ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਨੇ ਫਰਾਂਸ ਵਿਰੁੱਧ ਕੀਤਾ ਪ੍ਰਦਰਸ਼ਨ
Published : Nov 7, 2020, 9:47 pm IST
Updated : Nov 7, 2020, 9:52 pm IST
SHARE ARTICLE
Rellly in malerkotla
Rellly in malerkotla

ਫਰਾਂਸ ਦੇ ਸਾਰੇ ਉਤਪਾਦਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ

ਮਾਲੇਰਕੋਟਲਾ, ਸੰਗਰੂਰ: ਪਿਛਲੇ ਹਫਤੇ ਫਰਾਂਸ ਵਿਚ ਪੈਗੰਬਰ ਮੁਹੰਮਦ ਸਾਹਿਬ ਦਾ ਅਪਮਾਣ ਕੀਤਾ ਗਿਆ। ਉੱਥੋਂ ਦੇ ਰਾਸ਼ਟਰਪਤੀ ਨੇ ਉਸ ਬਾਰੇ ਬਹੁਤ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ। ਜਿਸ ਬਾਰੇ ਮੁਸਲਿਮ ਸਮਾਜ ਵਿੱਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਤਹਿਤ ਸਥਾਨਕ ਸਰਹੰਦੀ ਗੇਟ ਵਿਖੇ ਜੁੰਮੇ ਦੀ ਨਮਾਜ ਅਦਾ ਕਰਨ ਉਪਰੰਤ ਸਾਂਝੀ ਐਕਸ਼ਨ ਕਮੇਟੀ ਪੰਜਾਬ ਦੇ ਬੈਨਰ ਹੇਠ ਵਿਸ਼ਾਲ ਮੁਹੱਬਤ ਏ ਰਸੂਲ ਕਾਨਫਰੰਸ ਕੀਤੀ ਗਈ। ਜਿਸ ਵਿਚ ਇਹ ਸਮੂਹ ਮੁਫਤੀ ਸਾਹਿਬਾਨ, ਮੌਲਾਨਾ ਅਤੇ ਬੁਲਾਰੇ ਸ਼ਾਮਿਲ ਹੋਏ, ਪੈਗੰਬਰ ਬਾਰੇ ਅਪਸ਼ਬਦ ਦੇ ਵਿਰੋਧ ਵਿਚ ਫਰਾਂਸ ਦੇ ਸਮੁੱਚੇ ਉਤਪਾਦ ਦੇ ਬਾਈਕਾਟ ਕਰਨ ਦਾ ਐਲਾਨ ਕੀਤਾ

 

ਗਿਆ। ਇਸ ਮੌਕੇ ਐਕਸ਼ਨ ਕਮੇਟੀ ਦੇ ਮੁਖੀ ਸਾਹਿਬਜ਼ਾਦਾ ਨਦੀਮ ਅਨਵਰ ਖਾਨ ਨੇ ਫਰਾਂਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਫਰਾਂਸ ਮੁਸਲਿਮ ਸਮਾਜ ਦਾ ਦੁਸ਼ਮਣ ਹੈ। ਫਰਾਂਸ ਵਿਚ ਇਸਲਾਮ ਖ਼ਿਲਾਫ਼ ਝੂਠੇ ਪ੍ਰਚਾਰ ਕੀਤੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ, ਭਾਰਤ ਸਰਕਾਰ ਨੂੰ ਦੇਸ਼ ਵਿੱਚ ਰਹਿੰਦੇ 26 ਕਰੋੜ ਮੁਸਲਮਾਨਾਂ ਦੀਆਂ ਭਾਵਨਾਵਾਂ ਅਤੇ ਮੁਸਲਿਮ ਸਮਾਜ ਦੇ ਵਿਰੋਧ ਵਿੱਚ ਰੱਖਦਿਆਂ ਇਸ ਮੁੱਦੇ ਉੱਤੇ ਫਰਾਂਸ ਨਾਲ ਗੱਲਬਾਤ ਕਰਨੀ ਚਾਹੀਦੀ ਹੈ। 

france protestfrance protest
 

ਉਨ੍ਹਾਂ ਕਿਹਾ ਕਿ ਜਦੋਂ ਤਕ ਫਰਾਂਸ ਦੀ ਸਰਕਾਰ ਮੁਸਲਿਮ ਧਰਮ ਵਿੱਚ ਦਖਲਅੰਦਾਜ਼ੀ ਨੂੰ ਰੋਕ ਨਹੀਂ ਦਿੰਦੀ, ਭਾਰਤ ਨੂੰ ਫਰਾਂਸ ਨਾਲ ਹਰ ਤਰਾਂ ਦੇ ਸਮਝੌਤੇ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਫਰਾਂਸ ਨੇ ਮੁਹੰਮਦ ਸਾਹਿਬ ਖਿਲਾਫ ਕੀਤੀ ਗਈ ਸ਼ਰਾਰਤ ਲਈ ਮੁਆਫੀ ਮੰਗੇ। ਇਸ ਮੌਕੇ ਸੀਆ ਮੌਲਾਨਾ ਆਜ਼ਮ ਨੇ ਸੀਆ, ਸੁੰਨੀ ਆਦਿ ਨੂੰ ਸਮੂਹ ਮੁਸਲਿਮ ਭਾਈਚਾਰਾ ਛੱਡ ਕੇ ਇੱਕ ਸੱਚਾ ਮੁਸਲਮਾਨ ਬਣਨ ਲਈ ਕਿਹਾ  ਅਤੇ  ਡਿਊਟੀ ਨਿਭਾਉਣ ਲਈ ਪ੍ਰੇਰਿਆ। ਇਸ ਕਾਨਫ਼ਰੰਸ ਦਾ ਉਦਘਾਟਨ ਮੁਫਤੀ ਇਰਤਿਕਾ ਉਲ ਹਸਨ ਕੰਧਾਲਵੀ ਦੁਆਰਾ ਕੀਤਾ ਗਿਆ ਸੀ, ਜੋ ਕਾਨਫਰੰਸ ਦੀ ਅਗਵਾਈ ਕਰ ਰਹੇ ਸਨ ਅਤੇ ਅੰਤ ਵਿੱਚ ਕਾਨਫਰੰਸ ਦਾ ਅੰਤ ਵਿਚ ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸਾਹਿਬਜ਼ਾਦਾ ਨਦੀਮ ਅਨਵਰ ਖਾਨ, ਜਨਰਲ ਸੱਕਤਰ ਮੁਹੰਮਦ ਅਖਲਾਕ, ਮੁਹੰਮਦ ਸ਼ਹਿਜ਼ਾਦ, ਮੁਫਤੀ ਦਿਲਸ਼ਾਦਾ ਅਹਿਮਦ ਕਾਸਮੀ ਅਤੇ ਮੁਕਰਮ ਸੈਫੀ ਨੂੰ ਵੀ ਸੰਬੋਧਨ ਕੀਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement