
ਇਹ ਹਾਦਸਾ ਹੈ ਜਾਂ ਖ਼ੁਦਕੁਸ਼ੀ ਇਸ ਬਾਰੇ ਅਜੇ ਤਕ ਕੁੱਝ ਸਪੱਸ਼ਟ ਨਹੀਂ ਹੋਇਆ ਹੈ।
ਬਠਿੰਡਾ: ਬਠਿੰਡਾ ਵਿਚ ਪੁਲਿਸ ਇੰਸਪੈਕਟਰ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰਣਧੀਰ ਸਿੰਘ ਭੁੱਲਰ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ, ਉਸ ਦੀ ਲਾਸ਼ ਘਰ ਦੇ ਨੇੜੇ ਖੜੀ ਕਾਰ ਵਿਚੋਂ ਮਿਲੀ ਹੈ। ਇਹ ਹਾਦਸਾ ਹੈ ਜਾਂ ਖ਼ੁਦਕੁਸ਼ੀ ਇਸ ਬਾਰੇ ਅਜੇ ਤਕ ਕੁੱਝ ਸਪੱਸ਼ਟ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਗੰਭੀਰ ਰਿਹਾਇਸ਼ ਸੰਕਟ ਨਾਲ ਜੂਝ ਰਹੇ ਕੈਨੇਡਾ ਪਹੁੰਚੇ ਪੰਜਾਬੀ ਵਿਦਿਆਰਥੀ, ਧਰਨਾ ਲਾਉਣ ਨੂੰ ਹੋਏ ਮਜਬੂਰ
ਮਿਲੀ ਜਾਣਕਾਰੀ ਅਨੁਸਾਰ ਇੰਸਪੈਕਟਰ ਰਣਧੀਰ ਸਿੰਘ ਜਗਰਾਉਂ ਪੁਲਿਸ ਲਾਇਨ ਵਿਚ ਤੈਨਾਤ ਸੀ। ਜਿਸ ਸਮੇਂ ਇਹ ਹਾਦਸਾ ਵਾਪਰਿਆ ਰਣਧੀਰ ਸਿੰਘ ਬਠਿੰਡਾ ਦੇ ਫੇਸ 1 ਵਿਚ ਅਪਣੇ ਸਹੁਰੇ ਘਰ ਆਇਆ ਹੋਇਆ ਸੀ।
Police inspector died due to bullet injury in Bathinda
ਇਸ ਘਟਨਾ ਤੋਂ ਬਾਅਦ ਥਾਣਾ ਸਿਵਲ ਲਾਈਨ ਅਤੇ ਐਸ.ਪੀ. ਸਿਟੀ ਨਰਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਪੁਲਿਸ ਮਾਮਲੇ ਦੀ ਜਾਂਚ ਕਰ ਕੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਘਟਨਾ ਦੀ ਜਾਂਚ ਲਈ ਫੋਰੈਂਸਿਕ ਟੀਮ ਵੀ ਪਹੁੰਚ ਗਈ ਹੈ। ਇਸ ਤੋਂ ਇਲਾਵਾ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਵੀ ਜਾਰੀ ਹੈ।