ਬਰਗਾੜੀ ਬੇਅਦਬੀ ਮਾਮਲਾ : ਸੌਦਾ ਸਾਧ ਦੀ ਪੁਛਗਿਛ ਤੋਂ ਪਹਿਲਾ DGP ਨੇ ਸਿੱਟ ਦਾ ਕੀਤਾ ਪੁਨਰ ਗਠਨ
Published : Nov 7, 2021, 7:51 am IST
Updated : Nov 7, 2021, 7:51 am IST
SHARE ARTICLE
DGP Iqbal Singh Sahota
DGP Iqbal Singh Sahota

ਮੁਖੀ ਆਈ.ਜੀ. ਪਰਮਾਰ ਹੀ ਰਹਿਣਗੇ ਪਰ 2 ਹਟਾ ਕੇ 3 ਨਵੇਂ ਮੈਂਬਰ ਸ਼ਾਮਲ ਕੀਤੇ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਬਲਾਤਕਾਰ ਤੇ ਕਤਲਾਂ ਦੇ ਮਾਮਲਿਆਂ ਦੇ ਦੋਸ਼ਾਂ ਵਿਚ ਹਰਿਆਣਾ ਦੀ ਸੁਨਾਰੀਆ ਜੇਲ ਵਿਚ ਬੰਦ ਸੌਦਾ ਸਾਧ ਰਾਮ ਰਹੀਮ ਦੀਆਂ ਮੁਸ਼ਕਲਾਂ ਹੁਣ ਵਧਦੀਆਂ ਦਿਖਾਈ ਦੇ ਰਹੀਆਂ ਹਨ। ਪੰਜਾਬ ਸਰਕਾਰ ਵਲੋਂ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਲਈ ਗਠਤ ਸਿੱਟ (ਵਿਸ਼ੇਸ਼ ਜਾਂਚ ਟੀਮ) ਹਾਈਕੋਰਟ ਤੋਂ ਮਿਲੀ ਪ੍ਰਵਾਨਗੀ ਦੇ ਬਾਅਦ 8 ਨਵੰਬਰ ਨੂੰ ਜੇਲ ਵਿਚ ਜਾ ਕੇ ਸੌਦਾ ਸਾਧ ਦੀ ਸਿੱਧੇ ਸਵਾਲ ਜਵਾਬ ਕਰ ਕੇ ਸਖ਼ਤੀ ਨਾਲ ਪੁਛਗਿੱਛ ਦੀ ਤਿਆਰੀ ਵਿਚ ਹੈ। 

Ram RahimRam Rahim

ਪੰਜਾਬ ਦੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੇ ਸੌਦਾ ਸਾਧ ਦੀ ਪੁਛਗਿਛ ਤੋਂ ਪਹਿਲਾਂ ਸਿੱਟ ਦਾ ਪੁਨਰਗਠਨ ਕਰ ਦਿਤਾ ਹੈ ਅਤੇ ਇਸ ਵਿਚ ਕੁੱਝ ਤੇਜ਼ ਤਰਾਰ ਪੁਲਿਸ ਅਫ਼ਸਰ ਲਏ ਹਨ। ਸਿੱਟ ਦੇ ਮੁਖੀ ਆਈ.ਜੀ.ਐਸ.ਪੀ.ਐਸ ਪਰਮਾਰ ਹੀ ਰਹਿਣਗੇ ਜਦੋਂ ਕਿ ਇਸ ਜਾਂਚ ਟੀਮ ਦੇ ਦੋ ਮੈਂਬਰਾਂ ਏ.ਆਈ.ਜੀ. ਰਜਿੰਦਰ ਸਿੰਘ ਸੋਹਲ ਅਤੇ ਪੀ.ਏ.ਪੀ. ਕਮਾਂਡੈਟ ਉਪਿੰਦਰਜੀਤ ਸਿੰਘ ਘੁੰਮਣ ਨੂੰ ਬਾਹਰ ਕਰ ਦਿਤਾ ਗਿਆ ਹੈ। ਤਿੰਨ ਨਵੇਂ ਮੈਂਬਰ ਸਿੱਟ ਵਿਚ ਸ਼ਾਮਲ ਕੀਤੇ ਹਲ। ਇਨ੍ਹਾਂ ਵਿਚ ਬਟਾਲਾ ਦੇ ਐਸ.ਐਸ.ਪੀ. ਸੁਖਵਿੰਦਰ ਸਿੰਘ, ਡੀ.ਐਸ.ਪੀ. ਲਖਵੀਰ ਸਿੰਘ ਅਤੇ ਇੰਸਪੈਕਟਰ ਦਲਬੀਰਤ ਸਿੰਘ ਸ਼ਾਮਲ ਹਨ।

ਇਹ ਸਿੱਟ ਬਾਜਾਖ਼ਾਨਾ ਥਾਣੇ ਵਿਚ 2015 ਦੇ ਬੇਅਦਬੀ ਮਾਮਲੇ ਨਾਲ ਸਬੰਧਤ ਦਰਜ 3 ਐਫ਼.ਆਈ.ਆਰਾਂ ਦੀ ਜਾਂਚ ਕਰ ਰਹੀ ਹੈ। ਇਸ ਬੇਅਦਬੀ ਮਾਮਲੇ ਵਿਚ ਕੁੱਝ ਡੇਰਾ ਪ੍ਰੇਮੀ ਹਾਲੇ ਵੀ ਭਗੌੜੇ ਹਨ। ਦਰਜ 3 ਐਫ਼.ਆਈ.ਆਰਾਂ ਵਿਚ ਪਹਿਲਾ ਮਾਮਲਾ ਬੁਰਜ ਜਵਾਹਰ ਸਿੰਘ ਵਾਲਾ ਵਿਚ ਜੂਨ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ, ਦੂਜਾ ਮਾਮਲਾ 25 ਸਤੰਬਰ 2015 ਨੂੰ ਬਰਗਾੜੀ ਇਤਰਾਜ਼ਯੋਗ ਤੇ ਧਮਕੀ ਭਰੇ ਪੋਸਟਰ ਲਾਉਣ ਅਤੇ ਤੀਜਾ ਮਾਮਲਾ 12 ਅਕਤੂਬਰ 2015 ਨੂੰ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਖਲੇਰ ਕੇ ਬੇਅਦਬੀ ਕਰਨ ਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement