ਚੰਡੀਗੜ੍ਹ ਕੋਚੂਵਲੀ ਐਕਸਪ੍ਰੈਸ ਨੂੰ ਲੱਗੀ ਭਿਆਨਕ ਅੱਗ
Published : Sep 6, 2019, 3:31 pm IST
Updated : Sep 7, 2019, 10:23 am IST
SHARE ARTICLE
Fire breaks out in Chandigarh-Kochuveli Express
Fire breaks out in Chandigarh-Kochuveli Express

ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਦੁਪਹਿਰ ਨੂੰ ਵੱਡਾ ਹਾਦਸਾ ਵਾਪਰ ਗਿਆ।

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਦੁਪਹਿਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਚੰਡੀਗੜ੍ਹ ਕੋਚੂਵਲੀ ਐਕਸਪ੍ਰੈਸ ਦੀ ਪਾਵਰ ਕਾਰ ਵਿਚ ਅਚਾਨਕ ਅੱਗ ਦੀਆਂ ਲਪਟਾਂ ਉੱਠੀਆਂ ਅਤੇ ਦੇਖਦੇ ਹੀ ਦੇਖਦੇ ਇਸ ਅੱਗ ਨੇ ਭਿਆਨਕ ਰੂਪ ਲੈ ਲਿਆ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਭਾਰੀ ਪੁਲਿਸ ਬਲ ਦੇ ਨਾਲ ਹੀ ਫਾਇਰ ਬ੍ਰਿਗੇਡ ਦੇ ਕਈ ਕਰਮਚਾਰੀਆਂ ਨੇ 1 ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ।

 


 

ਇਸ ਦੌਰਾਨ ਕਰੀਬ 32 ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਚਾਰ ਫਾਇਰ ਬ੍ਰਿਗੇਡਰ ਦੀਆਂ ਗੱਡੀਆਂ ਇਸ ਕੰਮ ਵਿਚ ਜੁਟੀਆਂ ਰਹੀਆਂ। ਦੱਸਿਆ ਜਾ ਰਿਹਾ ਹੈ ਕਿ ਇਹ ਟ੍ਰੇਨ ਚੰਡੀਗੜ੍ਹ ਰਵਾਨਾ ਹੋਣ ਵਾਲੀ ਸੀ ਪਰ ਉਸ ਤੋਂ ਪਹਿਲਾਂ ਹੀ ਅੱਗ ਲੱਗ ਗਈ। ਇਸ ਦੌਰਾਨ ਟ੍ਰੇਨ ਪਲੇਟਫਾਰਮ ਨੰਬਰ 8 ‘ਤੇ ਖ਼ੜ੍ਹੀ ਸੀ। ਦੇਖਦੇ ਹੀ ਦੇਖਦੇ ਅੱਗ ਨੇ ਦੋ ਡੱਬਿਆਂ ਨੂੰ ਵੀ ਅਪਣੀ ਚਪੇਟ ਵਿਚ ਲੈ ਲਿਆ। ਹਾਲਾਂਕਿ ਇਸ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।

 


 

ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਟ੍ਰੇਨ ਤੋਂ ਦੂਰ ਕਰ ਦਿੱਤਾ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੋਈ ਕੁਝ ਕਰ ਪਾਂਦਾ ਇਸ ਤੋਂ ਪਹਿਲਾਂ ਹੀ ਦੋ ਡੱਬਿਆਂ ਨੂੰ ਇਸ ਨੇ ਅਪਣੇ ਚਪੇਟ ਵਿਚ ਲੈ ਲਿਆ। ਅੱਗ ‘ਤੇ ਕਾਬੂ ਪਾਉਣ ਲਈ ਕਰੀਬ 1 ਘੰਟੇ ਦਾ ਸਮਾਂ ਲੱਗਿਆ। ਇਸ ਦੌਰਾਨ ਖਤਰੇ ਨੂੰ ਦੇਖਦੇ ਹੋਏ ਪਲੇਟਫਾਰਮ ਖਾਲੀ ਕਰਵਾ ਦਿੱਤਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big News: BDPO Office 'ਚ MLA Narinder Kaur Bharaj Raid, BDPO 'ਤੇ Bribe ਲੈ ਕੇ ਉਮੀਦਵਾਰਾਂ ਦੇ ਕਾਗਜ਼ ਪਾਸ .

06 Oct 2024 9:28 AM

ਹਰਿਆਣਾ 'ਚ ਵੋਟਾਂ ਵਿਚਾਲੇ ਸਾਬਕਾ MLA ਦੇ ਪਾੜੇ ਕੱਪੜੇ, ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ

05 Oct 2024 1:20 PM

ਹਰਿਆਣਾ 'ਚ ਵੋਟਾਂ ਵਿਚਾਲੇ ਸਾਬਕਾ MLA ਦੇ ਪਾੜੇ ਕੱਪੜੇ, ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ

05 Oct 2024 1:18 PM

Polling booth ਦੇ ਬਾਹਰ ਮਿਲੀ ਸ਼ੱਕੀ ਗੱਡੀ, ਜਦੋਂ Police ਨੇ ਕੀਤੀ ਤਾਂ ਨਿਕਲੇ ਹਥਿਆਰ, ਦੇਖੋ ਤਸਵੀਰਾਂ

05 Oct 2024 1:15 PM

'ਆਪਣੇ ਖਾਸ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ NOC' ਲੋਕਾਂ ਨੇ BDPO Office 'ਚ ਕੀਤਾ Hungama ਭਖ ਗਿਆ ਮਾਹੌਲ

04 Oct 2024 12:25 PM
Advertisement