ਮਰਿਆ ਬੰਦਾ 24 ਘੰਟਿਆਂ ਬਾਅਦ ਹੋਇਆ ਜਿਊਂਦਾ! ਪੂਰਾ ਮਾਮਲਾ ਦੇਖ ਕੰਬ ਗਿਆ ਪੰਜਾਬ!
Published : Dec 7, 2019, 5:13 pm IST
Updated : Dec 7, 2019, 5:15 pm IST
SHARE ARTICLE
Jalandhar Cold Drink Trader Anup singh
Jalandhar Cold Drink Trader Anup singh

ਇਹ ਲਾਸ਼ ਹਕੀਮਾ ਗੇਟ ਇਲਾਕੇ ਦੇ ਰਹਿਣ ਵਾਲੇ ਕੋਲਡ ਡ੍ਰਿੰਕ ਵਪਾਰੀ ਅਨੂਪ ਸਿੰਘ ਦੀ ਦੱਸੀ ਜਾ ਰਹੀ ਸੀ।

ਅੰਮ੍ਰਿਤਸਰ ‘ਚ ਇਕ ਮਰੇ ਹੋਏ ਬੰਦੇ ਦੇ 24 ਘੰਟੇ ਬਾਅਦ ਜਿਊਂਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨਾਂ ਹਰੀਕੇ ਪੱਤਣ ਤੋਂ ਇਕ ਸੜੀ ਹੋਈ ਲਾਸ਼ ਮਿਲੀ ਸੀ। ਇਹ ਲਾਸ਼ ਹਕੀਮਾ ਗੇਟ ਇਲਾਕੇ ਦੇ ਰਹਿਣ ਵਾਲੇ ਕੋਲਡ ਡ੍ਰਿੰਕ ਵਪਾਰੀ ਅਨੂਪ ਸਿੰਘ ਦੀ ਦੱਸੀ ਜਾ ਰਹੀ ਸੀ।

Anup Singh Anup Singh ਦੱਸਿਆ ਜਾ ਰਿਹਾ ਸੀ ਕਿ ਦਿੱਲੀ ਜਾਂਦੇ ਸਮੇਂ ਕੁੱਟਮਾਰ ਮਗਰੋਂ ਅਨੂਪ ਸਿੰਘ ਨੂੰ ਜਿੰਦਾ ਸਾੜ੍ਹ ਦਿੱਤਾ ਗਿਆ ਪਰ 24 ਘੰਟਿਆਂ ਦੇ ਅੰਦਰ ਅਨੂਪ ਸਿੰਘ ਜਿੰਦਾ ਹੋ ਗਿਆ। ਤੁਸੀਂ ਇਹ ਜਾਣ ਕੇ ਦੰਗ ਰਹਿ ਜਾਵੋਗੇ ਕਿ ਆਖਰ ਮਰਿਆ ਬੰਦਾ ਜਿੰਦਾ ਕਿਵੇਂ ਹੋ ਗਿਆ।

PhotoPhotoਜੀ ਹਾਂ, ਇਹ ਇਕ ਫਿਲਮੀ ਕਹਾਣੀ ਹੈ ਤੇ ਇਸ ਦਾ ਸੱਚ ਅੰਮ੍ਰਿਤਸਰ ਪੁਲਸ ਨੇ 24 ਘੰਟਿਆਂ ਦੇ ਅੰਦਰ ਸਾਹਮਣੇ ਲਿਆਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਮਰੇ ਦੱਸੇ ਜਾ ਰਹੇ ਵਪਾਰੀ ਦੀ ਹੱਤਿਆ ਹੋਈ ਹੀ ਨਹੀਂ ਸੀ ਸਗੋਂ ਇਹ ਤਾਂ ਉਸ ਨੇ ਖੁਦ ਇੰਸ਼ੋਰੈਂਸ ਦੇ 7 ਕਰੋੜ ਰੁਪਏ ਲੈਣ ਲਈ ਸਾਜਿਸ਼ ਰਚੀ ਸੀ।

Police DepartmentPolice Departmentਇਸ ਸਾਜਿਸ਼ ‘ਚ ਸਾਜਿਸ਼ਕਰਤਾ ਨੇ ਆਪਣੇ ਪੁਰਾਣੇ ਗਰੀਬ ਮੁਲਾਜ਼ਮ ਦਾ ਕਤਲ ਕਰ ਦਿੱਤਾ ਤੇ ਦਿਖਾਇਆ ਕਿ ਵਪਾਰੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਉਸ ਦੀ ਇਸ ਸਾਜ਼ਿਸ਼ ‘ਚ ਉਹ ਇਕੱਲਾ ਨਹੀਂ ਸੀ ਸਗੋਂ ਘਰ ਵਾਲੇ ਵੀ ਉਸ ਨਾਲ ਮਿਲੇ ਹੋਏ ਸਨ, ਜਿਨ੍ਹਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ।

ArrestedArrestedਸੂਤਰਾਂ ਮੁਤਾਬਕ ਅਨੂਪ ਸਿੰਘ ਦੀ ਇਸੋਰੈਂਸ 7 ਕਰੋੜ ਦੀ ਸੀ ਤੇ ਅਨੂਪ ਸਿੰਘ ਦਿੱਲੀ ਰਾਹੀਂ ਵਿਦੇਸ਼ ਭੱਜਣ ਦੀ ਫਿਰਾਕ ‘ਚ ਸੀ, ਜਿਸ ਤੋਂ ਪਹਿਲਾਂ ਹੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement