ਪ੍ਰਧਾਨ ਮੰਤਰੀ ਨੇ ਮਹਾਨ ਹਾਕੀ ਖਿਡਾਰੀ ਦੇ ਨਾਂ ਦੀ ਵਰਤੋਂ ਅਪਣੇ ਰਾਜਨੀਤਕ ਉਦੇਸ਼ ਲਈ ਕੀਤੀ : ਕਾਂਗਰਸ 
Published : Aug 7, 2021, 12:25 am IST
Updated : Aug 7, 2021, 12:25 am IST
SHARE ARTICLE
image
image

ਪ੍ਰਧਾਨ ਮੰਤਰੀ ਨੇ ਮਹਾਨ ਹਾਕੀ ਖਿਡਾਰੀ ਦੇ ਨਾਂ ਦੀ ਵਰਤੋਂ ਅਪਣੇ ਰਾਜਨੀਤਕ ਉਦੇਸ਼ ਲਈ ਕੀਤੀ : ਕਾਂਗਰਸ 

ਨਰਿੰਦਰ ਮੋਦੀ ਸਟੇਡੀਅਮ ਅਤੇ ਅਰੁਨ ਜੇਤਲੀ ਸਟੇਡੀਅਮ ਦਾ ਨਾਂ ਵੀ ਪੀ.ਟੀ.ਊਸ਼ਾ ਤੇ ਮਿਲਖਾ ਸਿੰਘ ਵਰਗੇ ਖਿਡਾਰੀਆਂ ਦੇ ਨਾਂ 'ਤੇ ਰਖੋ

ਨਵੀਂ ਦਿੱਲੀ, 6 ਅਗੱਸਤ : ਕਾਂਗਰਸ ਨੇ 'ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ' ਦਾ ਨਾਂ 'ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ' ਕੀਤੇ ਜਾਣ ਦੇ ਫ਼ੈਸਲੇ ਦਾ ਸ਼ੁਕਰਵਾਰ ਨੂੰ  ਸਵਾਗਤ ਕੀਤਾ ਅਤੇ ਨਾਲ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਮਹਾਨ ਹਾਕੀ ਖਿਡਾਰੀ ਦੇ ਨਾਂ ਦੀ ਵਰਤੋਂ ਅਪਣੇ ਰਾਜਨੀਤਕ ਉਦੇਸ਼ ਲਈ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਹੁਣ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਅਤੇ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਦਾ ਨਾਂ ਵੀ ਬਦਲਿਆ ਜਾਣਾ ਚਾਹੀਦਾ ਹੈ | 
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇਸ਼ ਦੇ ਨਾਇਕ ਹਨ ਜੋ ਕਿਸੇ ਪੁਰਸਕਾਰ ਤੋਂ ਨਹੀਂ, ਬਲਕਿ ਅਪਣੀ ਕੁਰਬਾਨੀ, ਵਿਚਾਰ ਅਤੇ ਆਧੁਨਿਕ ਭਾਰਤ ਦੇ ਨਿਰਮਾਣ ਲਈ ਜਾਣੇ ਜਾਂਦੇ ਹਨ | ਸਰੁਜੇਵਾਲਾ ਨੇ ਕਿਹਾ, ''ਰਾਜੀਵ ਗਾਂਧੀ ਇਸ ਦੇਸ਼ ਲਈ ਨਾਇਕ ਸਨ, ਹਨ ਵੀ ਅਤੇ ਰਹਿਣਗੇ ਵੀ |'' ਉਨ੍ਹਾਂ ਕਿਹਾ, ''ਹਾਕੀ ਦੇ ਜਾਦੁਗਰ ਮੇਜਰ ਧਿਆਨਚੰਦ ਪ੍ਰਤੀ ਸਨਮਾਨ ਪ੍ਰਗਟ ਕਰਨ ਦਾ ਕਾਂਗਰਸ ਸਵਾਗਤ ਕਰਦੀ ਹੈ | ਪਰ ਨਰਿੰਦਰ ਮੋਦੀ ਜੀ ਉਨ੍ਹਾਂ ਦਾ ਨਾਮ ਅਪਣੇ ਛੋਟੇ ਰਾਜਨੀਤਕ ਉਦੇਸ਼ਾਂ ਲਈ ਨਾ ਕਰਦੇ ਤਾਂ ਚੰਗਾ ਹੁੰਦਾ | ਫ਼ਿਲਹਾਲ, ਅਸੀਂ ਮੇਜਰ ਧਿਆਨਚੰਦ ਦੇ ਨਾਂ 'ਤੇ ਖੇਡ ਰਤਨ ਪੁਰਸਕਾਰ ਦਾ ਨਾਂ ਰਖਣ ਦਾ ਸਵਾਗਤ ਕਰਦੇ ਹਾਂ |'' 
ਉਨ੍ਹਾਂ ਕਿਹਾ, ''ਹੁਣ ਸਾਨੂੰ ਉਮੀਦ ਹੈ ਕਿ ਦੇਸ਼ ਦੇ ਖਿਡਾਰੀਆਂ ਦੇ ਨਾਂ 'ਤੇ ਹੋਰ ਸਟੇਡੀਅਮ ਅਤੇ ਯੋਜਨਾਵਾਂ ਦਾ ਨਾਂ ਰਖਿਆ ਜਾਵੇਗਾ | ਸੱਭ ਤੋਂ ਪਹਿਲਾਂ ਨਰਿੰਦਰ ਮੋਦੀ ਸਟੇਡੀਅਮ ਦਾ ਨਾਂ ਬਦਲ ਦਿਉ, ਅਰੁਣ ਜੇਟਲੀ ਸਟੇਡੀਅਮ ਦਾ ਨਾਂ ਬਦਲ ਦਿਉ, ਭਾਜਪਾ ਆਗੂਆਂ ਦੇ ਨਾਂ 'ਤੇ ਬਣੇ ਸਟੇਡੀਅਮਾਂ ਦੇ ਨਾਂ ਬਦਲ ਦਿਉ | ਹੁਣ ਪੀ.ਟੀ.ਉਸ਼ਾ, ਮਿਲਖਾ ਸਿੰਘ, ਸਚਿਨ ਤੇਂਦੁਲਕਰ, ਸੁਨੀਲ ਗਵਾਸਕਰ, ਅਭਿਨਵ ਬਿੰਦਰਾ, ਲਿਏਾਡਰ ਪੇਸ, ਪੁਲੇਲਾ ਗੋਪੀਚੰਦ ਅਤੇ ਸਾਨੀਆ ਮਿਰਜ਼ਾ ਦੇ ਨਾਂ 'ਤੇ ਸਟੇਡੀਅਮ ਦੇ ਨਾਂ ਰਖੋ |'' ਉਨ੍ਹਾਂ ਦੋਸ਼ ਲਗਾਇਆ, ''ਉਲੰਪਿਕ ਸਾਲ 'ਚ ਜਦੋਂ ਖੇਡ ਦਾ ਬਜਟ ਘਟਾ ਦਿਤਾ ਗਿਆ ਤਾਂ ਨਰਿੰਦਰ ਮੋਦੀ ਜੀ ਧਿਆਨ ਭਟਕਾਉਣ ਦਾ ਕੰਮ ਕਰ ਰਹੇ ਹਨ, ਕਦੇ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਤੇ ਕਦੇ ਜਾਸੂਸੀ ਦੇ ਮਾਮਲੇ ਤੋਂ ਅਤੇ ਕਦੇ ਮਹਿੰਗਾਈ ਤੋਂ ਧਿਆਨ ਭਟਕਾ ਰਹੇ ਹਨ |         (ਏਜੰਸੀ)

SHARE ARTICLE

ਏਜੰਸੀ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement