
ਗਿੱਦੜਬਾਹਾ ਦੇ ਨਜ਼ਦੀਕੀ ਪਿੰਡ ਹੁਸਨਰ ਵਿਚ ਦੋ ਧਿਰਾਂ ਦੇ ਆਪਸ ਵਿਚ ਭਿੜਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਹ ਝਗੜਾ ਪਿੰਡ 'ਚ ਬਣੀ
ਗਿੱਦੜਬਾਹਾ : ਗਿੱਦੜਬਾਹਾ ਦੇ ਨਜ਼ਦੀਕੀ ਪਿੰਡ ਹੁਸਨਰ ਵਿਚ ਦੋ ਧਿਰਾਂ ਦੇ ਆਪਸ ਵਿਚ ਭਿੜਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਹ ਝਗੜਾ ਪਿੰਡ 'ਚ ਬਣੀ ਹੱਡਾ ਰੂੜੀ ਉੱਤੇ ਮਰੇ ਹੋਏ ਪਸ਼ੂ ਸੁੱਟਣ ਨੂੰ ਲੈਕੇ ਹੋਈ। ਦੱਸਣਯੋਗ ਹੈ ਕਿ ਹੱਡਾ ਰੂੜੀ ਵਾਲੀ ਜਗ੍ਹਾ ਦੇ ਨੇੜੇ ਲੋਕਾਂ ਵਲੋਂ ਪਲਾਟ ਖਰੀਦ ਮਕਾਨ ਬਣਾ ਲਏ ਗਏ ਹਨ ਪਰ ਕੁਝ ਲੋਕ ਉਸ ਹੱਡਾ ਰੂੜੀ ਤੇ ਹਲੇ ਵੀ ਮਰੇ ਹੋਏ ਪਸ਼ੂਆਂ ਨੂੰ ਸੁੱਟਦੇ ਹਨ।
Fight between two parties
ਜਿਸ ਨੂੰ ਲੈਕੇ 2 ਧਿਰਾਂ ਆਹਮਣੇ ਸਾਹਮਣੇ ਹੋ ਗਈਆਂ ਤੇ ਮਾਹੌਲ ਤਣਾਅਪੂਰਣ ਹੋ ਗਿਆ ਅਤੇ ਭਾਰੀ ਪੁਲਿਸ ਫੋਰਸ ਨੇ ਮੌਕੇ ਤੇ ਪਹੁੰਚਕੇ ਮਾਮਲਾ ਸ਼ਾਂਤ ਕੀਤਾ।ਉਧਰ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਿਤੀ ਹੁਣ ਕਾਬੂ 'ਚ ਹੈ ਤੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
Fight between two parties
ਇਸ ਮਾਮਲੇ 'ਚ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਜੇਕਰ ਹੱਡਾ ਰੂੜੀ ਦੇ ਨੇੜੇ ਘਰ ਬਣ ਚੁੱਕੇ ਹਨ ਤਾਂ ਉਸਨੂੰ ਪਿੰਡੋਂ ਬਾਹਰ ਕਿਸੀ ਜਗਾ ਤੇ ਬਣਾ ਦੇਣਾ ਚਾਹੀਦਾ ਹੈ ਤਾਂ ਕਿ ਰਿਹਾਸ਼ ਇਲਾਕੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।