
Philippines Bus Accident: 8 ਲੋਕਾਂ ਦੀ ਹਾਲਤ ਗੰਭੀਰ
A bus full of passengers fell into a ravine in the Philippines: ਫਿਲੀਪੀਨਜ਼ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਇੱਥੇ ਸਵਾਰੀਆਂ ਨਾਲ ਭਰੀ ਬੱਸ ਖੱਡ ਵਿੱਚ ਡਿੱਗ ਗਈ। ਇਸ ਹਾਦਸੇ 'ਚ 25 ਲੋਕਾਂ ਦੀ ਮੌਤ ਹੋ ਗਈ ਹੈ। ਸਮਾਚਾਰ ਏਜੰਸੀ ਰਾਇਟਰਸ ਦੇ ਮੁਤਾਬਕ ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਫਿਲੀਪੀਨਜ਼ ਵਿਚ ਇਕ ਬੱਸ ਵਿਚ ਦਰਜਨਾਂ ਲੋਕ ਸਫਰ ਕਰ ਰਹੇ ਸਨ। ਐਂਟੀਕ ਸੂਬੇ ਵਿੱਚ ਬੱਸ ਇੱਕ ਚੱਟਾਨ ਤੋਂ ਡਿੱਗ ਗਈ, ਜਿਸ ਵਿੱਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Amritsar News: ਪ੍ਰੇਮੀ ਨਾਲ ਫਰਾਰ ਹੋਣ ਤੋਂ ਪਹਿਲਾਂ ਔਰਤ ਨੇ ਪਰਿਵਾਰ ਨੂੰ ਖੁਆਈਆਂ ਨਸ਼ੇ ਦੀਆਂ ਗੋਲੀਆਂ, ਬੱਚੀ ਦੀ ਮੌਤ
ਗਵਰਨਰ ਰੋਡੋਰਾ ਕੈਡੀਆਓ ਨੇ ਦੱਸਿਆ ਕਿ ਬੱਸ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ 8 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਦਕਿ ਚਾਰ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਵੱਡੀ ਵਾਰਦਾਤ, ਜਿੰਮ ਟ੍ਰੇਨਰ ਨੂੰ ਮਾਰੀਆਂ ਗੋਲੀਆਂ
ਗਵਰਨਰ ਰੋਡੋਰਾ ਕੈਡੀਆਓ ਨੇ ਕਿਹਾ ਕਿ ਬੱਸ ਇਲੋਇਲੋ ਸੂਬੇ ਤੋਂ ਐਂਟੀਕ ਦੇ ਕੁਲਸੀ ਸ਼ਹਿਰ ਜਾ ਰਹੀ ਸੀ। ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਬੱਸ 30 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਸਾਰੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਲ ਯਾਤਰੀਆਂ ਦੀ ਗਿਣਤੀ 53 ਦੇ ਕਰੀਬ ਦੱਸੀ ਜਾਂਦੀ ਹੈ।