
ਪੰਥਕ ਅਕਾਲੀ ਲਹਿਰ ਦੇ ਆਗੂ ਪ੍ਰੋ: ਧਰਮਜੀਤ ਸਿੰਘ ਮਾਨ ਵੱਲੋਂ ਵੱਡੇ ਖ਼ੁਲਾਸੇ
ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਲੀਆਂ ਖ਼ਾਮੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸੀਨੀਅਰ ਆਗੂ ਪ੍ਰੋਫੈਸਰ ਧਰਮਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਨੂੰ ਮੈਡੀਕਲ ਕਾਲਜ ਗੁਰੂ ਰਾਮਦਾਸ ਸਾਹਿਬ ਵੱਲੋਂ ਕੀਤੀ ਜਾ ਰਹੀ ਫ਼ੀਸਾਂ ਦੀ ਲੁੱਟ, 267 ਪਾਵਨ ਸਰੂਪਾਂ ਦੇ ਗ਼ਾਇਬ ਹੋਣ ਦੀ ਜਾਂਚ ਅਤੇ ਐਸਜੀਪੀਸੀ ਵੱਲੋਂ ਵੇਰਕਾ ਤੋਂ ਦੁੱਧ ਲੈਣਾ ਬੰਦ ਕਰਨ ਵਰਗੇ ਮੁੱਦਿਆਂ 'ਤੇ ਵੱਡੇ ਸਵਾਲ ਉਠਾਉਂਦਿਆਂ ਐਸਜੀਪੀਸੀ ਪਾਸੋਂ ਜਵਾਬ ਮੰਗੇ ਨੇ।
Gobind Singh Longowal
ਪ੍ਰੋਫੈਸਰ ਧਰਮਜੀਤ ਸਿੰਘ ਮਾਨ ਨੇ ਕਿਹਾ ਕਿ ਬਰਗਾੜੀ ਕਾਂਡ ਦਾ ਦੁਖਾਂਤ ਅਜੇ ਸਿੱਖਾਂ ਦੇ ਮਨਾਂ ਵਿਚੋਂ ਅਜੇ ਉਤਰਿਆ ਨਹੀਂ ਸੀ ਤੇ ਇਕ ਹੋਰ ਨਵਾਂ ਮੁੱਦਾ ਸਾਹਮਣੇ ਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿਚੋਂ ਗਾਇਬ ਹੋ ਗਏ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਉਸ ਸਮੇਂ ਦੇਸ਼ ਛੱਡ ਕੇ ਵਿਦੇਸ਼ ਚਲੇ ਗਏ ਸਨ। ਉਹਨਾਂ ਨੂੰ ਇਸ ਜਾਂਚ ਵਿਚ ਕਿਸੇ ਵੀ ਹਾਲਤ ਵਿਚ ਸ਼ਾਮਲ ਹੋਣਾ ਪੈਣਾ ਹੈ ਕਿਉਂ ਕਿ ਇਹ ਲੋਕਾਂ ਦਾ ਦਰਦ ਹੈ।
Verka
ਉਹ ਗੁਰੂ ਦੀ ਗੋਲਕ ਵਿਚੋਂ ਮੋਟੀ ਤਨਖ਼ਾਹ ਲੈ ਰਹੇ ਹਨ ਪਰ ਅਜਿਹੇ ਸਮੇਂ ਵਿਚ ਦੇਸ਼ ਛੱਡ ਕੇ ਵਿਦੇਸ਼ ਚਲੇ ਜਾਣਾ ਬਹੁਤ ਵੱਡੀ ਗਲਤੀ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੇ 14 ਪਾਵਨ ਸਰੂਪ ਅਗਨੀ ਭੇਂਟ ਹੋ ਗਏ ਉਸ ਦੀ ਵੀ ਕੋਈ ਜਾਂਚ ਨਹੀਂ ਹੋਈ ਤੇ ਨਾ ਹੀ ਸੰਗਤ ਤਕ ਇਸ ਬਾਰੇ ਕੋਈ ਜਾਣਕਾਰੀ ਪਹੁੰਚੀ ਹੈ। ਸਿੱਖ ਧਰਮ ਵਿਚ ਬਹੁਤ ਵੱਡੇ-ਵੱਡੇ ਜੱਜ ਹਨ ਉਹਨਾਂ ਨੂੰ ਜਾਂਚ ਦਾ ਜ਼ਿੰਮਾ ਕਿਉਂ ਨਹੀਂ ਸੌਂਪਿਆ ਗਿਆ?
Dharamjit Singh Mann
ਡੀਐਮਸੀ ਹਸਪਤਾਲ ਨੂੰ ਹਿੰਦੂ ਮਤ ਦੇ ਲੋਕ ਚਲਾਉਂਦੇ ਹਨ, ਸੀਐਮਸੀ ਹਸਪਤਾਲ ਨੂੰ ਇਸਾਈ ਲੋਕ ਚਲਾਉਂਦੇ ਹਨ। ਦੋਵਾਂ ਦੀਆਂ ਫ਼ੀਸਾਂ ਗੁਰੂ ਘਰ ਦੇ ਹਸਪਤਾਲ ਨਾਲੋਂ ਤਕਰੀਬਨ ਅੱਧ ’ਚ ਹਨ। ਮੈਡੀਕਲ ਕਾਲਜ ਗੁਰੂ ਰਾਮਦਾਸ ਸਾਹਿਬ ਵਿਚ ਜੇ ਕਿਸੇ ਨੇ ਡਾਕਟਰੀ ਕਰਨੀ ਹੈ ਤਾਂ ਐਮਡੀ ਦੀ ਇਕ ਸਾਲ ਦੀ ਫ਼ੀਸ ਲਗਭਗ 9 ਲੱਖ ਰੁਪਏ ਹੈ। ਡੀਐਮਸੀ ਅਤੇ ਸੀਐਮਸੀ ਵਿਚ 6 ਲੱਖ ਹੈ।
Dharamjit Singh Mann
ਉੱਥੇ ਰਹਿਣ ਲਈ ਸਵਾ 2 ਲੱਖ ਰੁਪਏ ਦੇਣੇ ਪੈਣਗੇ ਤੇ ਲੁਧਿਆਣਾ ਵਿਚ 1 ਲੱਖ ਰੁਪਏ ਖਰਚਾ ਹੈ। ਉੱਥੇ ਰਜਿਸਟ੍ਰੇਸ਼ਨ ਫ਼ੀਸ ਵੀ ਦੇਣੀ ਪਵੇਗੀ ਪਰ ਲੁਧਿਆਣਾ ਵਿਚ ਨਹੀਂ। ਉਹਨਾਂ ਨੇ ਜੱਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਲੁੱਟ ਤੇ ਗੌਰ ਕਰਨ ਤੇ ਨੋਟਿਸ ਲੈਣ।
Sukhbir Badal And Parkash Badal
ਇਸ ਦੇ ਨਾਲ ਹੀ ਉਹਨਾਂ ਨੇ ਵੇਰਕਾ ਦੁੱਧ ਦੀ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਕਿਸਾਨ ਅਪਣੀਆਂ ਗਾਵਾਂ ਤੇ ਮੱਝਾਂ ਦਾ ਦੁੱਧ ਵੇਰਕਾ ਪਲਾਂਟ ਨੂੰ ਵੇਚ ਦਿੰਦੇ ਸਨ ਪਰ ਹੁਣ ਸ਼੍ਰੋਮਣੀ ਕਮੇਟੀ ਨੇ ਕਿਸਾਨਾਂ ਨਾਲੋਂ ਸਬੰਧ ਤੋੜ ਕੇ ਪੂਨੇ ਦੀ ਇਕ ਕੰਪਨੀ ਨਾਲ ਜੋੜ ਦਿੱਤਾ ਹੈ। ਇਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਕਿਸਾਨਾਂ ਨੂੰ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।