ਗਊਸ਼ਾਲਾ ਦਾ ਮੰਤਵ ਪੂਰੀ ਤਰ੍ਹਾਂ ਦਾਨ-ਪੰੁਨ ਵਾਲਾ ਨਾ ਕਿ ਵਪਾਰਕ: ਬਲਬੀਰ ਸਿੰਘ ਸਿੱਧੂ
Published : Aug 7, 2021, 12:32 am IST
Updated : Aug 7, 2021, 12:32 am IST
SHARE ARTICLE
image
image

ਗਊਸ਼ਾਲਾ ਦਾ ਮੰਤਵ ਪੂਰੀ ਤਰ੍ਹਾਂ ਦਾਨ-ਪੰੁਨ ਵਾਲਾ ਨਾ ਕਿ ਵਪਾਰਕ: ਬਲਬੀਰ ਸਿੰਘ ਸਿੱਧੂ

ਐਸ.ਏ.ਐਸ. ਨਗਰ, 6 ਅਗੱਸਤ (ਸੁਖਦੀਪ ਸਿੰਘ ਸੋਈ): ਕੁਝ ਲੋਕਾਂ ਵੱਲੋਂ ਗਊਸ਼ਾਲਾ ਜਿਹੇੇ ਸਮਾਜਿਕ ਕਾਰਜਾਂ ਦਾ ਸਿਆਸੀਕਰਨ ਕਰਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਉਨ੍ਹਾਂ 'ਤੇ ਲਗਾਏ ਗਏ ਦੋਸਾਂ ਨੂੰ  ਪੂਰੀ ਤਰ੍ਹਾਂ ਬੇਬੁਨਿਆਦ ਅਤੇ ਨਿੱਜੀ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਕੋਈ ਮੁੱਦਾ ਨਾ ਮਿਲਣ ਕਰਕੇ ਮੋਹਾਲੀ ਦੇ ਲੋਕਾਂ ਨੂੰ  ਉਨ੍ਹਾਂ ਖਿਲਾਫ਼ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ |
ਬਾਲ ਗੋਪਾਲ ਗਊਸ਼ਾਲਾ ਵੈਲਫੇਅਰ ਸੁਸਾਇਟੀ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਸ. ਸਿੱਧੂ ਨੇ ਕਿਹਾ ਕਿ ਇਹ ਜ਼ਮੀਨ ਪੂਰੀ ਤਰ੍ਹਾਂ ਛੱਡੀਆਂ ਗਈਆਂ ਗਊਆਂ ਦੀ ਸਾਂਭ-ਸੰਭਾਲ ਲਈ ਸਮਰਪਿਤ ਹੈ ਨਾ ਕਿ ਵਪਾਰਕ ਉਦੇਸਾਂ ਲਈ |ਉਨ੍ਹਾਂ ਚੁਟਕੀ ਲੈਂਦਿਆਂ ਕਿਹਾ Tਜੇ ਕੋਈ ਇਸ ਦਾ ਉਦੇਸ ਜਾਣਨਾ ਚਾਹੁੰਦਾ ਹੈ, ਤਾਂ ਉਹ ਇੱਥੇ ਚੱਲ ਰਹੀਆਂ ਵਪਾਰਕ ਗਤੀਵਿਧੀਆਂ ਨੂੰ  ਦੇਖਣ ਲਈ ਸਾਈਟ 'ਤੇ ਜਾ ਸਕਦਾ ਹੈ | ਸਿਆਸੀ ਵਿਰੋਧੀਆਂ ਦੇ ਦੋਸ਼ਾਂ 'ਤੇ ਸਵਾਲੀਆ ਨਿਸਾਨ ਲਗਾਉਂਦੇ ਹੋਏ, ਕੈਬਨਿਟ ਮੰਤਰੀ ਨੇ ਕਿਹਾ, Tਕੀ ਅਸੀਂ ਗਊਸਾਲਾ ਬਣਾ ਕੇ ਕੋਈ ਗਲਤੀ ਕੀਤੀ ਹੈ ਕਿਉਂਕਿ ਮੈਂ ਮੋਹਾਲੀ ਦੇ ਲੋਕਾਂ ਨਾਲ ਵਚਨਬੱਧਤਾ ਕੀਤੀ ਸੀ ਕਿ ਮੈਂ ਇਸ ਸਹਿਰ ਨੂੰ  ਅਵਾਰਾ ਪਸੂਆਂ ਤੋਂ ਮੁਕਤ ਕਰਾਂਗਾ ਤਾਂ ਜੋ ਸੜਕੀ ਦੁਰਘਟਨਾਵਾਂ ਦੀ ਰੋਕਥਾਮ ਕਰਕੇ ਨਿਰਦੋਸ ਲੋਕਾਂ ਅਤੇ ਜਾਨਵਰਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ |''
 ਪਿੰਡ ਬਲੌਂਗੀ ਦੀ ਗਊਸ਼ਾਲਾ ਦੇ ਸਾਰੇ ਟਰੱਸਟੀਆਂ ਅਤੇ ਪੰਚਾਇਤ ਦੀ ਹਾਜਰੀ ਵਿੱਚ, ਉਨ੍ਹਾਂ ਦੱਸਿਆ ਕਿ ਗਊਸ਼ਾਲਾ ਦੇ ਸਾਰੇ ਟਰੱਸਟੀ ਉੱਘੇ ਉਦਯੋਗਪਤੀ ਅਤੇ ਮੋਹਾਲੀ ਦੇ ਜਾਣੇ-ਮਾਣੇ ਲੋਕ ਹਨ ਜਿਨ੍ਹਾਂ ਦਾ ਮੁੱਖ ਉਦੇਸ  ਛੱਡੀਆਂ ਗਈਆਂ ਗਊਆਂ ਦੀ ਭਲਾਈ ਅਤੇ ਉਨ੍ਹਾਂ ਨੂੰ  ਆਸਰਾ ਦੇਣਾ ਹੈ |  
ਇਸ ਅਤਿ-ਆਧੁਨਿਕ ਗਊਸ਼ਾਲਾ ਦੀ ਸਥਾਪਨਾ ਲਈ ਆਪਣੇ ਦਿ੍ੜ ਸੰਕਲਪ ਦਾ ਜ਼ਿਕਰ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਅਸੀਂ ਇੱਥੇ ਅਤਿ ਆਧੁਨਿਕ ਸੀਮਨ ਲੈਬਾਰਟਰੀ ਬਣਾਉਣ ਲਈ ਠੋਸ ਯਤਨ ਕਰ ਰਹੇ ਹਾਂ, ਜਿੱਥੇ ਭਰੂਣ ਟ੍ਰਾਂਸਪਲਾਂਟ ਲਈ ਖੋਜ ਕਾਰਜ ਸੁਰੂ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਰਫ ਵੱਛੀਆਂ ਦਾ ਹੀ ਜਨਮ ਹੋ ਸਕੇ | ਉਨ੍ਹਾਂ ਕਿਹਾ ਕਿ ਇਹ ਜਮੀਨ ਬਿਨਾਂ ਵਰਤੋਂ ਦੇ  ਪਈ ਸੀ ਅਤੇ ਲੋਕਾਂ ਵੱਲੋਂ ਇਸ ਉੱਤੇ ਕਬਜਾ ਕੀਤਾ ਜਾ ਰਿਹਾ ਸੀ ਪਰ ਹੁਣ ਪੰਚਾਇਤ ਲੀਜ਼ ਡੀਡਜ਼ ਤੋਂ ਆਮਦਨ ਪ੍ਰਾਪਤ ਕਰ ਰਹੀ ਹੈ | ਇਸ ਦੌਰਾਨ ਬਾਲ ਗੋਪਾਲ ਗਊ ਬਸੇਰਾ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਸ. ਨਰੇਸ ਕਾਂਸਲ ਨੇ ਕਿਹਾ ਕਿ ਉਹ ਹੋਰ ਟਰੱਸਟੀਆਂ ਦੇ ਨਾਲ ਪਿਛਲੇ 4 ਸਾਲਾਂ ਤੋਂ ਇਲਾਕੇ ਦੀਆਂ ਅਵਾਰਾ ਅਤੇ ਛੱਡੀਆਂ ਗਈਆਂ ਗਾਵਾਂ ਨੂੰ  ਬਿਹਤਰ ਸਹੂਲਤਾਂ ਅਤੇ ਸ਼ਰਨ ਮੁਹੱਈਆ ਕਰਵਾਉਣ ਲਈ ਅਣਥੱਕ ਮਿਹਨਤ ਕਰ ਰਹੇ ਸਨ | ਉਹ ਪਹਿਲਾਂ 2017-18 ਵਿੱਚ ਨਗਰ ਨਿਗਮ ਗਊਸ਼ਾਲਾ ਦਾ ਪ੍ਰਬੰਧ ਕਰ ਰਹੇ ਸਨ ਪਰ ਗਊਆਂ ਨੂੰ  ਮੁਹੱਈਆ ਕਰਵਾਈ ਗਈ ਜਗ੍ਹਾ, ਸਹੂਲਤਾਂ ਅਤੇ ਖੁਰਾਕ ਦੀ ਘਾਟ ਕਾਰਨ ਬਹੁਤ ਦੁਖੀ ਸਨ |
ਸ੍ਰੀ ਕਾਂਸਲ ਨੇ ਕਿਹਾ ਕਿ ਮੋਹਾਲੀ ਵਾਸੀ ਲਗਾਤਾਰ ਖੁੱਲ੍ਹੀ ਜਗ੍ਹਾ ਅਤੇ ਆਧੁਨਿਕ ਸਹੂਲਤਾਂ ਵਾਲੀ ਗਊਸ਼ਾਲਾ ਦੀ ਮੰਗ ਉਠਾ ਰਹੇ ਹਨ ਅਤੇ ਉਨ੍ਹਾਂ ਨੇ ਜਮੀਨ ਲੀਜ 'ਤੇ ਲੈਣ ਵਿੱਚ ਸਹਾਇਤਾ ਕਰਨ ਲਈ ਸਿਹਤ ਮੰਤਰੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ  ਇਸ ਸੁਫਨੇ ਨੂੰ  ਹਕੀਕਤ ਵਿੱਚ ਬਦਲਣ ਲਈ ਸੁਸਾਇਟੀ ਦੀ ਅਗਵਾਈ ਕਰਨ ਦੀ ਬੇਨਤੀ ਵੀ ਕੀਤੀ |
ਸੁਸਾਇਟੀ ਦੇ ਟਰੱਸਟੀ ਸ੍ਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਗਊ ਸ਼ੈਂਡ ਬਣਾਉਣ ਲਈ ਹੁਣ ਤੱਕ  1 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ ਕੀਤਾ ਗਿਆ ਹੈ | ਇਹ ਪੈਸਾ ਟਰੱਸਟੀਆਂ ਦੁਆਰਾ ਦਾਨ ਕੀਤਾ ਗਿਆ ਹੈ ਜਾਂ ਲੋਕਾਂ ਤੋਂ ਸਵੈਇੱਛਤ ਦਾਨ ਦੁਆਰਾ ਇਕੱਤਰ ਕੀਤਾ ਗਿਆ ਹੈ | ਸੁਸਾਇਟੀ ਦਾ ਉਦੇਸ ਗਰੀਬਾਂ ਲਈ ਇੱਕ ਡਾਇਗਨੌਸਟਿਕ ਕਮ ਹੈਲਥ ਸੈਂਟਰ ਅਤੇ ਇੱਕ ਕਮਿਉਨਿਟੀ ਹਾਲ ਮੁਹੱਈਆ ਕਰਵਾਉਣਾ ਹੈ ਅਤੇ ਇਹ ਸਾਰੀਆਂ ਸਹੂਲਤਾਂ ਮੁਫਤ ਪ੍ਰਦਾਨ ਕੀਤੀਆਂ ਜਾਣਗੀਆਂ | ਇਸਦਾ ਕੁੱਲ ਬਜਟ 5 ਕਰੋੜ ਰੁਪਏ ਤੋਂ ਵੱਧ ਹੋਵੇਗਾ |
ਇਕ ਹੋਰ ਟਰੱਸਟੀ ਸ੍ਰੀ ਸੰਜੀਵ ਗਰਗ ਨੇ ਕਿਹਾ ਕਿ ਕੁਝ ਮਾੜੀ ਸੋਚ ਦੇ ਲੋਕਾਂ ਦੁਆਰਾ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਕੰਮਾਂ ਕਰਕੇ ਸੁਸਾਇਟੀ ਨੂੰ  ਬਹੁਤ ਸਮੱਸਿਆ ਝੱਲਣੀ ਪੈਂਦੀ ਹੈ | ਇਸ ਮੌਕੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਬਹਾਦਰ ਸਿੰਘ ਸਰਪੰਚ ਬਲੌਂਗੀ ਵੀ ਹਾਜ਼ਰ ਸਨ
 

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement