
ਉਸ ਨੇ ਦਸਿਆ ਕਿ ਉਸ ਦਾ ਸਾਬਕਾ ਫ਼ੌਜੀ ਨਾਲ...
ਤਰਨ ਤਾਰਨ: ਤਰਨ ਤਾਰਨ ਦੇ ਪਿੰਡ ਨੂਰਦੀ ਦੇ ਸਾਬਕਾ ਫੌਜੀ ਵੱਲੋਂ ਕਤਲ ਕੀਤੇ ਗਏ ਮੁੰਡਾ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਜਿਸ ਨੌਜਵਾਨ ਤੇ ਤਸਵੀਰਾਂ ਖਿੱਚਣ ਦੇ ਇਲਜ਼ਾਮ ਲੱਗੇ ਸੀ ਉਹ ਵੀ ਸਾਮਹਣੇ ਆ ਗਿਆ ਜਿਸ ਨੇ ਤਸਵੀਰ ਖਿੱਚਣ ਬਾਰੇ ਦੱਸਦੇ ਹੋਏ ਵੱਡਾ ਖੁਲਾਸਾ ਕੀਤਾ ਹੈ।
Tarn Taran
ਉਸ ਨੇ ਦਸਿਆ ਕਿ ਉਸ ਦਾ ਸਾਬਕਾ ਫ਼ੌਜੀ ਨਾਲ 2 ਸਾਲ ਤੋਂ ਝਗੜਾ ਚੱਲ ਰਿਹਾ ਸੀ ਤੇ ਉਸ ਨੇ ਉਸ ਤੇ ਨਾਜਾਇਜ਼ ਪਰਚਾ ਵੀ ਕਰਵਾਇਆ ਸੀ। ਉਹ ਉਹਨਾਂ ਖਿਲਾਫ ਗਲਤ ਬਿਆਨ ਬਾਜ਼ੀਆਂ ਵੀ ਦਿੰਦਾ ਰਹਿੰਦਾ ਸੀ ਇਸ ਲਈ ਉਹਨਾਂ ਵਿਚ ਅਣ-ਬਣ ਰਹਿੰਦੀ ਸੀ।
Tarn Taran
ਨੌਜਵਾਨ ਨੇ ਇਸ ਦੀ ਸ਼ਿਕਾਇਤ ਸਰਪੰਚ ਕੋਲ ਕੀਤੀ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਉਹਨਾਂ ਵਿਚ ਝਗੜਾ ਜ਼ਿਆਦਾ ਵਧ ਗਿਆ ਤੇ ਫ਼ੌਜੀ ਨੇ ਉਸ ਤੇ ਪਰਚਾ ਕਰਵਾ ਦਿੱਤਾ ਸੀ। ਫਿਰ ਐਸਐਸਪੀ ਨੇ ਫ਼ੌਜੀ ਨੂੰ ਝੂਠਾ ਕਰਾਰ ਕੀਤਾ ਗਿਆ ਤੇ ਪਰਚਾ ਵੀ ਰੱਦ ਹੋ ਗਿਆ।
Ex-Serviceman
ਥੋੜੇ ਦਿਨਾਂ ਤੋਂ ਫ਼ੌਜੀ ਨੇ ਉਸ ਦੇ ਘਰ ਨੂੰ ਸਿੱਧਾ ਕੈਮਰਾ ਲਗਾਇਆ ਹੋਇਆ ਸੀ ਉਸ ਨੇ ਇਸ ਦੀ ਸ਼ਿਕਾਇਤ ਪੰਚਾਇਤ ਨੂੰ ਕੀਤੀ ਸੀ ਤੇ ਪੰਚਾਇਤ ਨੇ ਫ਼ੌਜੀ ਨੂੰ ਕੈਮਰਾ ਹਟਾਉਣ ਨੂੰ ਵੀ ਕਿਹਾ ਸੀ ਕਿ ਪਰ ਉਸ ਨੇ ਉਹਨਾਂ ਦੀ ਨਾ ਸੁਣੀ। ਵਾਇਰਲ ਹੋ ਰਹੀ ਵੀਡੀਓ ਬਾਰੇ ਉਸ ਨੇ ਦਸਿਆ ਕਿ ਵੀਡੀਓ ਵਿਚ ਫ਼ੌਜੀ ਵੱਲੋਂ ਉਸ ਨੂੰ ਗਾਲ੍ਹਾਂ ਕੱਢੀਆ ਜਾ ਰਹੀਆਂ ਹਨ।
Tarn Taran
ਉਸ ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਲੜਕੀ ਦੀਆਂ ਤਸਵੀਰਾਂ ਖਿੱਚੀਆਂ ਹਨ ਪਰ ਨੌਜਵਾਨ ਨੇ ਇਸ ਇਲਜ਼ਾਮ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਨੇ ਲੜਕੀ ਦੀ ਇਕ ਵੀ ਤਸਵੀਰ ਨਹੀਂ ਖਿਚੀ। ਉਥੇ ਹੀ ਜਦੋਂ ਸਾਬਾਕ ਫੌਜੀ ਦੇ ਪਿੰਡ ਜਾ ਕੇ ਪੱਤਰਕਾਰ ਨੇ ਫੌਜੀ ਦੇ ਪਰਿਵਾਰ ਦਾ ਪੱਖ ਲੈਣਾ ਚਾਹਿਆ ਤਾਂ ਉਸਦੇ ਘਰ ਵਿਚ ਕੋਈ ਮੌਜੂਦ ਨਹੀਂ ਸੀ ਪਰ ਜਿਵੇ ਹੀ ਪਰਿਵਾਰਕ ਮੈਂਬਰ ਸਾਹਮਣੇ ਆਏਗਾ ਤਾਂ ਫੌਜੀ ਦੇ ਪਰਿਵਾਰ ਦਾ ਪੱਖ ਲੋਕਾਂ ਸਾਹਮਣੇ ਰੱਖਿਆ ਜਾਏਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।