
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਫੌਜ ਨੂੰ ਦਿੱਤੀ ਵਧਾਈ
ਨਵੀਂ ਦਿੱਲੀ: ਬੀਤੀ ਰਾਤ ਫਰਾਂਸ ਤੋਂ ਨਾਨ ਸਟਾਪ ਉਡਾਣ ਭਰ ਕੇ ਤਿੰਨ ਰਾਫੇਲ ਲੜਾਕੂ ਜਹਾਜ਼ ਜਾਮਨਗਰ ਏਅਰਬੇਸ 'ਤੇ ਪਹੁੰਚੇ। ਵੀਰਵਾਰ ਨੂੰ ਇਹ ਤਿੰਨ ਜਹਾਜ਼ ਅੰਬਾਲਾ ਏਅਰਬੇਸ ਜਾਣਗੇ। ਇਸ ਤੋਂ ਪਹਿਲਾਂ 29 ਜੁਲਾਈ ਨੂੰ ਪੰਜ ਰਾਫੇਲ ਜਹਾਜ਼ਾਂ ਦੀ ਖੇਪ ਅੰਬਾਲਾ ਪਹੁੰਚੀ ਸੀ।
Rafale
ਇਹਨਾਂ ਜਹਾਜ਼ਾਂ ਨੂੰ 10 ਸਤੰਬਰ ਨੂੰ ਹਵਾਈ ਫੌਜ ਵਿਚ ਸ਼ਾਮਲ ਕੀਤਾ ਗਿਆ ਸੀ। ਭਾਰਤ ਨੇ ਫਰਾਂਸ ਤੋਂ 36 ਅਜਿਹੇ ਰਾਫੇਲ ਲੜਾਕੂ ਜਹਾਜ਼ ਖਰੀਦਣ ਲਈ 59000 ਕਰੋੜ ਦੀ ਡੀਲ ਕੀਤੀ ਹੈ। ਅਗਲੇ ਦੋ ਸਾਲਾਂ ਦੇ ਅੰਦਰ 36 ਰਾਫੇਲ ਏਅਰ ਫੋਰਸ ਵਿਚ ਸ਼ਾਮਲ ਹੋ ਜਾਣਗੇ।
Rafale
ਇਹਨਾਂ ਦੇ ਸ਼ਾਮਲ ਹੋਣ ਨਾਲ ਹਵਾਈ ਫੌਜ ਦੀ ਤਾਕਤ ਵਿਚ ਵਾਧਾ ਹੋਵੇਗਾ। ਇਸ ਲੜਾਕੂ ਜਹਾਜ਼ ਵਿਚ ਮੀਟੀਅਰ, ਸਕਲਪ, ਮਾਈਕਾ ਵਰਗੀਆਂ ਮਿਜ਼ਾਈਲਾਂ ਦੇ ਲੱਗਣ ਨਾਲ ਇਹ ਜਹਾਜ਼ ਬਹੁਤ ਖਤਰਨਾਕ ਹੋ ਜਾਂਦਾ ਹੈ ਜੋ ਦੁਸ਼ਮਣਾਂ ਨੂੰ ਹਵਾ ਤੋਂ ਹਵਾ ਅਤੇ ਹਵਾ ਤੋਂ ਲੈ ਕੇ ਜ਼ਮੀਨ ਤਕ ਮਾਰ ਸਕਦਾ ਹੈ।
Second batch of IAF #Rafale aircraft arrived in India at 8:14 pm on 04 Nov 20 after flying non-stop from France.
— Indian Air Force (@IAF_MCC) November 4, 2020
ਰਾਫ਼ੇਲ ਜਹਾਜ਼ਾਂ ਦੀ ਦੂਜੀ ਖੇਪ ਬੀਤੀ ਰਾਤ 8.14 ਵਜੇ ਜਾਮਨਗਰ ਏਅਰਬੇਸ ਪਹੁੰਚੀ। ਇਸ ਸਬੰਧੀ ਭਾਰਤੀ ਹਵਾਈ ਫੌਜ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ।
ਭਾਰਤੀ ਹਵਾਈ ਫੌਜ ਮੁਖੀ ਆਰ ਕੇ ਐਸ ਭਦੋਰੀਆ ਨੇ ਇਹਨਾਂ ਜਹਾਜ਼ਾਂ ਦਾ ਫੌਜ ਵਿਚ ਸ਼ਾਮਲ ਹੋਣ ਦਾ ਸਮਾਂ ਉਚਿਤ ਦੱਸਿਆ ਹੈ।
Defence Minister Rajnath Singh (in file pic) congratulates Indian Air Force for successfully accomplishing a highly complex mission in a professional & safe manner: Office of Defence Minister#Rafale https://t.co/KINPvxiop8 pic.twitter.com/1AoTPrqtus
— ANI (@ANI) November 4, 2020
ਉਹਨਾਂ ਕਿਹਾ ਕਿ ਮੌਜੂਦਾ ਸੁਰੱਖਿਆ ਦ੍ਰਿਸ਼ਟੀਕੋਣ ਦੇ ਮੱਦੇਨਜ਼ਰ ਰਾਫੇਲ ਨੂੰ ਹਵਾਈ ਫੌਜ ਵਿਚ ਸ਼ਾਮਲ ਕਰਨ ਲਈ ਇਸ ਤੋਂ ਢੁਕਵਾਂ ਸਮਾਂ ਹੋਰ ਨਹੀਂ ਹੋ ਸਕਦਾ ਸੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਰਾਫੇਲ ਦੇ ਭਾਰਤ ਆਉਣ ‘ਤੇ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਮੈਂਬਰ ਇਸ ਲਈ ਵਧਾਈ ਦੇ ਪਾਤਰ ਹਨ।