
ਮਜੀਠੀਆ ਦੀ ਮਾਨਹਾਨੀ ਦੇ ਕੇਸ ਦੇ ਸਬੰਧ ਵਿਚ ਲੁਧਿਆਣਾ ਦੀ ਅਦਾਲਤ ਨੇ ਦਿਤੇ ਹੁਕਮ
ਲੁਧਿਆਣਾ: ਆਮ ਆਦਮੀ ਪਾਰਟੀ (AAP) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਗ੍ਰਿਫ਼ਤਾਰੀ (Arrest) ਲਈ ਲੁਧਿਆਣਾ ਦੀ ਅਦਾਲਤ ਨੇ ਗ਼ੈਰ ਜ਼ਮਾਨਤੀ ਵਰੰਟ (Non-bailable warrant) ਜਾਰੀ ਕੀਤੇ ਹਨ। ਇਸ ਸਬੰਧ ਵਿਚ ਅਗਲੀ ਤਰੀਕ 17 ਸਤੰਬਰ ਤੈਅ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇਸ ਦਿਨ ਤਕ ਸੰਜੇ ਸਿੰਘ (Sanjay Singh) ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਹੈ। ਇਹ ਕਾਰਵਾਈ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਵਲੋਂ ਸੰਜੇ ਸਿੰਘ ਵਿਰੁਧ ਚੱਲ ਰਹੇ ਨਸ਼ਿਆਂ (Drugs) ਦੇ ਮਾਮਲੇ ਨੂੰ ਲੈ ਕੇ ਮਾਨਹਾਨੀ ਦੇ ਕੇਸ ਵਿਚ ਹੋਈ ਹੈ।
ਇਹ ਵੀ ਪੜ੍ਹੋ: 27 ਸਤੰਬਰ ਦੇ ਭਾਰਤ ਬੰਦ ਦੀਆਂ ਤਿਆਰੀਆਂ ’ਚ ਜੁਟੇ ਕਿਸਾਨ ਆਗੂ
Bikram Singh Majithia
ਹੋਰ ਪੜ੍ਹੋ: ਸੰਪਾਦਕੀ: ਕਿਸਾਨ ਸੰਘਰਸ਼ ਹੁਣ ਹਰ ਹਿੰਦੁਸਤਾਨੀ ਦੀ ਸੰਪੂਰਨ ਆਜ਼ਾਦੀ ਦਾ ਅੰਦੋਲਨ ਬਣ ਚੁੱਕਾ ਹੈ
ਅੱਜ ਸੰਜੇ ਸਿੰਘ ਦੀ ਪੇਸ਼ੀ ਸੀ ਪਰ ਉਹ ਪੇਸ਼ ਨਹੀਂ ਹੋਏ ਤੇ ਉਨ੍ਹਾਂ ਦੇ ਵਕੀਲ ਨੇ ਛੋਟ ਮੰਗੀ ਪਰ ਜੱਜ ਨੇ ਸਖ਼ਤ ਟਿੱਪਣੀਆਂ ਕਰਨ ਤੋਂ ਬਾਅਦ ਸੰਜੇ ਸਿੰਘ ਦੇ ਜ਼ਮਾਨਤੀ ਬਾਂਡ ਵੀ ਰੱਦ ਕਰ ਦਿਤੇ। ਜੱਜ ਸਾਹਿਬ ਇਸ ਗੱਲ ਤੋਂ ਨਾਰਾਜ਼ ਹੋਏ ਕਿ ਅੱਜ ਤਕ ਪਈਆਂ 71 ’ਚੋਂ 4 ਪੇਸ਼ੀਆਂ ਉਪਰ ਹੀ ਸੰਜੇ ਸਿੰਘ ਅਦਾਲਤ ਵਿਚ ਪੇਸ਼ ਹੋਏ ਹਨ। ਜ਼ਿਕਰਯੋਗ ਹੈ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਤਾਂ ਮਜੀਠੀਆ ਤੋਂ ਮਾਨਹਾਨੀ ਮਾਮਲੇ ਵਿਚ ਮਾਫ਼ੀ ਮੰਗ ਲਈ ਸੀ ਪਰ ਸੰਜੇ ਸਿੰਘ ਨੇ ਮਾਫ਼ੀ ਨਾ ਮੰਗਣ ਦਾ ਐਲਾਨ ਕੀਤਾ ਸੀ, ਜਿਸ ਕਾਰਨ ਉਸ ਵਿਰੁਧ ਲੁਧਿਆਣਾ ਦੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ।