ਦੋ ਕੌਂਸਲਰਾਂ ਨੇ ਪਟਰੌਲ ਦੀਆਂ ਬੋਤਲਾਂ ਹੱਥ 'ਚ ਫੜ ਕੇ ਟੈਂਕੀ 'ਤੇ ਚੜ੍ਹਕੇ ਆਤਮਦਾਹ ਦੀ ਦਿਤੀ ਚੇਤਾਵਨੀ
Published : Jul 7, 2021, 7:20 am IST
Updated : Jul 7, 2021, 7:20 am IST
SHARE ARTICLE
image
image

ਦੋ ਕੌਂਸਲਰਾਂ ਨੇ ਪਟਰੌਲ ਦੀਆਂ ਬੋਤਲਾਂ ਹੱਥ 'ਚ ਫੜ ਕੇ ਟੈਂਕੀ 'ਤੇ ਚੜ੍ਹ ਕੇ ਆਤਮਦਾਹ ਦੀ ਦਿਤੀ ਚੇਤਾਵਨੀ

ਹਾਈ ਕੋਰਟ ਨੇ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਦੀ ਚੋਣ ਉਪਰ ਲਾਈ ਰੋਕ


ਕੋਟਕਪੂਰਾ, 6 ਜੁਲਾਈ (ਗੁਰਿੰਦਰ ਸਿੰਘ) : ਸਥਾਨਕ ਨਗਰ ਕੌਂਸਲ ਪ੍ਰਧਾਨ ਦੀ ਚੋਣ ਅੱਜ ਫਿਰ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਪੰਜਵੀਂ ਵਾਰ ਮੁਲਤਵੀ ਕਰ ਦਿਤੀ ਗਈ | ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਡਬਲਬੈਂਚ ਨੇ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਉਕਤ ਚੋਣ ਲਈ ਅਗਲੀ ਤਰੀਕ 10 ਅਗੱਸਤ ਨਿਸ਼ਚਿਤ ਕੀਤੀ ਹੈ | 
ਜਾਣਕਾਰੀ ਅਨੁਸਾਰ ਉਕਤ ਫ਼ੈਸਲਾ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਅਤੇ ਜਸਟਿਸ ਵਿਵੇਕ ਪੁਰੀ ਨੇ ਕੌਂਸਲਰ ਸੁਤੰਤਰ ਜੋਸ਼ੀ ਵਗੈਰਾ ਬਨਾਮ ਪੰਜਾਬ ਸਰਕਾਰ ਵਿਰੁਧ ਦਾਇਰ ਸਿਵਲ ਰਿਟ ਪਟੀਸ਼ਨ ਨੰਬਰ 5443228 ਦੀ ਸੁਣਵਾਈ ਦੌਰਾਨ ਸੁਣਾਇਆ | ਇਕ ਪਾਸੇ ਨਗਰ ਕੌਂਸਲ ਦਫ਼ਤਰ ਵਿਚ ਨਵੇਂ ਪ੍ਰਧਾਨ ਦੀ ਚੋਣ ਲਈ ਪ੍ਰਕਿਰਿਆ ਚੱਲ ਰਹੀ ਸੀ ਤੇ ਦੂਜੇ ਪਾਸੇ ਦੋ ਕੌਂਸਲਰਾਂ ਡਾਕਟਰ ਮਹਾਂਵੀਰ ਅਤੇ ਸ਼ਮਸ਼ੇਰ ਸਿੰਘ ਰਾਜੂ ਨੇ 110 ਫੁੱਟ ਉੱਚੀ ਪਾਣੀ ਵਾਲੀ ਟੈਂਕੀ 'ਤੇ ਚੜ ਕੇ, ਅਪਣੇ ਹੱਥਾਂ ਵਿਚ ਪਟਰੌਲ ਦੀਆਂ ਬੋਤਲਾਂ ਫੜ ਕੇ ਜਨਤਕ ਅਤੇ ਸੋਸ਼ਲ ਮੀਡੀਏ ਰਾਹੀਂ ਚਿਤਾਵਨੀ ਦੇਣੀ ਸ਼ੁਰੂ ਕਰ ਦਿਤੀ ਕਿ ਜੇਕਰ ਪ੍ਰਧਾਨਗੀ ਦੀ ਚੋਣ ਮੁਲਤਵੀ ਨਾ ਕੀਤੀ ਤਾਂ ਉਹ ਖ਼ੁਦ ਨੂੰ  ਅੱਗ ਲਾ ਕੇ ਆਤਮਦਾਹ ਕਰ ਲੈਣਗੇ | 
ਇਧਰ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਪਹਿਲੋਂ ਤੈਅ ਪ੍ਰੋਗਰਾਮ ਅਨੁਸਾਰ ਚੋਣ ਕਨਵੀਨਰ-ਕਮ-ਉਪ ਮੰਡਲ ਮੈਜਿਸਟ੍ਰੇਟ ਡਾ. ਮਨਦੀਪ ਕੌਰ ਚੋਣ ਦੀ ਕਾਰਵਾਈ ਸ਼ੁਰੂ ਕਰਵਾਉਣ ਲਈ ਪਹੁੰਚੇ | ਇਸ ਤੋਂ ਪਹਿਲਾਂ ਪਾਰਟੀ ਹਾਈ ਕਮਾਂਡ ਵਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਚੋਣ ਅਬਜਰਵਰ ਫ਼ਰੀਦਕੋਟ ਵੀ ਪੁੱਜੇ ਸਨ ਪਰ ਉਹ ਚੋਣ ਪ੍ਰਕਿਰਿਆ ਤੋਂ ਦੂਰ ਰਹੇ, ਕਰੀਬ ਅੱਧਾ ਘੰਟਾ ਨਗਰ ਕੌਂਸਲ ਦਫ਼ਤਰ ਤੋਂ ਥੌੜੀ ਦੂਰੀ 'ਤੇ ਸਥਿੱਤ ਐਸਡੀਐਮ ਦਫ਼ਤਰ ਵਿੱਚ ਬੈਠੇ ਰਹੇ, ਉਨਾਂ ਕਿਸੇ ਵੀ ਕਾਂਗਰਸੀ ਆਗੂ ਜਾਂ ਪੱਤਰਕਾਰ ਆਦਿਕ ਨਾਲ ਗੱਲਬਾਤ ਕਰਨ ਦੀ ਜਰੂਰਤ ਹੀ ਨਾ ਸਮਝੀ | ਉਂਝ ਉਨ੍ਹਾਂ ਹਵਾ ਦਾ ਰੁਖ਼ ਵੇਖ ਕੇ ਪ੍ਰਧਾਨਗੀ ਲਈ ਭੁਪਿੰਦਰ ਸਿੰਘ ਸੱਗੂ ਦੇ ਨਾਂਅ ਪ੍ਰਤੀ ਸਹਿਮਤੀ ਪ੍ਰਗਟਾਈ ਸੀ | ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਦੇ ਧੜੇ ਨਾਲ ਸਬੰਧਤ 21 ਮੈਂਬਰ ਵੀ ਚੋਣ ਪ੍ਰਕਿਰਿਆ 'ਚ ਹਿੱਸਾ ਲੈਣ ਪਹੁੰਚ ਗਏ ਸਨ | ਅਧਿਕਾਰੀ ਅਨੁਸਾਰ ਨਗਰ ਕੌਂਸਲ ਦੇ ਟਾਊਨ ਹਾਲ 'ਚ ਸਖ਼ਤ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਕੌਂਸਲਰਾਂ ਨੂੰ  ਸਹੁੰ ਚੁਕਵਾਈ ਤੇ ਮਗਰੋਂ ਅਚਾਨਕ ਇਹ ਜਾਣਕਾਰੀ ਦਿਤੀ ਕਿ ਉਨ੍ਹਾਂ ਨੂੰ  ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਵਲੋਂ ਮਿਲੇ ਸੁਨੇਹੇ ਤਹਿਤ ਹਾਈ ਕੋਰਟ ਨੇ ਪ੍ਰਧਾਨਗੀ ਦੀ ਚੋਣ 'ਤੇ ਅਣਮਿੱਥੇ ਸਮੇਂ ਤਕ ਰੋਕ ਲਾ ਦਿਤੀ ਗਈ ਹੈ | ਇਹ ਪ੍ਰਕਿਰਿਆ ਮੁਕੰਮਲ ਕਰਵਾਉਣ ਮਗਰੋਂ ਜਦ ਉਹ ਅਪਣੀ ਗੱਡੀ 'ਚ ਬੈਠ ਕੇ ਜਾਣ ਲੱਗੇ ਤਦ ਮੀਡੀਆਂ ਨਾਲ ਗੱਲਬਾਤ ਦੌਰਾਨ ਕੌਂਸਲਰ ਬੀਬੀਆਂ ਨੇ ਐਸਡੀਐਮ ਦੇ ਸਾਹਮਣੇ ਉਨ੍ਹਾਂ 'ਤੇ ਪੱਖਪਾਤ ਕਰਨ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿਤੇ | ਉਧਰ ਦੂਜੇ ਪਾਸੇ ਕਰੀਬ ਦੋ ਘੰਟਿਆਂ ਬਾਅਦ ਟੈਂਕੀ 'ਤੇ ਚੜੇ ਕੋਂਸਲਰ ਵੀ ਹੇਠਾਂ ਉਤਰ ਆਏ |
ਫੋਟੋ :- ਕੇ.ਕੇ.ਪੀ.-ਗੁਰਿੰਦਰ-6-2ਬੀ
ਕੈਪਸ਼ਨ : ਪਾਣੀ ਵਾਲੀ ਟੈਂਕੀ ਤੋਂ ਕੌਂਸਲਰਾਂ ਨੂੰ  ਉਤਾਰਦੇ ਹੋਏ ਪਤਵੰਤੇ ਅਤੇ ਨਿਰਾਸ਼ ਮਹਿਲਾ ਕੌਂਸਲਰਾਂ ਦੀਆਂ ਤਸਵੀਰਾਂ | (ਗੋਲਡਨ)
 

SHARE ARTICLE

ਏਜੰਸੀ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement