
ਡਿਊਟੀ ’ਤੇ ਜਾਂਦੇ ਸਮੇਂ ਵਾਪਰਿਆ ਹਾਦਸਾ
Punjab News: ਪਿੰਡ ਭੁੰਬਲੀ ਨੇੜੇ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਤੋਂ ਬਾਅਦ ਕਾਰ ਸਵਾਰ ਏ.ਐਸ.ਆਈ. ਦੀ ਮੌਤ ਹੋਣ ਦੇ ਮਾਮਲੇ ’ਚ ਥਾਣਾ ਤਿੱਬੜ ਦੀ ਪੁਲਿਸ ਨੇ ਮੋਟਰਸਾਈਕਲ ਚਾਲਕ ਵਿਰੁਧ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤ ’ਚ ਬਲਕਾਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਲਾਧੂਪੁਰ ਨੇ ਦਸਿਆ ਕਿ ਉਸ ਦਾ ਭਰਾ ਏ.ਐਸ.ਆਈ. ਜਗਦੀਸ਼ ਸਿੰਘ ਬਿਧੀਪੁਰ ਹਾਈਟੈਕ ਨਾਕਾ ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਡਿਊਟੀ ਕਰਦਾ ਸੀ ਅਤੇ 5 ਦਸੰਬਰ ਨੂੰ ਉਹ ਅਪਣੀ ਆਲਟੋ ਕਾਰ ’ਤੇ ਡਿਊਟੀ ’ਤੇ ਜਾ ਰਿਹਾ ਸੀ। ਜਦੋਂ ਉਹ ਪਿੰਡ ਭੁੰਬਲੀ ਦੇ ਪਟਰੌਲ ਪੰਪ ਤੋਂ ਥੋੜਾ ਅੱਗੇ ਪਹੁੰਚਿਆ ਤਾਂ ਸਾਹਮਣੇ ਤੋਂ ਇਕ ਮੋਟਰਸਾਈਕਲ ਆਇਆ, ਜਿਸ ਨੂੰ ਜਗਦੀਪ ਸਿੰਘ ਵਾਸੀ ਕੰਘ ਚਲਾ ਰਿਹਾ ਸੀ।
ਉਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਅਪਣਾ ਮੋਟਰਸਾਈਕਲ ਲਾਪਰਵਾਹੀ ਨਾਲ ਚਲਾਉਂਦੇ ਹੋਏ ਗ਼ਲਤ ਸਾਈਡ ਤੋਂ ਲਿਆ ਕੇ ਏ.ਐਸ.ਆਈ. ਜਗਦੀਸ਼ ਸਿੰਘ ਦੀ ਕਾਰ ’ਚ ਮਾਰਿਆ, ਜਿਸ ਨੂੰ ਬਚਾਉਂਦੇ ਹੋਏ ਜਗਦੀਸ਼ ਸਿੰਘ ਦੀ ਕਾਰ ਦਰੱਖਤ ਨਾਲ ਜਾ ਟਕਰਾਈ, ਜਿਸ ਨਾਲ ਜਗਦੀਸ਼ ਸਿੰਘ ਜ਼ਖ਼ਮੀ ਹੋ ਗਿਆ। ਜਿਸ ਦੀ ਸਿਵਲ ਹਸਪਤਾਲ ਮੌਕੇ ਰਸਤੇ ’ਚ ਮੌਤ ਹੋ ਗਈ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਜਗਦੀਪ ਸਿੰਘ ਵਿਰੁਧ ਮਾਮਲਾ ਦਰਜ ਕੀਤਾ ਹੈ।
(For more news apart from ASI of Punjab Police died in a road accident, stay tuned to Rozana Spokesman)