ਬਾਲਮੀਕੀ ਭਾਈਚਾਰੇ ਵੱਲੋਂ ਅੱਜ ਪੰਜਾਬ ਦਾ ਐਲਾਨ, ਰੇਲਵੇ ਟ੍ਰੈਕ ‘ਤੇ ਉਤਰੇ ਲੋਕ
Published : Sep 7, 2019, 12:07 pm IST
Updated : Sep 7, 2019, 12:08 pm IST
SHARE ARTICLE
Balmiki People
Balmiki People

ਭਗਤ ਰਵਿਦਾਸ ਜੀ ਦੇ ਮੰਦਰ ਢਾਹੇ ਜਾਣ ਦਾ ਮਾਮਲਾ ਹਲੇ ਠੰਡਾ ਨਹੀਂ ਪਿਆ ਸੀ ਕਿ...

ਜਲੰਧਰ: ਭਗਤ ਰਵਿਦਾਸ ਜੀ ਦੇ ਮੰਦਰ ਢਾਹੇ ਜਾਣ ਦਾ ਮਾਮਲਾ ਹਲੇ ਠੰਡਾ ਨਹੀਂ ਪਿਆ ਸੀ ਕਿ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਇੱਕ ਨਿੱਜੀ ਟੀਵੀ ਚੈਨਲ ‘ਤੇ ਪ੍ਰਸਾਰਿਤ ਟੀਵੀ ਸੀਰੀਅਲ ‘ਰਾਮ-ਸੀਆ ਕੇ ਲੱਵ-ਕੁਸ਼’ ‘ਚ ਭਗਵਾਨ ਬਾਲਮੀਕੀ ਦੀ ਜੀਵਨੀ ਨੂੰ ਤੋੜ-ਮਰੋੜ ਕੇ ਪ੍ਰਸਾਰਿਤ ਕਰਨ ਦੇ ਵਿਰੋਧ ‘ਚ 7 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਬੰਦ ਦੇ ਚਲਦਿਆਂ ਜਲੰਧਰ, ਬਰਨਾਲਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ‘ਚ ਬੰਦ ਕਰਕੇ ਬਾਜ਼ਾਰਾਂ ‘ਚ ਸੰਨਾਟਾ ਛਾਇਆ ਹੋਇਆ ਹੈ। ਜ਼ਿਲ੍ਹਿਆਂ ‘ਚ ਪੁਲਿਸ ਅਤੇ ਪ੍ਰਸਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ।

Punjab ClosePunjab Close

 ਕਈ ਜ਼ਿਲ੍ਹਿਆਂ ਦੇ ਡੀਸੀ ਨੇ ਕੇਬਲ ਆਪ੍ਰੇਟਰਾਂ ਨੂੰ ਕਰੀਬ ਇੱਕ ਮਹੀਨੇ ਲਈ ਇਸ ਸੀਰੀਅਲ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਉਧਰ ਜਲੰਧਰ ਦੇ ਡੀਸੀ ਵਰਿੰਦਰ ਸ਼ਰਮਾ ਨੇ ਬੰਦ ਦੌਰਾਨ ਸੁਰੱਖਿਆ ਦੇ ਪੂਰੇ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਸੂਬੇ ‘ਚ ਜਿਨ੍ਹਾਂ ਥਾਂਵਾਂ ‘ਤੇ ਬੰਦ ਦਾ ਜ਼ਿਆਦਾ ਅਸਰ ਹੈ ਉੱਥੇ ਸਕੂਲ, ਕਾਲਜ, ਏਟੀਐਮ, ਆਵਾਜਾਈ ਦੀ ਸੇਵਾਵਾਂ ਨੂੰ ਬੰਦ ਰੱਖਣ ਲਈ ਕਿਹਾ ਗਿਆ ਹੈ। ਇਸ ਦੌਰਾਨ ਪੰਜਾਬ ਰੋਡਵੇਜ਼ ਦੀ ਸੇਵਾ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਸੁਰੱਖਿਆ ਨੂੰ ਵੇਖਦੇ ਹੋਏ ਏਟੀਐਮ ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਤਕ ਬੰਦ ਰੱਖੇ ਜਾਣਗੇ।

Protest Protest

ਇਸ ਦੇ ਨਾਲ ਪੁਲਿਸ ਕਮਿਸ਼ਨ ਨੇ ਕਿਹਾ ਕਿ ਪੀਏਪੀ ਦੇ ਮੁਲਾਜ਼ਮ ਅਤੇ ਪੰਜਾਬ ਪੁਲਿਸ ਦੇ ਜਵਾਨ ਡੌਗ ਸਕਵਾਡ ਅਤੇ ਦੰਗਾ ਰੋਧੀ ਦਸਤੇ ਦੇ ਨਾਲ ਸ਼ਹਿਰ ‘ਚ ਤਾਇਨਾਤ ਕਰ ਦਿੱਤੇ ਹਏ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਪੂਰੇ ਸ਼ਹਿਰ ਦੀ ਨਿਗਰਾਨੀ ਕਰਨਗੇ। ਬੰਦ ਦੇ ਦੌਰਾਨ ਸੀਸੀਟੀਵੀ ਕੈਮਰਿਆਂ ਵਾਲੀ ਬੈਨ ਵੀ ਘੁੰਮੇਗੀ ਤਾਂ ਜੋ ਕੀਤੇ ਕੋਈ ਗੜਬੜੀ ਨਾ ਹੋਵੇ। ਟੀਵੀ ਸੀਰੀਅਲ ਬੰਦ ਦੀ ਮੰਗ ਕਰ ਰਹੇ ਸਮਾਜ ਦਾ ਕਹਿਣਾ ਹੈ ਕਿ ਇਸ ਸੀਰੀਅਲ ਨਾਲ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਜਿਸ ਕਰਕੇ ਲੋਕਾਂ ‘ਚ ਗੁੱਸਾ ਹੈ।

Punjab ClosePunjab Close

ਇੱਥੇ ਹੀ ਦੱਸਣਯੋਗ ਹੈ ਕਿ ਹਾਲ ਹੀ ‘ਚ ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਜੀ ਦਾ ਇਤਿਹਾਸਕ ਮੰਦਰ ਢਾਏ ਜਾਣ ਤੋਂ ਨਾਰਾਜ਼ ਰਵੀਦਾਸੀਆ ਭਾਈਚਾਰੇ ਦੇ ਲੋਕਾਂ ਵੱਲੋਂ ਬੰਦ ਦੀ ਕਾਲ ਦਾ ਦੀਨਾਨਗਰ ਵਿਖੇ ਕਈ ਥਾਵਾਂ ‘ਤੇ ਅਸਰ ਵੇਖਣ ਨੂੰ ਮਿਲਿਆ ਸੀ। ਇਸ ਦੌਰਾਨ ਦੀਨਾਨਗਰ ਦੀਆਂ ਵੱਖ ਵੱਖ ਰਵਿਦਾਸ ਸਭਾਵਾਂ ਵੱਲੋਂ ਇੱਕ ਘੰਟੇ ਦੇ ਕਰੀਬ ਅਮ੍ਰਿਤਸਰ ਪਠਾਨਕੋਟ ਹਾਈਵੇ ਜਾਮ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਸੀ।

Punjab ClosePunjab Close

ਦੀਨਾਨਗਰ ਦੇ ਬਾਹਰੀ ਹਸਪਤਾਲ ਦੇ ਨਜ਼ਦੀਕ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਇਕੱਠੇ ਹੋਏ ਭਾਈਚਾਰੇ ਦੇ ਲੋਕਾਂ ਨੇ ਪੁਲਿਸ ਸਟੇਸ਼ਨ ਚੌਕ ਤੋਂ ਝੰਡੇਚੱਕ ਬਾਈਪਾਸ ਤੱਕ ਰੋਸ ਮਾਰਚ ਕੀਤਾ ਗਿਆ ਸੀ ਅਤੇ ਬਾਈਪਾਸ 'ਤੇ ਪਹੁੰਚ ਕੇ ਹਾਈਵੇ ਜਾਮ ਕਰਕੇ ਮੁਜ਼ਾਹਰਾ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement