਲ ਦੇ ਗ੍ਰਹਿ ਵਿਖੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। 

Sukhjinder Singh Randhawa Sukhjinder Singh Randhawa

ਜੇਲ ਮੰਤਰੀ ਰੰਧਾਵਾ ਨੇ ਅੱਗੇ ਬੋਲਦਿਆਂ ਕਿਹਾ ਪੰਜਾਬ ਦੀ ਜੇਲਾਂ ਵਿਚ ਮੋਬਾਇਲ ਮਿਲਦਾ ਇੱਕਲੇ ਪੰਜਾਬ ਦੀ ਹੀ ਨਹੀਂ ਬਲਕਿ ਪੂਰੇ ਸੰਸਾਰ ਦੀਆਂ ਜੇਲਾਂ ਦੀ ਦਿੱਕਤ ਬਣੀ ਹੋਈ ਹੈ। ਪਰ ਪੰਜਾਬ ਸਰਕਾਰ ਵਲੋਂ ਇਸ ਦੀ ਰੋਕਥਾਮ ਲਈ ਅਨੇਕਾਂ ਕਦਮ ਚੁੱਕੇ ਗਏ ਹਨ ਅਤੇ ਤਦ ਤਕ ਅਜਿਹਾ ਵਤੀਰਾ ਚਲਦਾ ਰਹੇਗਾ ਜਦ ਤਕ ਜੇਲਾਂ ਅੰਦਰ ਜੈਮਰ ਨਹੀਂ ਲੱਗ ਜਾਂਦੇ ਅਤੇ ਪੂਰੀ ਤਰ੍ਹਾਂ ਮੋਬਾਇਲ ਨੈੱਟਵਰਕ ਜਾਮ ਨਹੀਂ ਹੋ ਜਾਂਦੇ।

Shiromani Akali DalShiromani Akali Dal

ਰੰਧਾਵਾ ਨੇ ਅਕਾਲੀਆਂ ’ਤੇ ਵਰ੍ਹਦਿਆਂ ਕਿਹਾ ਕਿ ਅਕਾਲੀਆਂ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਵਿਰਸਾ ਸਿੰਘ ਵਲਟੋਹਾ ਤੋਂ ਲੈ ਕੇ ਤੋਤਾ ਸਿੰਘ ਵਰਗੇ ਨਰਮੇਂ ਦੇ ਟੀਡੇ ਤਕ ਖਾ ਗਏ ਪਰ ਹੁਣ ਉਹ ਬੀਜ ਘੁਟਾਲੇ ਦੀਆਂ ਗੱਲਾਂ ਕਰ ਰਹੇ ਹਨ ਜਿਸ ਲਈ ਉਹ ਅਦਾਲਤ ਤੱਕ ਜਾ ਪੁੱਜੇ ਹਨ ਪਰ ਅਜਿਹੇ ਮਾਮਲੇ ਵਿਚ ਰੱਤੀ ਭਰ ਵੀ ਸੱਚਾਈ ਨਹੀਂ ਕਿਉਂਕਿ ਕਿਸੇ ਦੇ ਹਲਕੇ ਅੰਦਰ ਕੋਈ ਗ਼ਲਤ ਫ਼ੈਕਟਰੀ ਜਾਂ ਕਾਰਖ਼ਾਨਾ ਲੱਗ ਜਾਣ ਲਈ ਸਬੰਧਤ ਵਿਧਾਇਕ ਜ਼ੁੰਮੇਵਾਰ ਨਹੀਂ ਹੁੰਦਾ ਕਿਉਂਕਿ ਪੰਜਾਬ ਅੰਦਰ ਕਾਨੂੰਨ ਦਾ ਰਾਜ ਹੈ ਨਾ ਕਿ ਅਕਾਲੀਆਂ ਦਾ।

Virsa Singh ValtohaVirsa Singh Valtoha

ਰੰਧਾਵਾ ਨੇ ਇਹ ਵੀ ਕਿਹਾ ਕਿ ਸਰਕਾਰ ਪੰਜਾਬ ਅੰਦਰੋਂ ਨਸ਼ੇ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਰੰਧਾਵਾ ਨੇ ਇਸ ਤੋਂ ਪਹਿਲਾਂ ਕੇਂਦਰੀ ਜੇਲ ਦਾ ਦੌਰਾ ਕਰ ਕੇ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ। ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਹਲਕਾ ਭੁੱਚੋ ਅੰਦਰ ਕੈਬਨਿਟ ਮੰਤਰੀ ਦਾ ਇਹ ਦੌਰਾ ਹਲਕੇ ਲਈ ਕਾਰਗਾਰ ਸਾਬਤ ਹੋਵੇਗਾ। ਉਧਰ ਰੰਧਾਵਾ ਨੇ ਵਿਧਾਇਕ ਕੋਟਭਾਈ ਦੀ ਵਿਕਾਸ ਪੱਖੀ ਸੋਚ ਦੀ ਵੀ ਸ਼ਲਾਘਾ ਕੀਤੀ।

Shiromani Akali DalShiromani Akali Dal

ਅੰਤ ਵਿਚ ਪ੍ਰਧਾਨ ਜੋਨੀ ਬਾਂਸਲ ਦੇ ਪ੍ਰਵਾਰ ਨੇ ਕੈਬਨਿਟ ਮੰਤਰੀ ਰੰਧਾਵਾ ਅਤੇ ਵਿਧਾਇਕ ਕੋਟਭਾਈ ਦਾ ਸਨਮਾਨ ਕੀਤਾ। ਇਸ ਮੌਕੇ ਨਰਿੰਦਰ ਸਿੰਘ ਭੁਲੇਰੀਆ ਸਾਬਕਾ ਪ੍ਰਧਾਨ, ਚੇਅਰਮੈਨ ਹਰਮਨਵੀਰ ਸਿੰਘ ਜੈਸੀ ਕਾਂਗੜ, ਐਡਵੋਕੇਟ ਰੁਪਿੰਦਰਪਾਲ ਸਿੰਘ ਕੋਟਭਾਈ, ਚੇਅਰਮੈਨ ਨਾਹਰ ਸਿੰਘ, ਵਾਈਸ ਚੇਅਰਮੈਨ ਵਰਿੰਦਰ ਕੁਮਾਰ ਗਰਗ, ਜਸਵਿੰਦਰ ਜਸ ਬੱਜੋਆਣਾ, ਬਲਜਿੰਦਰ ਸ਼ਰਮਾਂ ਨਿੱਜੀ ਸਹਾਇਕ, ਮਨਮੋਹਨ ਢੀਗਰਾ ਵਾਈਸ ਚੇਅਰਮੈਨ, ਮੁਕੇਸ਼ ਸ਼ਰਮਾਂ, ਅਮਿਤ ਕੁਮਾਰ ਬੰਬੂ, ਧਰਮ ਸਿੰਘ ਮਾੜੀ ਵਾਈਸ ਚੇਅਰਮੈਨ, ਸਰਪੰਚ ਕੁਲਵਿੰਦਰ ਸਿੰਘ ਕਿੰਦਰਾ, ਸੁਖਦੇਵ ਸਿੰਘ ਸੁੱਖਾ ਤੁੰਗਵਾਲੀ, ਹਰਵਿੰਦਰ ਸਿੰਘ ਝੰਡਾ ਬੁਰਜ ਕਾਹਨ ਸਿੰਘ ਸਣੇ ਵੱਡੀ ਗਿਣਤੀ ਵਿਚ ਸ਼ਹਿਰੀ ਵਾਸੀ ਹਾਜ਼ਰ ਸਨ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement