ਐੱਲ. ਕੇ. ਜੀ. 'ਚ ਪੜ੍ਹਦਾ ਸੀ ਮਾਸੂਮ
ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੌਹਕਾ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸਕੂਲੋਂ ਵਾਪਸ ਆ ਰਹੇ ਬੱਚੇ ਨੂੰ ਟਰੱਕ ਨੇ ਦਰੜ ਦਿਤਾ। ਹਾਦਸੇ ਵਿਚ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਸੂਮ ਸਕੂਲ ਵੈਨ 'ਚੋਂ ਉੱਤਰ ਕੇ ਸੜਕ ਪਾਰ ਕਰ ਰਿਹਾ ਕਿ ਪਿੱਛੋਂ ਆ ਰਹੇ ਟਰੱਕ ਨੇ ਦਰੜ ਦਿਤਾ। ਗੰਭੀਰ ਹਾਲਤ 'ਚ ਮਾਪੇ ਬੱਚੇ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: ਬਟਾਲਾ 'ਚ ਦੁਕਾਨ ਦੇ ਬਾਹਰ ਫ਼ਰਸ਼ ਪਾਉਣ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਤਕਰਾਰ 'ਚ ਬਜ਼ੁਰਗ ਦੀ ਮੌਤ
ਮੌਕੇ ’ਤੇ ਪੁੱਜੀ ਚੌਂਕੀ ਕੈਰੋਂ ਦੀ ਪੁਲਿਸ ਨੇ ਲਾਸ਼ ਕਬਜੇ 'ਚ ਲੈ ਕੇ ਟਰੈਕਟਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਬੱਚੇ ਦੀ ਮ੍ਰਿਤਕ ਹਰਜੋਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਬੱਚਾ ਐਲ.ਕੇ.ਜੀ ਵਿਚ ਪੜ੍ਹਦਾ ਸੀ। ਮ੍ਰਿਤਕ ਦੇ ਪਿਤਾ ਗੁਰਭੇਜ ਸਿੰਘ ਨੇ ਦੱਸਿਆ ਕਿ ਉਸ ਦਾ ਪੰਜ ਸਾਲਾ ਬੱਚਾ ਪਿੰਡ ਪਿੰਡ ਠੱਕਰਪੁਰਾ ਦੇ ਕਾਨਵੈਂਟ ਸਕੂਲ 'ਚ ਪੜ੍ਹਦਾ ਹੈ।
ਇਹ ਵੀ ਪੜ੍ਹੋ: ਪੰਜਾਬੀ ਜ਼ੁਬਾਨ ਦਾ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਕਵੀ ਸੀ ਉਸਤਾਦ ਦਾਮਨ
ਸਕੂਲ 'ਚ ਛੁੱਟੀ ਹੋਣ ਤੋਂ ਬਾਅਦ ਉਹ ਵੈਨ 'ਚ ਘਰ ਆ ਰਿਹਾ ਸੀ। ਅੱਡਾ ਲੋਹਕਾ ਵਿਖੇ ਪਹੁੰਚਣ ਤੋਂ ਬਾਅਦ ਵੈਨ 'ਚੋਂ ਉੱਤਰ ਕੇ ਉਹ ਸੜਕ ਪਾਰ ਕਰਨ ਲੱਗਾ ਤਾਂ ਦੂਜੇ ਪਾਸਿਓਂ ਆ ਰਹੇ ਟਰੈਕਟਰ ਨੰਬਰ ਪੀਬੀ02 ਸੀਸੀ 9366 ਨੇ ਬੱਚੇ ਨੂੰ ਦਰੜ ਦਿਤਾ। ਹਾਦਸੇ ਵਿਚ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਮਾਪਿਆਂ ਨੇ ਖੁਸ਼ੀ ਖੁਸ਼ੀ ਆਪਣੇ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜਿਆ ਸੀ ਪਰ ਪੁੱਤ ਲਾਸ਼ ਬਣ ਕੇ ਘਰ ਪਰਤਿਆ। ਮਾਸੂਮ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਚੀਕ-ਚਿਹਾੜਾ ਪੈ ਗਿਆ। ਇਸ ਘਟਨਾ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।