ਆਨਲਾਈਨ ਸਿੱਖਿਆ ਵਿਚ ਅਧਿਆਪਕਾਂ ਨੂੰ ਨਿਪੁੰਨ ਬਣਾਉਣ ਲਈ ਦੇਵ ਸਮਾਜ ਕਾਲਜ ਦਾ ਨਿਵੇਕਲਾ ਉਪਰਾਲਾ
Published : Aug 7, 2020, 4:40 pm IST
Updated : Aug 7, 2020, 4:43 pm IST
SHARE ARTICLE
Online Education
Online Education

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਆਨਲਾਈਨ ਸਿੱਖਿਆ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਈ ਹੈ।

ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਆਨਲਾਈਨ ਸਿੱਖਿਆ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਈ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਅਚਾਨਕ ਲਾਗੂ ਕੀਤੇ ਗਏ ਲੌਕਡਾਊਨ ਦੌਰਾਨ ਅਧਿਆਪਕਾਂ ਨੂੰ ਅਚਾਨਕ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਉਣਾ ਪਿਆ। ਇਸ ਲਈ ਅਧਿਆਪਕਾਂ ਨੂੰ ਆਨਲਾਈਨ ਸਿੱਖਿਆ ਦੇਣ ਲਈ ਨਿਪੁੰਨ ਬਣਾਉਣ ਲਈ ਸਿਖਲਾਈ ਦੇਣ ਦੀ ਲੋੜ ਮਹਿਸੂਸ ਹੋਈ।

Online Education Online Education

ਇਸ ਦੇ ਚਲਦਿਆਂ ਆਈਕਿਊਏਸੀ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਮਾਰਚ ਦੇ ਮੱਧ ਤੋਂ ਇਕ ਆਨਲਾਈਨ ਸਰਵੇਖਣ ਕੀਤਾ ਗਿਆ। ਜਿਸ ਵਿਚ ਸਾਹਮਣੇ ਆਇਆ ਕਿ ਜ਼ਿਆਦਾਤਰ ਅਧਿਆਪਕਾਂ ਨੂੰ ਆਨਲਾਈਨ ਸਿੱਖਿਆ ਬਾਰੇ ਬਹੁਤ ਹੀ ਘੱਟ ਜਾਣਕਾਰੀ ਸੀ। ਸਰਵੇਖਣ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਕੁੱਲ਼ ਅਧਿਆਪਕਾਂ ਵਿਚੋਂ 82.1 ਫੀਸਦੀ ਅਧਿਆਪਕਾਂ ਨੂੰ ਆਨਲਾਈਨ ਕਲਾਸਾਂ ਲਗਾਉਣ ਦਾ ਤਜ਼ੁਰਬਾ ਨਹੀਂ ਸੀ।

Online Education Online Education

90.2 ਫੀਸਦੀ ਅਧਿਆਪਕਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਆਨਲਾਈਨ ਕਲਾਸਾਂ ਲੈ ਰਹੇ ਹਨ ਜਦਕਿ 9.8 ਫੀਸਦੀ ਅਧਿਆਪਕਾਂ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਆਨਲਾਈਨ ਕਲਾਸਾਂ ਨਹੀਂ ਲੈ ਰਹੇ। ਇਸ ਅਧਿਐਨ ਅਨੁਸਾਰ ਅਧਿਆਪਕਾਂ ਨੂੰ ਆਈਆਂ ਉਪਰੋਕਤ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਸੈਕਟਰ 36-ਬੀ, ਚੰਡੀਗੜ੍ਹ ਨੇ ਸੰਭਾਵਿਤ ਅਤੇ ਸੇਵਾ ਅਧੀਨ ਅਧਿਆਪਕਾਂ ਲਈ ‘ਲਰਨਿੰਗ ਟੂ ਟੀਚ ਆਨਲਾਈਨ’ ਵਿਸ਼ੇ ‘ਤੇ ਇਕ ਆਨਲਾਈਨ ਐਮਓਓਸੀ ਕੋਰਸ ਤਿਆਰ ਕੀਤਾ ਹੈ।

Dev Samaj College Dev Samaj College

ਇਹ ਪਹਿਲਕਦਮੀ ਦੇਵ ਸਮਾਜ ਦੇ ਸਕੱਤਰ ਅਤੇ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਚੰਡੀਗੜ੍ਹ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੀਤੀ ਗਈ। ਇਸ ਈ ਕੋਰਸ ਦੀ ਸ਼ੁਰੂਆਤ ਪ੍ਰਿੰਸੀਪਲ ਡਾ. (ਸ੍ਰੀਮਤੀ) ਅਗਨੀਸ਼ ਢਿੱਲੋਂ ਦੇ ਯਤਨਾਂ ਸਦਕਾ ਕੀਤੀ ਗਈ ਹੈ। ਇਸ ਮੁਸ਼ਕਿਲ ਸਮੇਂ ਵਿਚ ਇਹ ਕੋਰਸ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਿਤ ਹੋਇਆ ਹੈ। ਇਸ ਕੋਰਸ ਜ਼ਰੀਏ ਅਧਿਆਪਕਾਂ ਨੂੰ ਨਵੇਂ ਤਕਨੀਕੀ ਸਾਧਨ ਬਾਰੇ ਸਿਖਲਾਈ ਦਿੱਤੀ ਗਈ।  ਕਾਲਜ ਨੇ ਇਸ ਕੋਰਸ ਦਾ ਪਹਿਲਾ ਇਕ ਬੈਚ ਪੂਰਾ ਕਰ ਲਿਆ ਹੈ, ਜਿਸ ਵਿਚ ਝਾਰਖੰਡ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ, ਜੰਮੂ-ਕਸ਼ਮੀਰ, ਉਤਰਾਖੰਡ, ਅਸਾਮ, ਤਾਮਿਲਨਾਡੂ, ਰਾਜਸਥਾਨ ਆਦਿ ਵੱਖ-ਵੱਖ ਰਾਜਾਂ ਦੇ ਲਗਭਗ 700 ਉਮੀਦਵਾਰਾਂ ਨੇ ਹਿੱਸਾ ਲਿਆ।

Dev Samaj College Dev Samaj College

ਇਸ ਤੋਂ ਪਹਿਲਾਂ ਕਾਲਜ ਨੇ 60 ਸੰਭਾਵਿਤ ਅਧਿਆਪਕਾਂ 'ਤੇ ਇਸੇ ਕੋਰਸ ਦਾ ਪਾਇਲਟ ਅਧਿਐਨ ਕੀਤਾ ਸੀ, ਜਿਨ੍ਹਾਂ ਨੇ ਇਸ ਦੀ ਬਹੁਤ ਪ੍ਰਸ਼ੰਸਾ ਕੀਤੀ। ‘ਬਲੈਕ ਬੋਰਡ ਤੋਂ ਬ੍ਰਾਡਬੈਂਡ’ ਵਿਚ ਤਬਦੀਲੀ ਲਈ ਸੇਵਾ ਅਧੀਨ ਅਧਿਆਪਕਾਂ ਲਈ ਦੋ ਹਫ਼ਤੇ ਦੇ ਈ-ਕੋਰਸ ਲਈ ਹੁਣ ਕਾਲਜ ਨੂੰ ਸਟੇਟ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸਸੀਈਆਰਟੀ), ਸਕੂਲ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਸਪਾਂਸਰਸ਼ਿਪ ਮਿਲੀ ਹੈ। ਜਿਸ ਦੀ ਮਾਨਤਾ 9 ਅਗਸਤ, 2020 ਯਾਨੀ ਸੋਮਵਾਰ ਨੂੰ ਮਿਲਣ ਜਾ ਰਹੀ ਹੈ।

E Learning E Learning

ਕੋਰਸ ਵਿਚ ਹਿੱਸਾ ਲੈਣ ਵਾਲਿਆਂ ਦੀ ਮੰਗ ਅਤੇ ਭਰਵੇਂ ਹੁੰਗਾਰੇ ਨੂੰ ਦੇਖਦੇ ਹੋਏ ਕਾਲਜ ਇਕ ਹੋਰ ਬੈਚ 12 ਅਗਸਤ 2020 ਤੋਂ 28 ਅਗਸਤ 2020 ਤੱਕ ਸ਼ੁਰੂ ਕਰਨ ਜਾ ਰਿਹਾ ਹੈ।  ਬਹੁਤ ਸਾਰੇ ਉਮੀਦਵਾਰ ਪਹਿਲਾਂ ਹੀ ਇਸ ਕੋਰਸ ਵਿਚ ਰਜਿਸਟਰ ਹੋ ਚੁੱਕੇ ਹਨ ਅਤੇ ਰਜਿਸਟ੍ਰੇਸ਼ਨ ਹਾਲੇ ਵੀ ਜਾਰੀ ਹੈ। ਇਸ ਦੇ ਨਾਲ ਹੀ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕੋਰਸ ਵਿਚੋਂ ਸਿਖਲਾਈ ਲੈਣ ਤੋਂ ਬਾਅਦ ਅਧਿਆਪਕ ਅਪਣੇ ਕੰਮ ਵਾਲੀਆਂ ਥਾਵਾਂ ‘ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement