
ਸਿੱਖ ਜਰਨੈਲ ਕਰਤਾਰ ਸਿੰਘ ਗਿੱਲ ਨਹੀਂ ਰਹੇ
ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਜਗਤ ਪ੍ਰਸਿੱਧ ਸਿੱਖ ਸ਼ਖ਼ਸੀਅਤ ਲੈਫ਼ਟੀਨੈਂਟ ਜਨਰਲ ਕਰਤਾਰ ਸਿੰਘ ਗਿੱਲ 91 ਸਾਲਾਂ ਦੀ ਲੰਮੀ ਉਮਰ ਭੋਗ ਕੇ ਪਿਛਲੇ ਮੰਗਲਵਾਰ ਨੂੰ ਅਕਾਲ ਚਲਾਣਾ ਕਰ ਗਏ। ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮਾਹਿਲਪੁਰ ਨੇੜੇ ਪਿੰਡ ਖੈਰੜ- ਅੱਛਰਵਾਲ ਦੇ ਰਹਿਣ ਵਾਲੇ ਜਨਰਲ ਗਿੱਲ ਨੇ 1952 'ਚ ਭਾਰਤੀ ਫ਼ੌਜ ਦੇ ਬਤੌਰ ਕਮਿਸ਼ਨ ਅਫ਼ਸਰ ਬਣ ਕੇ 39 ਸਾਲ ਸੇਵਾ ਮਗਰੋਂ ਸੇਵਾ ਮੁਕਤ ਹੋਏ ਅਤੇ ਇੰਟਰਨੈਸ਼ਨਲ ਸਿੱਖ ਕਨਫ਼ੈਡਰੇਸ਼ਨ ਯਾਨੀ ਸੰਸਾਰ ਸਿੱਖ ਸੰਗਠਨ ਦੇ ਬਾਨੀ ਸਕੱਤਰ ਜਨਰਲ ਵਜੋਂ ਪਿਛਲੇ 15 ਸਾਲ ਬਾਖ਼ੂਬੀ ਨਿਸ਼ਕਾਮ ਸੇਵਾ ਨਿਭਾਈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਸ: ਖ਼ੁਸ਼ਹਾਲ ਨੇ ਸੰਸਾਰ ਸਿੱਖ ਸੰਗਠਨ ਦੇ ਹਵਾਲੇ ਨਾਲ ਦਸਿਆ ਕਿ ਜਨਰਲ ਗਿੱਲ ਦੀ ਅਗਵਾਈ 'ਚ ਇਸ ਸੰਗਠਨ ਨੇ 2008 ਤੋਂ 2016 ਤਕ, ਘੱਟ ਗਿਣਤੀ ਸਿੱਖ ਵਿਦਿਆਰਥੀਆਂ ਦੇ ਹਜ਼ਾਰਾਂ ਕੇਸ ਪੂਰੇ ਕਰ ਕੇ 300 ਕਰੋੜ ਦੀ ਵਜ਼ੀਫਾ ਰਕਮ, ਕੇਂਦਰ ਸਰਕਾਰ ਤੋਂ ਦੁਆ ਕੇ ਮਦਦ ਕੀਤੀ।
ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦੇ ਮੌਜੂਦਾ ਸਕੱਤਰ ਜਨਰਲ ਸੇਵਾ ਮੁਕਤ ਕਰਨਲ ਜਗਤਾਰ ਸਿੰਘ ਮੁਲਤਾਨੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਜਨਰਲ ਕਰਤਾਰ ਸਿੰਘ ਗਿੱਲ ਦੀ ਦੇਖ ਰੇਖ ਅਤੇ ਸੂਝਵਾਨ ਸਲਾਹ ਮਸ਼ਵਰੇ ਤਹਿਤ, ਸਿੱਖ ਸੰਗਠਨ ਨੇ ਹੈਦਰਾਬਾਦ 'ਚ 15 ਕਰੋੜ ਦੀ ਆਬਾਦੀ ਵਾਲੇ ਸਿੱਖ ਭਾਈਚਾਰੇ ਯਾਨੀ ''ਸਿਕਲੀਗਰ-ਵਣਜਾਰਾ'' ਦੇ ਬੱਚਿਆਂ ਲਈ ਵਿਦਿਅਕ ਕੇਂਦਰ ਸਥਾਪਤ ਕੀਤਾ ਹੈ ਜਿਥੇ ਉਨ੍ਹਾਂ ਨੂੰ ਮੁਫ਼ਤ ਸਿਖਿਆ ਤੇ ਹੁਨਰ ਦੀ ਸਿਖਲਾਈ ਦਾ ਬੰਦੋਬਸਤ ਕੀਤਾ ਹੈ।
ਸਵਰਗੀ ਜਰਨੈਲ ਕਰਤਾਰ ਸਿੰਘ ਗਿੱਲ ਦੀ ਅੰਤਮ ਅਰਦਾਸ ਪਰਸੋਂ Photoਐਤਵਾਰ ਦੁਪਹਿਰ 12 ਵਜੇ ਤੋਂ 1 ਵਜੇ ਤਕ ਸੈਕਟਰ 28 ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਕੀਤੀ ਜਾਵੇਗੀ।