
ਭਿਆਨਕ ਅੱਗ ਲੱਗਣ ਨਾਲ ਫੈਕਟਰੀ ਦੀਆਂ ਛੱਤਾਂ ਡਿੱਗੀਆਂ
ਪਟਿਆਲਾ: ਬਟਾਲਾ ਦੀ ਪਟਾਖ਼ਾ ਫੈਕਟਰੀ ਵਿਚ ਅੱਗ ਲੱਗਣ ਤੋਂ ਬਾਅਦ ਹੁਣ ਪਟਿਆਲਾ ਦੇ ਫੋਕਲ ਪੁਆਇੰਟ ਵਿਖੇ ਇਕ ਕੈਮੀਕਲ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਫੈਕਟਰੀ ਦੀ ਇਮਾਰਤ ਦੀਆਂ ਛੱਤਾਂ ਡਿੱਗ ਗਈਆਂ ਅਤੇ ਫੈਕਟਰੀ ਵਿਚ ਪਏ ਕੈਮੀਕਲ ਦੇ ਡਰੰਮ ਫਟ ਗਏ, ਜਿਸ ਕਾਰਨ ਅੱਗ ਨੇ ਹੋਰ ਜ਼ਿਆਦਾ ਭਿਆਨਕ ਰੂਪ ਅਖ਼ਤਿਆਰ ਕਰ ਲਿਆ। ਪਰ ਗ਼ਨੀਮਤ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜਦਕਿ ਫੈਕਟਰੀ ਵਿਚ ਕਈ ਵਰਕਰ ਵੀ ਕੰਮ ਕਰ ਰਹੇ ਸਨ।
Fire at chemical factory Patiala
ਅੱਗ ਲੱਗਣ ਤੋਂ ਬਾਅਦ ਫੈਕਟਰੀ ਵਿਚ ਕੰਮ ਕਰਨ ਵਾਲੇ ਸਾਰੇ ਵਰਕਰ ਤੁਰੰਤ ਫੁਰਤੀ ਦਿਖਾਉਂਦੇ ਹੋਏ ਬਾਹਰ ਆ ਗਏ। ਫਾਇਰ ਬਿ੍ਰਗੇਡ ਦੀਆਂ ਕਈ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਅਤੇ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਫੈਕਟਰੀ ਦੀ ਪੂਰੀ ਛੱਡ ਡਿੱਗ ਗਈ, ਸਿਰਫ਼ ਕੰਧਾਂ ਹੀ ਖੜ੍ਹੀਆਂ ਰਹਿ ਗਈਆਂ। ਤਸਵੀਰਾਂ ਵਿਚ ਅੱਗ ਦੀ ਭਿਆਨਕਤਾ ਦਾ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
Fire at chemical factory Patiala
ਅੱਗ ਲੱਗਦਿਆਂ ਹੀ ਆਸਪਾਸ ਦੇ ਲੋਕਾਂ ਵਿਚ ਵੀ ਭਾਜੜ ਮਚ ਗਈ। ਇਸ ਦੌਰਾਨ ਮੌਜੂਦ ਲੋਕਾਂ ਨੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਦੇ ਲੇਟ ਪਹੁੰਚਣ ’ਤੇ ਅਪਣਾ ਰੋਸ ਜ਼ਾਹਰ ਕੀਤਾ। ਉਨ੍ਹਾਂ ਆਖਿਆ ਕਿ ਜੇਕਰ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਸਮੇਂ ਸਿਰ ਪਹੁੰਚ ਜਾਂਦੀਆਂ ਤਾਂ ਨੁਕਸਾਨ ਕਾਫ਼ੀ ਘੱਟ ਹੋਣਾ ਸੀ। ਫੋਕਲ ਪੁਆਇੰਟ ਐਸੋਸੀਏਸ਼ਨ ਨੇ ਵੀ ਫੋਕਲ ਪੁਆਇੰਟ ਲਈ ਇਕ ਫਾਇਰ ਬਿਗ੍ਰੇਡ ਗੱਡੀ ਪੱਕੀ ਹੀ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਤਾਂ ਜੋ ਇਸ ਤਰ੍ਹਾਂ ਦੇ ਹਾਦਸਿਆਂ ’ਤੇ ਤੁਰੰਤ ਕਾਬੂ ਪਾਇਆ ਜਾ ਸਕੇ। ਫਿਲਹਾਲ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।