Bhagwant Mann ਨੇ ਸਿੱਖਿਆ ਮੰਤਰੀ ਨੂੰ ਸੁਣਾਈਆਂ ਖਰੀਆਂ-ਖਰੀਆਂ
Published : Jul 7, 2020, 10:55 am IST
Updated : Jul 7, 2020, 10:55 am IST
SHARE ARTICLE
Teachers Unemployment Vijay Inder Singla Aam Aadmi Party
Teachers Unemployment Vijay Inder Singla Aam Aadmi Party

ਬੇਰੋਜ਼ਗਾਰ ਅਧਿਆਪਕਾਂ 'ਤੇ ਕੀਤੇ ਪਰਚਿਆਂ ਦਾ ਕੀਤਾ ਵਿਰੋਧ

ਸੰਗਰੂਰ: ਬੀਤੇ ਦਿਨੀਂ ਹੋਈ ਸੰਗਰੂਰ ਵਿਚ ਸਿੱਖਿਆ ਮੰਤਰੀ ਦੇ ਕੋਠੀ ਦਾ ਘਿਰਾਓ ਕਰਨ ਆਏ ਬੇਰੋਜ਼ਗਾਰ ਅਧਿਆਪਕਾਂ ਤੇ ਮਾਮਲੇ ਦਰਜ ਕੀਤੇ ਜਾਣ ਤੋਂ ਬਾਅਦ ਹੁਣ ਭਗਵੰਤ ਮਾਨ ਨੇ ਵੀ ਬੇਰੋਜ਼ਗਾਰ ਅਧਿਆਪਕਾਂ ਦੇ ਹੱਕ ਵਿਚ ਨਿੱਤਰ ਆਏ ਹਨ।

Bhagwant MannBhagwant Mann

ਜਿੱਥੇ ਓਨਾਂ ਇਸਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਮਾਨ ਨੇ ਸਿੱਖਿਆ ਮੰਤਰੀ  ਨੂੰ ਆੜੇ ਹੱਥੀਂ ਲੈਦਿਆਂ ਕਾਂਗਰਸ ਦੇ ਮੰਤਰੀਆਂ ਵੱਲੋਂ ਕੀਤੇ ਪ੍ਰਦਰਸ਼ਨਾਂ 'ਤੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਭਗਵੰਤ ਮਾਨ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਵੱਲੋਂ ਪਿਛਲੇ ਦਿਨੀਂ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਉਸ ਸਮੇਂ ਕਿੰਨਾ ਇਕੱਠ ਹੋਇਆ ਸੀ ਤੇ ਉਹਨਾਂ ਨੇ ਮਾਸਕ ਵੀ ਨਹੀਂ ਪਾਇਆ ਸੀ।

TeachersTeachers

ਪਰ ਅਧਿਆਪਕਾਂ ਨੇ ਤਾਂ ਮਾਸਕ ਵੀ ਪਾਏ ਸਨ। ਉਹਨਾਂ ਨੇ ਵਿਜੈ ਇੰਦਰ ਸਿੰਗਲਾ ਨੂੰ ਕਿਹਾ ਕਿ ਉਹ ਅਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਨਾ। ਦੱਸ ਦਈਏ ਕਿ ਇਸ ਮੌਕੇ ਭਗਵੰਤ ਮਾਨ ਸੰਗਰੂਰ ਦੇ ਡਿਪਟੀ ਕਮਿਸ਼ਨਰ ਨਾਲ ਕੋਵਿਡ 19 ਘਗਰ ਤੇ ਡ੍ਰੇਨਾਂ ਦੀ ਸਫਾਈ ਸਬੰਧੀ ਮੁਲਾਕਾਤ ਕਰਨ ਪਹੁੰਚੇ ਜਿਸ ਦੌਰਾਨ ਉਹਨਾਂ ਕਿਹਾ ਉਮੀਦ ਜਤਾਈ ਹੈ ਕਿ ਜਲਦ ਹੀ ਘਗਰ ਦੀ ਸਫਾਈ ਸਬੰਧੀ ਕਾਰਮਜ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

TeachersTeachers

ਭਗਵੰਤ ਮਾਨ ਨੇ ਦਸਿਆ ਕਿ ਉਹਨਾਂ ਦੇ ਜ਼ਿਲ੍ਹੇ ਵਿਚ ਨਵੇਂ ਡੀਸੀ ਆਏ ਹਨ ਤੇ ਉਹਨਾਂ ਨਾਲ ਭਗਵੰਤ ਮਾਨ ਨੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਅਪਣੀਆਂ ਸਮੱਸਿਆਵਾਂ ਵੀ ਉਹਨਾਂ ਸਾਹਮਣੇ ਰੱਖੀਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਘੱਗਰ ਨੂੰ ਲੈ ਕੇ ਸਾਫ਼ ਸਫ਼ਾਈ ਦੀ ਵੀ ਗੱਲ ਕੀਤੀ ਕਿ ਇਸ ਵਾਰ ਇਸ ਵੱਲ ਧਿਆਨ ਦਿੱਤਾ ਜਾਵੇਗਾ।

Bhagwant MannBhagwant Mann

ਉਹਨਾਂ ਅੱਗੇ ਦਸਿਆ ਕਿ ਕੋਰੋਨਾ ਪੀੜਤਾਂ ਦਾ ਰੱਖ-ਰਖਾਵ ਵੀ ਬੜੇ ਸੁਚੱਜੇ ਢੰਗ ਨਾਲ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਵੈਂਟੀਲੇਟਰ, ਬੈੱਡ, ਹਸਪਤਾਲਾਂ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਕੋਰੋਨਾ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆ ਸਕੇ। ਸੋ ਉਮੀਦ ਕੀਤੀ ਜਾਂਦੀ ਹੈ ਹੁਣ ਪ੍ਰਸ਼ਾਸਨ ਸੰਗਰੂਰ ਵਾਸੀਆਂ ਦੀਆਂ ਇਨ੍ਹਾਂ ਵੱਡੀਆਂ ਸਮੱਸਿਆਂਵਾਂ ਨੂੰ ਜਲਦ ਹੱਲ ਕਰਨ ਦਾ ਯਤਨ ਕਰੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement