
ਸਮਾਜ ਸੇਵੀ ਸੋਨੀ ਬਾਬੇ ਨੇ ਕਿਸਾਨਾਂ ਨੂੰ ਕੀਤੀ ਅਪੀਲ
ਮੁਕਤਸਰ:ਆਏ ਦਿਨ ਪੰਜਾਬ 'ਚ ਜਿੱਥੇ ਪਰਾਲੀ ਨੂੰ ਸਾੜਨਾ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਉੱਥੇ ਮੁਕਤਸਰ 'ਚ ਕਈ ਲੋਕ ਵੱਧ ਰਹੇ ਪ੍ਰੂਸ਼ਣ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਦਰਅਸਲ, ਸਮਾਜ ਸੇਵੀ ਸੋਨੀ ਬਾਬਾ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਗਈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਰੱਤਾ ਟਿੱਬਾ ਗਊਸ਼ਾਲਾ 'ਚ ਵੱਧ ਤੋਂ ਵੱਧ ਪਰਾਲੀ ਦਿੱਤੀ ਜਾਵੇ ਤਾਂ ਜੋ ਗਾਵਾਂ ਨੂੰ ਭਰ ਭੇਟ ਭੋਜਨ ਦਿੱਤਾ ਜਾ ਸਕੇ।
Social Worker Soni Babaਉਹਨਾਂ ਕਿਹਾ ਕਿ ਅਵਾਰਾ ਪਸ਼ੂਆਂ ਕਾਰਨ ਕਈ ਹਾਦਸੇ ਹੁੰਦੇ ਹਨ। ਇਹ ਪਸ਼ੂਆਂ ਨੂੰ ਕੋਈ ਨਹੀਂ ਸਾਂਭਦਾ ਇਸ ਲਈ ਇਹ ਸੜਕਾਂ ਦੇ ਬੇਖੌਫ ਘੁੰਮਦੇ ਰਹਿੰਦੇ ਹਨ। ਇਹਨਾਂ ਕਾਰਨ ਹੀ ਕਈ ਹਾਦਸਿਆਂ ਦਾ ਜਨਮ ਹੁੰਦਾ ਹੈ। ਇਸ ਨਾਲ ਜ਼ਿੰਮੀਦਾਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਪਸ਼ੂ ਉਹਨਾਂ ਦੇ ਖੇਤਾਂ ਦੀਆਂ ਫਸਲਾਂ ਬਰਬਾਦ ਕਰ ਦਿੰਦੇ ਹਨ ਤੇ ਉਹਨਾਂ ਨੂੰ ਇਸ ਤੇ ਨਜ਼ਰ ਰੱਖਣ ਲਈ ਹੋਰਨਾਂ ਲੋਕਾਂ ਦਾ ਸਹਾਰਾ ਲੈਣਾ ਪੈਂਦਾ ਹੈ।
Social Worker Soni Babaਇਸ ਪ੍ਰਕਾਰ ਚਾਰੇ ਪਾਸੇ ਪ੍ਰਦੂਸ਼ਣ ਫੈਲਿਆ ਹੋਇਆ ਹੈ। ਇਹ ਪ੍ਰਦੂਸ਼ਣ ਕਿਸਾਨਾਂ ਵੱਲੋਂ ਪਰਾਲੀ ਨੂੰ ਲਗਾਈ ਗਈ ਅੱਗ ਕਾਰਨ ਲਗਾਤਾਰ ਵਧ ਰਿਹਾ ਹੈ। ਜੋ ਸਰਕਾਰੀ ਗਊਸ਼ਾਲਾ ਬਣੀਆਂ ਹੋਈਆਂ ਹਨ ਉਹਨਾਂ ਵਿਚ ਸਰਕਾਰ ਤੂੜੀ ਦੀਆਂ ਗੱਠਾਂ ਬਣਾਉਣ ਵਿਚ ਸੰਦ ਮੁਹੱਈਆ ਕਰਵਾ ਦੇਵੇ, ਟਰੈਕਟਰ ਮੁਹੱਈਆ ਕਰਵਾ ਦੇਵੇ ਤਾਂ ਇਸ ਨਾਲ ਪਰਾਲੀ ਦਾ ਹੱਲ ਹੋ ਸਕਦਾ ਹੈ।
Farmerਕਿਸਾਨ ਝੋਨਾ ਵੱਢੇ ਜਾਣ ਦੀ ਜਾਣਕਾਰੀ ਗਊਸ਼ਾਲਾ ਵਿਚ ਆ ਕੇ ਦੇਣ ਅਤੇ ਗਊਸ਼ਾਲਾ ਵਿਚੋਂ ਟਰੈਕਟਰ ਜਾ ਕੇ ਪਰਾਲੀ ਦੀਆਂ ਗੱਠਾਂ ਬਣਾ ਕੇ ਗਊਸ਼ਾਲਾ ਵਿਚ ਪਹੁੰਚੇ। ਦੱਸ ਦੇਈਏ ਕਿ ਸਮਾਜ ਸੇਵੀ ਸੋਨੀ ਬਾਬਾ ਨੇ ਕਿਹਾ ਕਿ ਆਏ ਦਿਨ ਜਿੱਥੇ ਬੇਸਹਾਰਾ ਪਸ਼ੂਆਂ ਦੇ ਘੁੰਮਣ ਨਾਲ ਵੱਡੇ ਹਾਦਸੇ ਹੁੰਦੇ ਹਨ। ਉੱਥੇ ਹੀ ਅਵਾਰਾ ਪਸ਼ੂਆਂ ਕਾਰਨ ਕਿਸਾਨਾਂ ਨੂੰ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਵਾਰਾ ਪਸ਼ੂ ਫ਼ਸਲ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ ਇਸ ਲਈ ਉਹਨਾਂ ਨੂੰ ਵੀ ਖੇਤਾਂ ਦੀ ਰਾਖੀ ਕਰਨੀ ਪੈਂਦੀ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਵੱਲੋਂ ਗਊਸ਼ਾਲਾਂ 'ਚ ਪਰਾਲੀ ਤੋਂ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਮੁਹੱਈਆ ਕਰਵਾ ਦਿੱਤੀਆ ਜਾਣ ਤਾਂ ਬੇਸਹਾਰਾ ਪਸ਼ੂਆਂ ਦਾ ਢਿੱਡ ਵੀ ਭਰਿਆ ਜਾ ਸਕਦਾ ਹੈ ਅਤੇ ਪਰਾਲੀ ਦਾ ਨਿਪਟਾਰਾਂ ਵੀ ਕੀਤਾ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।