
ਚਾਰ ਜ਼ਿਲਿਆਂ ਦੇ 2400 ਵਾਲੰਟੀਅਰ ਹੋਏ ਸ਼ਾਮਲ; ਖ਼ੂਨਦਾਨ ਲਈ ਵੀ ਲੋਕਾਂ ਨੂੰ ਪ੍ਰੇਰ ਰਹੇ ਨੇ ਵਾਲੰਟੀਅਰ ਰੋਜ਼ਾਨਾ 300 ਈ-ਸਰਟੀਫਿਕੇਟ ਭੇਜੇ ਜਾ ਰਹੇ ਨੇ
ਚੰਡੀਗੜ੍ਹ: ਕੋਵਿਡ-19 ਮਹਾਂਮਾਰੀ ਦੌਰਾਨ ਮਾਹਰਾਂ ਦੀ ਘਾਟ ਪੂਰਾ ਕਰਨ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵੱਲੋਂ ਰੈਗੂਲਰ ਅਧਾਰ 'ਤੇ ਮੈਡੀਕਲ ਅਧਿਕਾਰੀਆਂ (ਮਾਹਰਾਂ) ਦੀਆਂ 323 ਅਸਾਮੀਆਂ ਦੀ ਭਰਤੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ।
Balbir Singh Sidhu
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਸਪਤਾਲਾਂ ਵਿੱਚ ਮਾਹਿਰਾਂ ਦੀਆਂ ਖਾਲੀ ਅਸਾਮੀਆਂ ਨੂੰ ਪੂਰਾ ਕਰਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤਾਂ ਜੋ ਸੂਬੇ ਦੇ ਦਿਹਾਤੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ।
doctors
ਉਨ੍ਹਾਂ ਕਿਹਾ ਕਿ ਇਸ ਸਮੇਂ ਸਿਹਤ ਵਿਭਾਗ ਵਿਚ ਮਾਹਿਰਾਂ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਉਹ ਕੋਰੋਨਾ ਵਾਇਰਸ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੱਲ੍ਹ ਪਾ ਸਕਣ। ਭਰਤੀ ਸਬੰਧੀ ਵੇਰਵੇ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ 37 ਅਨੈਸਥੀਸੀਆ, 4 ਈ.ਐਨ.ਟੀ., 44 ਜਨਰਲ ਸਰਜਰੀ, 25 ਗਾਇਨੀਕੋਲੋਜੀ, 56 ਮੈਡੀਸਨ, 6 ਓਪਥਲੈਮੋਲੋਜੀ, 4 ਆਰਥੋਪੀਡਿਕਸ, 4 ਪੈਥੋਲੋਜੀ, 83 ਪੀਡੀਆਟ੍ਰਿਕਸ, 1 ਸਾਇਕੇਟਰੀ, 45 ਰੇਡੀਓਲੌਜੀ, 7 ਸਕੀਨ ਅਤੇ ਵੀ ਡੀ ਅਤੇ 7 ਹੀ ਟੀ ਬੀ ਐਂਡ ਚੈਸਟ ਦੀਆਂ ਮਾਹਰ ਡਾਕਟਰਾਂ ਦੀ ਅਸਾਮੀਆਂ ਦੀ ਭਰਤੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ।
Doctors
ਸ੍ਰੀ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ 470 ਬਿਨੈਕਾਰ ਨੇ ਅਪਲਾਈ ਕੀਤਾ ਹੈ ਜਦ ਕਿ ਇਹਨਾਂ ਯੋਗ ਉਮੀਦਵਾਰਾਂ ਤੋਂ ਆਨਨਲਾਈਨ ਬਿਨੈ ਪੱਤਰ ਮੰਗੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਹੁਣ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਪੈਟਰਨ ਅਨੁਸਾਰ ਤਨਖਾਹ ਅਤੇ ਹੋਰ ਭੱਤੇ ਦਿੱਤੇ ਜਾਣਗੇ।
Doctor
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਮੈਡੀਸਨ ਅਤੇ ਟੀ ਬੀ ਐਂਡ ਚੈਸਟ ਦੀ ਇੰਟਰਵਿਊ 8 ਅਗਸਤ ਅਤੇ ਅਨੈਸਥੀਸੀਆ ਅਤੇ ਰੇਡੀਓਲੌਜੀ ਦੀ ਇੰਟਰਵਿਊ 9 ਅਗਸਤ ਨੂੰ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ, ਪਰਿਵਾਰ ਕਲਿਆਣ ਭਵਨ, ਸੈਕਟਰ-34-ਏ, ਚੰਡੀਗੜ੍ਹ ਵਿਖੇ ਕੀਤੀ ਜਾਵੇਗੀ। ਹਾਲਾਂਕਿ, ਮਾਹਰ ਈ.ਐਨ.ਟੀ., ਜਨਰਲ ਸਰਜਰੀ, ਗਾਇਨੀਕੋਲੋਜੀ, ਓਪਥਲੈਮੋਲੋਜੀ, ਆਰਥੋਪੀਡਿਕਸ, ਪੈਥੋਲੋਜੀ, ਪੀਡੀਆਟ੍ਰਿਕਸ, ਸਾਇਕੇਟਰੀ, ਸਕਿਨ ਅਤੇ ਵੀਡੀ ਦੇ ਇੰਟਰਵਿਊ ਬਾਰੇ ਕੁੱਝ ਸਮੇਂ ਵਿੱਚ ਸੂਚਿਤ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।