
ਪੂਰਬੀ ਸੂਡਾਨ 'ਚ ਵੱਖ-ਵੱਖ ਕਬੀਲਿਆਂ ਦੇ ਵਿਚਕਾਰ ਖੂਨੀ ਝੜਪ ਹੋਣ ਕਾਰਨ 37 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 200 ਲੋਕ ਜਖ਼ਮੀ ਹੋ ਗਏ ਹਨ।
ਸੂਡਾਨ : ਪੂਰਬੀ ਸੂਡਾਨ 'ਚ ਵੱਖ-ਵੱਖ ਕਬੀਲਿਆਂ ਦੇ ਵਿਚਕਾਰ ਖੂਨੀ ਝੜਪ ਹੋਣ ਕਾਰਨ 37 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 200 ਲੋਕ ਜਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਪਿਛਲੇ ਵੀਰਵਾਰ ਆਮੇਰ ਅਤੇ ਨੁਬਾ ਕਬੀਲਿਆਂ ਵਿਚਕਾਰ ਹਿੰਸਕ ਝਗੜਾ ਹੋਇਆ। ਜ਼ਖਮੀ ਲੋਕਾਂ ਨੂੰ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ। ਇਹ ਨਹੀਂ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਵਿਚਕਾਰ ਝਗੜਾ ਕਿਸ ਕਾਰਨ ਹੋਇਆ।
Tribal clashes in sudan 37 killed 200 injured
ਐਤਵਾਰ ਨੂੰ ਇੱਥੋਂ ਦੀ ਨਵੀਂ ਬਣੀ ਕੌਂਸਲ ਨੇ ਰੈੱਡ ਸੀ ਸਟੇਟ ’ਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਸੀ। ਕੌਂਸਲ ਨੇ ਇਸ ਹਿੰਸਾ ਦੀ ਜਾਂਚ ਕਰਨ ਲਈ ਹੁਕਮ ਦੇ ਦਿੱਤੇ ਹਨ ਅਤੇ ਉਨ੍ਹਾਂ ਜਲਦੀ ਹੀ ਇਸ ਦੇ ਦੋਸ਼ੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ।
Tribal clashes in sudan 37 killed 200 injured
ਜ਼ਿਕਰਯੋਗ ਹੈ ਕਿ ਸੂਡਾਨ ਬਹੁਤ ਗਰੀਬ ਦੇਸ਼ ਹੈ, ਜਿੱਥੇ ਖਾਣੇ ਦੀ ਕਾਫੀ ਕਮੀ ਰਹਿੰਦੀ ਹੈ। ਇਸੇ ਕਾਰਨ ਇੱਥੇ ਅਜਿਹੇ ਝਗੜੇ ਹੁੰਦੇ ਰਹਿੰਦੇ ਹਨ। ਦਸੰਬਰ 2018 ’ਚ ਵੀ ਇੱਥੇ ਰੋਟੀ ਕਾਰਨ ਝਗੜਾ ਹੋ ਗਿਆ ਸੀ ਤੇ ਕਈ ਲੋਕਾਂ ਦੀ ਮੌਤ ਹੋ ਗਈ ਸੀ। ਸੂਡਾਨੀ ਪੌਂਡ ਦੀ ਕੀਮਤ ਬਹੁਤ ਜ਼ਿਆਦਾ ਡਿੱਗ ਜਾਣ ਕਾਰਨ ਲੋਕਾਂ ਲਈ ਢਿੱਡ ਭਰਨਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸਾਲ 2009 ’ਚ ਇੱਥੇ ਸੰਘਰਸ਼ ਦੌਰਾਨ ਲਗਭਗ 200 ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਜਾਂਚ ’ਚ ਪਤਾ ਲੱਗਾ ਸੀ ਕਿ ਇਹ ਲੋਕ ਖਾਣੇ ਦੀ ਤਲਾਸ਼ ’ਚ ਗਏ ਸਨ ਅਤੇ ਝਗੜੇ ਦੌਰਾਨ ਮਾਰੇ ਗਏ।