Faridkot News: ਕੁੜੀ ਬਣ ਕੇ ਪੇਪਰ ਦੇਣ ਆਇਆ ਮੁੰਡਾ, ਸੂਟ-ਸਲਵਾਰ, ਬਿੰਦੀ ਲਗਾ ਪਹੁੰਚਿਆ ਸੈਂਟਰ

By : GAGANDEEP

Published : Jan 8, 2024, 4:36 pm IST
Updated : Jan 8, 2024, 5:19 pm IST
SHARE ARTICLE
A boy came to give papers as a girl Faridkot News in punjabi
A boy came to give papers as a girl Faridkot News in punjabi

Faridkot News: ਆਧਾਰ-ਵੋਟਰ ਕਾਰਡ 'ਤੇ ਨਾਮ ਅਤੇ ਫੋਟੋ ਵੀ ਬਦਲੀ

A boy came to give papers as a girl Faridkot News in punjabi: ਫਰੀਦਕੋਟ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਥੇ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪੈਰਾ ਮੈਡੀਕਲ ਦੀ ਭਰਤੀ ਲਈ ਚੱਲ ਰਹੀ ਪ੍ਰੀਖਿਆ ਵਿਚ ਇੱਕ ਲੜਕਾ ਪੇਪਰ ਦੇਣ ਲਈ ਲੜਕੀ ਦਾ ਰੂਪ ਧਾਰ ਕੇ ਆਇਆ। ਇਹ ਨੌਜਵਾਨ ਲੜਕੀ ਦੇ ਭੇਸ ਵਿਚ ਪ੍ਰੀਖਿਆ ਕੇਂਦਰ ਵਿੱਚ ਆਇਆ ਸੀ। ਉਸ ਨੇ ਨਕਲੀ ਵਾਲਾਂ ਤੋਂ ਲੈ ਕੇ ਸੂਟ-ਸਲਵਾਰ ਅਤੇ ਬਿੰਦੀ-ਲਿਪਸਟਿਕ ਤੱਕ ਸਭ ਕੁਝ ਪਾਇਆ ਹੋਇਆ ਸੀ।

ਇਹ ਵੀ ਪੜ੍ਹੋ: Firozpur News: ਫ਼ਿਰੋਜ਼ਪੁਰ 'ਚ ਵਿਆਹ ਵਾਲੇ ਘਰ 'ਤੇ ਚਲਾਈਆਂ ਤਾਬੜਤੋੜ ਗੋਲੀਆਂ, 200 ਦੇ ਕਰੀਬ ਕੀਤੇ ਰਾਊਂਡ ਫਾਇਰ 

ਕੋਟਕਪੂਰਾ ਦੇ ਡੀਏਵੀ ਪਬਲਿਕ ਸਕੂਲ ਵਿਚ ਐਤਵਾਰ ਨੂੰ ਬਣਾਏ ਗਏ ਪ੍ਰੀਖਿਆ ਕੇਂਦਰ ਵਿਚ ਜਦੋਂ ਅਧਿਆਪਕ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਮਾਮਲੇ ਦਾ ਖੁਲਾਸਾ ਹੋਇਆ। ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। ਉਹ ਫਾਜ਼ਿਲਕਾ ਦੇ ਪਿੰਡ ਢਾਣੀ ਦੀ ਪਰਮਜੀਤ ਕੌਰ ਦੀ ਥਾਂ ’ਤੇ ਪ੍ਰੀਖਿਆ ਦੇਣ ਆਇਆ ਸੀ। ਅਧਿਆਪਕਾਂ ਨੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ:  Moga News: ਇੰਸਟਾਗ੍ਰਾਮ 'ਤੇ ਰੀਲਸ ਪਾਉਣ 'ਤੇ ਪਤੀ ਨੇ ਪਤਨੀ ਦਾ ਕੀਤਾ ਕਤਲ

ਬਾਬਾ ਫਰੀਦ ਯੂਨੀਵਰਸਿਟੀ ਵਿਖੇ ਪੰਜਾਬ ਸਿਹਤ ਅਤੇ ਪਰਿਵਾਰ ਵਿਭਾਗ ਅਧੀਨ ਵੱਖ-ਵੱਖ ਪੈਰਾਮੈਡੀਕਲ ਅਸਾਮੀਆਂ ਲਈ ਪ੍ਰੀਖਿਆ ਲਈ ਗਈ। ਜਿਸ ਵਿਚ ਮਲਟੀਪਰਪਜ਼ ਹੈਲਥ ਵਰਕਰ (ਐਮਪੀਐਚਡਬਲਯੂ) ਦੀਆਂ 806 ਅਸਾਮੀਆਂ ਅਤੇ ਅੱਖਾਂ ਦੇ ਡਾਕਟਰ ਦੀਆਂ 83 ਅਸਾਮੀਆਂ ਲਈ ਭਰਤੀ ਕੀਤੀ ਗਈ ਸੀ।
ਐਤਵਾਰ ਨੂੰ ਹੋਈ ਪ੍ਰੀਖਿਆ ਲਈ ਯੂਨੀਵਰਸਿਟੀ ਨੇ ਫਰੀਦਕੋਟ, ਫਿਰੋਜ਼ਪੁਰ ਅਤੇ ਕੋਟਕਪੂਰਾ ਵਿੱਚ 26 ਪ੍ਰੀਖਿਆ ਕੇਂਦਰ ਬਣਾਏ ਸਨ। ਜਿਸ ਵਿੱਚ 7500 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ।

ਡੀਏਵੀ ਪਬਲਿਕ ਸਕੂਲ ਵਿਚ ਵੀ ਇਮਤਿਹਾਨ ਚੱਲ ਰਿਹਾ ਸੀ। ਅੰਗਰੇਜ਼ ਸਿੰਘ ਲੜਕੀ ਪਰਮਜੀਤ ਦੀ ਥਾਂ ਪੇਪਰ ਦੇਣ ਆਇਆ ਸੀ। ਉਸ ਨੇ ਸੂਟ ਸਲਵਾਰ ਪਾਈ ਹੋਈ ਸੀ। ਬਿੰਦੀ ਲਿਪਸਟਿਕ ਵੀ ਆਪਣੇ ਆਪ ਨੂੰ ਇੱਕ ਕੁੜੀ ਦੇ ਰੂਪ ਵਿੱਚ ਦਰਸਾਉਣ ਲਈ ਲਗਾਈ ਗਈ ਸੀ। ਪ੍ਰੀਖਿਆ ਸ਼ੁਰੂ ਹੁੰਦੇ ਹੀ ਪ੍ਰੀਖਿਆ ਕੇਂਦਰ 'ਤੇ ਤਾਇਨਾਤ ਅਧਿਆਪਕ ਨੂੰ ਉਸ 'ਤੇ ਸ਼ੱਕ ਹੋ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਹ ਲੜਕਾ ਹੈ ਨਾ ਕਿ ਲੜਕੀ। ਜਦੋਂ ਅਧਿਆਪਕਾਂ ਨੇ ਉਸ ਦਾ ਆਧਾਰ ਅਤੇ ਵੋਟਰ ਕਾਰਡ ਚੈੱਕ ਕੀਤਾ ਤਾਂ ਉਹ ਵੀ ਜਾਅਲੀ ਪਾਇਆ ਗਿਆ। ਉਸ 'ਤੇ ਪਰਮਜੀਤ ਕੌਰ ਦਾ ਨਾਂ ਸੀ ਅਤੇ ਫੋਟੋ ਵੀ ਵੱਖਰੀ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਅੰਗਰੇਜ਼ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਆਪਣੇ ਨਾਲ ਲੈ ਗਈ। ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਲੜਕੀ ਦੀ ਥਾਂ ਪੇਪਰ ਦਿੰਦੇ ਫੜੇ ਗਏ ਨੌਜਵਾਨ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਦਕਿ ਜਿਸ ਲੜਕੀ ਦੇ ਘਰ ਉਹ ਪੇਪਰ ਦੇਣ ਆਇਆ ਸੀ, ਉਸ ਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ।

(For more news apart from A boy came to give papers as a girl Faridkot News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement