ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ 22.65 ਕਰੋੜ ਰੁਪਏ ਦੀ ਹੈਰੋਇਨ ਬਰਾਮਦ
Published : Sep 7, 2022, 12:26 am IST
Updated : Sep 7, 2022, 12:26 am IST
SHARE ARTICLE
image
image

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ 22.65 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਅਬੋਹਰ, 6 ਸਤੰਬਰ (ਪੱਤਰ ਪ੍ਰੇਰਕ) : ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਬੋਹਰ ਸੈਕਟਰ ਵਿਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਾ ਹੈਰੋਇਨ ਬਰਾਮਦ ਕੀਤੀ ਹੈ | ਬੀਐਸਐਫ਼ ਦੇ ਜਵਾਨਾਂ ਨੇ ਅਬੋਹਰ ਸੈਕਟਰ ਅਧੀਨ ਪੈਂਦੇ ਫ਼ਾਜ਼ਿਲਕਾ ਕਸਬੇ 'ਚ ਤਲਾਸ਼ੀ ਮੁਹਿੰਮ ਚਲਾਈ ਸੀ | ਇਸ ਦੌਰਾਨ ਖੇਤਾਂ ਵਿਚੋਂ 22.65 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ | 
ਇਸ ਨੂੰ  ਪਾਕਿਸਤਾਨੀ ਲਿਫਾਫੇ ਵਿਚ ਪਾ ਕੇ ਭਾਰਤੀ ਸਰਹੱਦ 'ਤੇ ਖੇਤ ਵਿਚ ਸੁੱਟਿਆ ਹੋਇਆ ਸੀ | ਬੀਐਸਐਫ਼ ਵਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਇਹ ਖੇਪ ਪਿੰਡ ਜੰਗੜ ਭੈਣੀ ਵਿਚ ਮਿਲੀ ਹੈ | ਹੈਰੋਇਨ ਦੇ ਤਿੰਨ ਪੈਕਟ ਖੇਤ ਵਿਚ ਸੁੱਟੇ ਹੋਏ ਸਨ ਅਤੇ ਇਕ ਪੈਕਟ ਅੱਧਾ ਭਰਿਆ ਹੋਇਆ ਸੀ | ਬੀਐਸਐਫ਼ ਨੇ ਖੇਤਾਂ ਵਿਚੋਂ ਹੈਰੋਇਨ ਦੇ ਕੁਲ 4 ਪੈਕਟ ਬਰਾਮਦ ਕੀਤੇ ਹਨ | ਜਾਂਚ ਤੋਂ ਬਾਅਦ ਜਦੋਂ ਇਨ੍ਹਾਂ ਦਾ ਵਜ਼ਨ ਕੀਤਾ ਗਿਆ ਤਾਂ ਚਾਰਾਂ ਦਾ ਕੁੱਲ ਵਜ਼ਨ 3.775 ਕਿਲੋ ਦਸਿਆ ਗਿਆ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 22.65 ਕਰੋੜ ਰੁਪਏ ਬਣਦੀ ਹੈ | ਬੀਐਸਐਫ਼ ਨੇ ਖੇਪ ਜ਼ਬਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ |

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement