
ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਐੱਮ. ਐੱਲ. ਐੱਫ. 2018 ਦਾ ਉਦਘਾਟਨ ਕਰਦਿਆਂ ਪਹਿਲੇ ਵਿਸ਼ਵ ਯੁੱਧ ਵਿਚ
ਚੰਡੀਗੜ (ਸ.ਸ.ਸ) : ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਐੱਮ. ਐੱਲ. ਐੱਫ. 2018 ਦਾ ਉਦਘਾਟਨ ਕਰਦਿਆਂ ਪਹਿਲੇ ਵਿਸ਼ਵ ਯੁੱਧ ਵਿਚ ਆਪਣੀਆਂ ਜਾਨਾਂ ਵਾਰਨ ਵਾਲੇ 74000 ਭਾਰਤੀਆਂ ਦੀ ਬਹਾਦਰੀ ਨੂੰ ਸਮਰਪਿਤ ਕੀਤਾ। ਲੇਕ ਕਲੱਬ ਚੰਡੀਗੜ ਵਿਖੇ ਮਿਲਟਰੀ ਲਿਟਰੇਟਰੀ ਫੈਸਟੀਵਲ ਦਾ ਉਦਘਾਟਨ ਕਰਦੇ ਹੋਏ ਉਹਨਾਂ ਨੇ ਐਮ.ਐਲ.ਐਫ ਨੂੰ ਮਹਾਨ ਯੁੱਧ ਦੀ ਸ਼ਤਾਬਦੀ ਵਰੇ ਦੇ ਮੱਦੇਨਜ਼ਰ ਅਣਪਛਾਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
V.p Singh Badnor
ਨੌਜਵਾਨ ਪੀੜੀ ਨੂੰ ਐਮ.ਐਲ.ਐਫ ਦੇ ਵਿਲੱਖਣ ਪਲੇਟਫਾਰਮ ਨਾਲ ਭਾਰਤੀ ਸੈਨਿਕਾਂ ਵਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਸਿੱਖਿਆ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਉਹਨਾਂ ਇਸ ਪੂਰੀ ਤਰਾਂ ਸੰਕਲਪਿਤ ਫੈਸਟੀਵਲ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।
ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿਚ ਭਾਰਤੀ ਸਿਪਾਹੀਆਂ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕਰਦਿਆਂ ਗਵਰਨਰ ਨੇ ਕਿਹਾ ਇਸ ਸਾਲ 1914-19 18 ਦੇ ਮਹਾਨ ਯੁੱਧ ਦੀ ਸ਼ਤਾਬਦੀ ਵੀ ਹੈ ਅਤੇ ਇਹ ਸਮਾਂ 74,000 ਸ਼ਹੀਦ ਅਤੇ 67, 000 ਬੁਰੀ ਤਰਾਂ ਜ਼ਖ਼ਮੀ ਹੋਏ ਭਾਰਤੀਆਂ ਨੂੰ ਯਾਦ ਕਰਨ ਦਾ ਵੀ ਹੈ, ਜਿਨਾਂ ਵਿਚੋਂ ਬਹੁਤਿਆਂ ਨੂੰ ਕਦੇ ਭਾਲਿਆ ਨਹੀਂ ਗਿਆ ਜਾਂ ਉਨਾਂ ਦੀਆਂ ਅਸਥੀਆਂ ਵਿਦੇਸ਼ੀ ਧਰਤੀ ਵਿਚ ਹੀ ਸਮਾਂ ਗਈਆਂ।
V.p Singh Badnor
ਗਵਰਨਰ ਨੇ ਕਿਹਾ ਕਿ ਇਹ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ ਜਿਸ ਨੇ ਇਨਾਂ ਮੁਹਿੰਮਾਂ ਵਿਚ 13 ਲੱਖ ਸੈਨਿਕਾਂ ਨੂੰ ਭੇਜਿਆ। ਉਹਨਾਂ ਅੱਗੇ ਕਿਹਾ ਕਿ ਭਾਰਤੀ ਫੌਜੀਆਂ ਨੇ 11 ਵਿਕਟੋਰੀਆ ਕਰਾਸ ਜਿੱਤ ਕੇ ਇਨਾਂ ਅਭਿਆਨਾਂ ਵਿਚ ਆਪਣੀ ਬੇਮਿਸਾਲ ਕਾਬਲੀਅਤ ਦੀ ਸਬੂਤ ਦਿੱਤਾ ਅਤੇ ਭਾਰਤੀ ਫੌਜੀਆਂ ਦੀ ਅਗਵਾਈ ਵਿਚ ਪ੍ਰਮੁੱਖ ਬ੍ਰਿਟਿਸ਼ ਅਫਸਰਾਂ ਨੇ ਛੇ ਹੋਰ ਜਿੱਤਾਂ ਹਾਸਿਲ ਕੀਤੀਆਂ। ਉਨਾਂ ਨੇ ਸੰਤੁਸ਼ਟੀ ਪ੍ਰਗਟਾਈ ਕਿ ਫੈਸਟੀਵਲ ਦੌਰਾਨ, ਬਹੁਤ ਸਾਰੇ ਮਹੱਤਵਪੂਰਣ ਬੁਲਾਰਿਆਂ ਨੇ ਇਨਾਂ ਯੁੱਧਾਂ ਦੇ ਜਾਣੇ ਅਤੇ ਅਣਜਾਣੇ ਪਹਿਲੂਆਂ 'ਤੇ ਧਿਆਨ ਕੇਂਦਰਿਤ ਕਰਕੇ ਨੌਜਵਾਨਾਂ ਨੂੰ ਇਨਾਂ ਮੁਹਿੰਮਾਂ ਵਿਚ ਭਾਰਤੀ ਸੈਨਿਕਾਂ ਦੀ ਅਨੋਖੀ ਭੂਮਿਕਾ ਬਾਰੇ ਜਾਗਰੂਕ ਕੀਤਾ।
M.L.F 2018
ਰਾਜਪਾਲ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਐਮ.ਐਲ.ਐਫ ਨੂੰ ਵਿਸ਼ਵ ਯੁੱਧਾਂ ਤੱਕ ਸੀਮਤ ਨਹੀਂ ਰੱਖਿਆ ਗਿਆ ਬਲਕਿ ਮਹਾਰਾਜਾ ਪ੍ਰਤਾਪ, ਸ਼ਿਵਾਜੀ ਅਤੇ ਹੋਰ ਬਹੁਤ ਸਾਰੇ ਅਜਿਹੇ ਯੋਧਿਆਂ ਦੀ ਬਹਾਦਰੀ ਅਤੇ ਅਸਾਧਾਰਨ ਹਿੰਮਤ 'ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ ਜੋ ਹਮੇਸ਼ਾ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਰਹੇ ਹਨ। ਉਹਨਾਂ ਕਿਹਾ ਕਿ ਐਮ.ਐਲ.ਐਫ ਸੰਸਾਰ ਦੇ ਸਭ ਤੋਂ ਲੰਬੇ ਮਹਾਂਕਾਵਿ ਮਹਾਂਭਾਰਤ 'ਤੇ ਵਿਚਾਰ ਵਟਾਂਦਰਾ ਕਰਨ ਜਾ ਰਿਹਾ ਹੈ। ਪੰਜਾਬ ਨੂੰ ਦੇਸ਼ ਦੀ ਤਾਕਤ ਅਤੇ ਟ੍ਰਾਈਸਿਟੀ ਆਫ ਚੰਡੀਗੜ ਨੂੰ ਫੌਜੀ ਸ਼ਕਤੀ ਦਾ ਸੇਵਾਮੁਕਤੀ ਕੇਂਦਰ ਦੱਸਦੇ ਹੋਏ, ਗਵਰਨਰ ਨੇ ਕਿਹਾ ਕਿ ਯੂ.ਟੀ ਪ੍ਰਸ਼ਾਸਕ ਵਜੋਂ ਕੰਮ ਕਰਦਿਆਂ ਉਨਾਂ ਨੇ ਪਾਇਆ ਕਿ ਲਗਭਗ 90 ਲੈਫਟੀਨੈਂਟ ਜਨਰਲ ਅਤੇ 133 ਮੇਜਰ ਜਨਰਲ ਰਿਟਾਇਰਮੈਂਟ ਦੇ ਬਾਅਦ ਇਸ ਸ਼ਹਿਰ ਵਿਚ ਰਹਿ ਰਹੇ ਹਨ।
V.p Singh Badnor
ਉਨਾਂ ਕਿਹਾ ਕਿ ਕੋਈ ਵੀ ਅਜਿਹਾ ਹੋਰ ਸ਼ਹਿਰ ਨਹੀਂ ਹੈ ਜਿਹੜਾ ਆਪਣੇ ਸੀਨੀਅਰ ਅਤੇ ਵਿਸ਼ੇਸ਼ ਸੇਵਾਮੁਕਤ ਅਤੇ ਸੇਵਾ ਨਿਭਾ ਰਹੇ ਅਧਿਕਾਰੀਆਂ 'ਤੇ ਇਸ ਤਰਾਂ ਮਾਣ ਕਰ ਸਕਦਾ ਹੋਵੇ। ਐਮ.ਐਲ.ਐਫ. ਦੀ ਸ਼ੁਰੂਆਤੀ ਮੌਕੇ ਰਾਜਪਾਲ ਨੇ ਕਿਹਾ ਕਿ ਉਨਾਂ ਨੇ ਕੈਪਟਨ ਅਮਰਿੰਦਰ ਦੀ ਕਿਤਾਬ 'ਸਾਰਾਗੜੀ' ਦੇ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅੱਗੇ ਇਕ ਫੌਜੀ ਇਤਿਹਾਸ ਅਧਾਰਤ ਸਾਹਿਤ ਸਮਾਰੋਹ ਆਯੋਜਿਤ ਕਰਨ ਦੇ ਵਿਚਾਰ ਨੂੰ ਉਜਾਗਰ ਕੀਤਾ ਸੀ ਅਤੇ ਬਾਅਦ ਵਿਚ ਉਨਾਂ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ।
ਰਾਜਪਾਲ ਨੇ ਕਿਹਾ, “ਮੈਂ ਕੈਪਟਨ ਸਾਹਿਬ, ਜੋ ਇੱਕ ਮਹਾਨ ਅਤੇ ਇੱਕ ਪ੍ਰਮੁੱਖ ਫੌਜੀ ਹਨ, ਨੂੰ ਵਧਾਈ ਦਿੰਦਾ ਹਾਂ ਜਿਹਨਾਂ ਨੇ ਇਸ ਸ਼ਾਨਦਾਰ ਸਮਾਰੋਹ ਦਾ ਆਯੋਜਨ ਕਰਕੇ ਉਨਾਂ ਪੰਜਾਬੀਆਂ ਦੇ ਅਦਭੁੱਤ ਯੋਗਦਾਨ ਦਾ ਪ੍ਰਦਰਸ਼ਨ ਕੀਤਾ ਹੈ ਜਿਨਾਂ ਨੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਸੀ।“ ਇਸ ਤੋਂ ਇਲਾਵਾ ਰਾਜਪਾਲ ਨੇ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਟੀ.ਐੱਸ. ਸ਼ੇਰਗਿਲ ਵਲੋਂ ਐਮ.ਐਲ.ਐਫ. ਲਈ ਬਹੁਤ ਸਾਰੀਆਂ ਦਿਲਚਸਪ ਈਵੈਂਟਸ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਉਨਾਂ ਵਲੋਂ 29 ਨਵੰਬਰ ਤੋਂ 1 ਦਸੰਬਰ, 2018 ਤੱਕ ਚੰਡੀਗੜ ਅਤੇ ਪਟਿਆਲਾ ਵਿੱਚ ਮਿਲਟਰੀ ਕਾਰਨੀਵਾਲ ਦੇ ਰੂਪ ਵਿਚ ਦਿਲਕਸ਼ ਸਾਹਸੀ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਸੀ।
ਉਨਾਂ ਯਾਦ ਕੀਤਾ ਕਿ ਵਿੰਸਟੇਜ ਅਤੇ ਕਲਾਸਿਕ ਕਾਰ ਡਿਸਪਲੇਅ, ਹਥਿਆਰ ਪ੍ਰਦਰਸ਼ਨੀ, ਸਾਈਕਲੋਥੋਨ ਅਤੇ ਮੈਰਾਥਨ, ਬਰਡਿੰਗ ਰੈਲੀ, ਆਰਟ ਐਂਡ ਫੋਟੋ ਐਗਜ਼ੀਬਿਸ਼ਨ, ਸਕਾਈਡਾਇਵਿੰਗ, ਗੋਲਫ ਟੂਰਨਾਮੈਂਟ, ਪੈਰਾ-ਮੋਟਰ ਐਂਡ ਮਾਈਕ੍ਰੋ ਲਾਈਟ ਸ਼ੋ, ਇਕੁਇਟੀ ਟੈਟੂ, ਸਾਰਾਗੜੀ ਲਾਈਟ ਐਂਡ ਸਾਊਂਡ ਸ਼ੋਅ ਅਤੇ ਸ਼ਾਨਦਾਰ ਡੇਅਰਡੇਵਿਲ ਮੋਬਾਇਕ ਐਕਟ ਵਰਗੇ ਈਵੈਂਟ ਚੰਡੀਗੜ ਵਿਖੇ ਆਯੋਜਿਤ ਕੀਤੇ ਗਏ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਟੀ.ਐੱਸ. ਸ਼ੇਰਗਿੱਲ ਨੇ ਕਿਹਾ ਕਿ ਐਮ.ਐਲ.ਐਫ ਕੈਪਟਨ ਅਮਰਿੰਦਰ ਸਿੰਘ ਦੀ ਇਕ ਨਵੀਂ ਪਹਿਲਕਦਮੀ ਹੈ ਜਿਸ ਨੇ ਨੌਜਵਾਨਾਂ ਨੂੰ ਹਥਿਆਰਬੰਦ ਫੌਜਾਂ ਵਿਚ ਕਰੀਅਰ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ।
ਇਸ ਮੌਕੇ ਦੌਰਾਨ ਹੋਰਨਾਂ ਤੋਂ ਇਲਾਵਾ ਸਾਬਕਾ ਭਾਰਤੀ ਸੈਨਾ ਮੁਖੀ ਜਨਰਲ (ਰਿਟਾਇਰਡ) ਵੀ. ਪੀ. ਮਲਿਕ, ਪਰਮਵੀਰ ਚੱਕਰ ਪ੍ਰਾਪਤ ਯੋਗਿੰਦਰ ਯਾਦਵ, ਲਾਰਡ ਦਲਜੀਤ ਰਾਣਾ, ਵੱਖ-ਵੱਖ ਦੇਸ਼ਾਂ ਦੇ ਰਾਜਦੂਤ ਅਤੇ ਵੱਖ-ਵੱਖ ਦੇਸ਼ਾਂ ਦੇ ਪ੍ਰਸਿੱਧ ਫੌਜੀ ਸ਼ਾਮਲ ਸਨ।
ਮੁੱਖ ਮੰਤਰੀ ਉਦਘਾਟਨੀ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਨੂੰ ਸੂਬਾ ਪੱਧਰੀ ਖੇਤੀ ਕਰਜ਼ਾ ਰਾਹਤ ਸਮਾਗਮ ਲਈ ਪਟਿਆਲਾ ਜਾਣਾ ਪਿਆ।