ਅਧੂਰੀ ਰਹਿ ਗਈ ਇੱਛਾ! ਜੱਦੀ ਘਰ ਨੂੰ Museum ਬਣਦੇ ਦੇਖਣਾ ਚਾਹੁੰਦੇ ਸਨ Tragedy King
Published : Jul 7, 2021, 11:42 am IST
Updated : Jul 7, 2021, 12:34 pm IST
SHARE ARTICLE
Dilip Kumar's Ancestral House in Pakistan Peshawar
Dilip Kumar's Ancestral House in Pakistan Peshawar

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦੇ ਦੇਹਾਂਤ ਤੋਂ ਬਾਅਦ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿਚ ਵੀ ਸੋਗ ਦੀ ਲਹਿਰ ਹੈ।

ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ (Dilip Kumar Death) ਦੇ ਦੇਹਾਂਤ ਤੋਂ ਬਾਅਦ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿਚ ਵੀ ਸੋਗ ਦੀ ਲਹਿਰ ਹੈ। ਉਹਨਾਂ ਦਾ ਜਨਮ ਪਾਕਿਸਤਾਨ ਵਿਚ ਹੋਇਆ ਸੀ। ਦਿਲੀਪ ਕੁਮਾਰ ਦੀ ਜੱਦੀ ਹਵੇਲੀ (Dilip Kumar's Ancestral House) ਨੂੰ ਸਾਲ 2014 ਵਿਚ ਅਤੇ ਰਾਜ ਕਪੂਰ ਦੀ ਹਵੇਲੀ ਨੂੰ 2018 ਵਿਚ ਪਾਕਿਸਤਾਨ (Dilip Kumar House in Pakistan) ਸਰਕਾਰ ਨੇ ਰਾਸ਼ਟਰੀ ਵਿਰਾਸਤ ਘੋਸ਼ਿਤ ਕੀਤਾ ਸੀ।  ਦੋਵੇਂ ਹਵੇਲੀਆਂ ਪੇਸ਼ਾਵਰ ਸ਼ਹਿਰ ਦੇ ਰਿਹਾਇਸ਼ੀ ਖੇਤਰ, ਕਿਸਾ ਖਵਾਨੀ ਬਾਜ਼ਾਰ ਵਿਚ ਹਨ। ਜੱਦੀ ਹਵੇਲੀਆਂ ਦੀ ਰਸਮੀ ਸੰਭਾਲ ਦੀ ਪ੍ਰਕਿਰਿਆ ਚੱਲ ਰਹੀ ਹੈ।

dilip kumar raj kapoor houseDilip Kumar and Raj Kapoor Ancestral House 

ਹੋਰ ਪੜ੍ਹੋ: ਅਦਾਕਾਰ ਦਿਲੀਪ ਕੁਮਾਰ ਦੀ ਮੌਤ 'ਤੇ PM ਮੋਦੀ ਨੇ ਜਤਾਇਆ ਦੁੱਖ

ਇਸ ਦੀ ਸ਼ੁਰੂਆਤ ਖ਼ੈਬਰ ਪਖ਼ਤੁਨਖ਼ਵਾ ਦੀ ਸੂਬਾਈ ਸਰਕਾਰ ਨੇ ਕੀਤੀ ਸੀ, ਤਾਂ ਜੋ ਇੱਥੇ ਇਕ ਅਜਾਇਬ ਘਰ ਬਣਾਇਆ ਜਾ ਸਕੇ। ਮੌਜੂਦਾ ਮਾਲਕਾਂ ਨੂੰ ਇਸ ਕੰਮ ਲਈ 18 ਮਈ ਤੱਕ ਦਾ ਸਮਾਂ ਦਿੱਤਾ ਗਿਆ ਸੀ।  ਪਰ ਅਫ਼ਸੋਸ ਦਿਲੀਪ ਕੁਮਾਰ ਹਵੇਲੀ ਦੇ ਸੁਧਰਨ ਤੋਂ ਪਹਿਲਾਂ ਹੀ ਦੁਨੀਆਂ ਨੂੰ ਅਲਵਿਦਾ ਆਖ ਗਏ। ਦੱਸ ਦਈਏ ਕਿ ਰਾਜ ਕਪੂਰ ਅਤੇ ਦਿਲੀਪ ਕੁਮਾਰ ਨੇ 1947 ਵਿਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇਹਨਾਂ ਘਰਾਂ ਵਿਚ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦਿਨ ਗੁਜ਼ਾਰੇ ਸਨ।

Dilip kumarDilip kumar

ਹੋਰ ਪੜ੍ਹੋ: ਸੱਟ ਲੱਗਣ ਕਾਰਨ ਟੋਕਿਓ ਓਲੰਪਿਕ ਵਿਚੋਂ ਬਾਹਰ ਹੋਈ ਹਿਮਾ ਦਾਸ, ਕਿਹਾ-ਕਰਾਂਗੀ ਮਜ਼ਬੂਤ ਵਾਪਸੀ

ਸਰਕਾਰ ਨੇ ਰਾਜਕਪੂਰ ਦੇ ਘਰ ਦੀ ਕੀਮਤ ਡੇਢ ਕਰੋੜ ਰੁਪਏ, ਜਦਕਿ ਦਲੀਪ ਕੁਮਾਰ ਦੇ ਘਰ ਦੀ ਕੀਮਤ 80 ਲੱਖ ਰੁਪਏ ਤੈਅ ਕੀਤੀ ਸੀ। ਹਾਲਾਂਕਿ ਰਾਜਕਪੂਰ ਦੀ ਜੱਦੀ ਹਵੇਲੀ ਦੇ ਮਾਲਕ ਅਲੀ ਕਾਦਿਰ ਨੇ 20 ਕਰੋੜ ਰੁਪਏ ਜਦਕਿ ਦਲੀਪ ਕੁਮਾਰ ਦੇ ਜੱਦੀ ਘਰ ਦੇ ਮਾਲਕ ਗੁੱਲ ਰਹਿਮਾਨ ਨੇ ਜਾਇਦਾਦ ਲਈ ਸਾਢੇ ਤਿੰਨ ਕਰੋੜ ਰੁਪਏ ਦੀ ਮੰਗ ਕੀਤੀ ਸੀ।

Dilip Kumar's Ancestral House in Pakistan PeshawarDilip Kumar's Ancestral House in Pakistan Peshawar

ਹੋਰ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਨਾਰਕੋ ਟੈਸਟ ਲਈ ਉਮਰਾਨੰਗਲ ਦੀ ਹਾਂ, ਸੁਮੇਧ ਸੈਣੀ ਦੀ ਨਾਂਹ

ਦੱਸ ਦਈਏ ਕਿ ਦਿਲੀਪ ਕੁਮਾਰ (Dilip Kumar dies at 98) ਦੀ ਜੱਦੀ ਹਵੇਲੀ ਕਰੀਬ 100 ਸਾਲ ਪੁਰਾਣੀ ਹੈ। ਵਿਆਹ ਦੀਆਂ ਪਾਰਟੀਆਂ ਲਈ ਇਹ ਹਵੇਲੀ ਲੋਕਾਂ ਦੀ ਪਹਿਲੀ ਪਸੰਦ ਹੁੰਦੀ ਸੀ। ਇਸ ਹਵੇਲੀ ਦੀ ਬੁਕਿੰਗ ਲਈ ਲੋਕ 6 ਮਹੀਨੇ ਪਹਿਲਾਂ ਹੀ ਤਿਆਰੀ ਕਰ ਲੈਂਦੇ ਸਨ। 2005 ਵਿਚ ਭੂਚਾਲ ਕਾਰਨ ਹਵੇਲੀ ਨੂੰ ਕਾਫੀ ਨੁਕਸਾਨ ਪਹੁੰਚਿਆ, ਜਿਸ ਤੋਂ ਬਾਅਦ ਇਹ ਗਤੀਵਿਧੀ ਬੰਦ ਹੋ ਗਈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement