
ਸਥਿਤੀ ਤਣਾਅਪੂਰਨ ਹੋਣ ਨਾਲ ਭਾਜਪਾ ਆਗੂ ਅਤੇ ਵਰਕਰ ਉੱਥੋਂ ਨਿਕਲ ਗਏ।
ਅੰਮ੍ਰਿਤਸਰ- ਸਥਾਨਕ ਨਿਊ ਅੰਮ੍ਰਿਤਸਰ ਵਿਖੇ ਭਾਜਪਾ ਵਲੋਂ ਆਪਣੇ ਨਵੇਂ ਦਫ਼ਤਰ ਦਾ ਉਦਘਾਟਨ ਲਈ ਇਕ ਪ੍ਰੋਗਰਾਮ ਰੱਖਿਆ ਗਿਆ। ਪਰ ਇਸ ਪ੍ਰੋਗਰਾਮ ਦਾ ਕਿਸਾਨ ਅਤੇ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ। ਇਸ ਵਿਰੋਧ ਤੋਂ ਬਾਅਦ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਇਸ ਦੌਰਾਨ ਕਿਸਾਨ ਅਤੇ ਸਿੱਖ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਉੱਥੇ ਹੀ ਦੂਜੇ ਪਾਸੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਵੀ ਕਿਸਾਨਾਂ ਦੇ ਵਿਰੋਧ 'ਚ ਨਾਅਰੇਬਾਜ਼ੀ ਕੀਤੀ ਗਈ। ਇਸ ਵਿਰੋਧ ਦੇ ਦੌਰਾਨ ਸਥਿਤੀਤਣਾਅਪੂਰਨ ਹੋ ਗਈ ਜਿਸ ਕਰਕੇ ਪੁਲਿਸ ਵਲੋਂ ਦਖ਼ਲ ਅੰਦਾਜ਼ੀ ਕਰਕੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਾਉਣ ਦਾ ਯਤਨ ਕੀਤਾ ਗਿਆ। ਸਥਿਤੀ ਤਣਾਅਪੂਰਨ ਹੋਣ ਨਾਲ ਭਾਜਪਾ ਆਗੂ ਅਤੇ ਵਰਕਰ ਉੱਥੋਂ ਨਿਕਲ ਗਏ।
ਇਹ ਲੋਕ ਸਨ ਸ਼ਾਮਿਲ
ਇਸ ਮੌਕੇ ਕਿਸਾਨ ਜਥੇਬੰਦੀਆਂ ਵਲੋਂ ਸਰਵਣ ਸਿੰਘ ਪੰਧੇਰ, ਜਥਾ ਸਿਰਲੱਥ ਖ਼ਾਲਸਾ ਦੇ ਭਾਈ ਇਕਬਾਲ ਸਿੰਘ ਖ਼ਾਲਸਾ ਮੌਜੂਦ ਸਨ। ਉੱਥੇ ਹੀ ਦੂਜੇ ਪਾਸੇ ਭਾਜਪਾ ਵਲੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਅਨਿਲ ਜੋਸ਼ੀ, ਪ੍ਰੋ. ਲਕਸ਼ਮੀ ਕਾਂਤ ਚਾਵਲਾ ਅਤੇ ਹੋਰ ਭਾਜਪਾ ਆਗੂ ਮੌਜੂਦ ਸਨ।