ਸੁਖਬੀਰ ਬਾਦਲ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
Published : Jan 8, 2025, 6:34 pm IST
Updated : Jan 8, 2025, 6:34 pm IST
SHARE ARTICLE
Bibi Jagir Kaur's big statement about Sukhbir Badal
Bibi Jagir Kaur's big statement about Sukhbir Badal

'ਦੋ ਦਸੰਬਰ ਦੇ ਹੁਕਮ ਨੂੰ ਨਾ ਮੰਨ ਕੇ ਸੁਖਬੀਰ ਬਾਦਲ ਨੇ ਕੀਤੀ ਵੱਡੀ ਅਵਗਿਆ'

ਚੰਡੀਗੜ੍ਹ: ਭੰਗ ਕੀਤੇ ਗਏ ਬਾਗੀ ਧੜੇ ਨੇ ਅੱਜ ਮੀਟਿੰਗ ਕੀਤੀ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਅੱਜ ਸਾਰੇ ਵਰਕਰਾਂ ਨੂੰ ਸੱਦੇ ਸਨ ਕਿਉਂਕਿ ਸਾਡੀ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ ਪਰ ਸਮੇਂ ਨਾਲ ਗਲਤੀਆਂ ਹੋਈਆਂ  ਅਤੇ ਬੇਅਦਬੀ ਕਾਰਨ ਸਾਰਿਆ ਵਿੱਚ ਰੋਸ ਸੀ ਅਤੇ ਫਿਰ ਵੱਖ ਹੋ ਗਏ।

ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਅਸੀਂ ਵੱਖਰੇ ਹੋ ਕੇ ਪਾਰਟੀ ਬਣਾਉਣ ਲਈ ਨਹੀਂ ਚਲੇ ਗਏ ਸਨ ਸਗੋਂ ਪਾਰਟੀ ਨੂੰ ਸੁਧਾਰਨ ਲਈ ਸੁਧਾਰ ਲਹਿਰ ਸ਼ੁਰੂ ਕੀਤਾ ਸੀ। ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਚਲੇ ਗਏ ਤਾਂ ਉਥੋ ਹੁਕਮ ਹੋਇਆ ਧੜਾ ਰੱਦ ਕੀਤਾ ਜਾਵੇ ਅਤੇ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕੀਤੀ।

ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਮੈਨੂੰ ਅਫਸੋਸ ਹੋਇਆ ਸੁਖਬੀਰ ਬਾਦਲ ਨੇ 16-17 ਸਾਲ ਪ੍ਰਧਾਨਗੀ ਕੀਤੀ ਅਤੇ ਹੁਣ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ। ਉਨ੍ਹਾਂ ਨੇ ਕਿਹਾ ਹੈ ਕਿ ਤਨਖਾਹ ਵੀ ਲਗਾ ਲਈ ਉਥੋ ਆ ਕੇ ਫਿਰ ਮੁਨਕਰ ਹੋ ਗਏ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਦੁੱਖ ਹੋਇਆ ਇਕ ਤਾਂ ਮੰਥਨ ਕੀਤਾ ਜਾਵੇ।
ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਨੂੰ ਲੈ ਕੇ ਜੋ ਲਿਸਟ ਜਾਰੀ ਹੋਈ ਹੈ ਉਸ ਨੂੰ ਦੁਬਾਰਾ ਚੈੱਕ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਸਾਡੀ ਲੀਡਰਸ਼ਿਪ ਵੀ ਚੋਣ ਲੜੇਗੀ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਆਪ ਚੋਣ ਲੜਾਂਗੀ ਅਤੇ ਬਹੁਤ ਸਾਰੇ ਮੈਂਬਰ ਹਨ ਜੋ ਚੋਣ ਲੜਦੇ ਹਨ।ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ 2 ਦਸੰਬਰ ਦੇ ਹੁਕਮ ਨੂੰ ਨਾ ਮੰਨਣਾ ਹੀ ਉਲੰਘਣਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨਹੀਂ ਰਹਿਣ ਦਿੱਤਾ ਸਗੋਂ ਧੜਾ ਬਣਾ ਲਿਆ। ਉਨ੍ਹਾਂ ਨੇ ਕਿਹਾ ਹੈ ਕਿ ਉਹ ਧੜਾ ਚਾਹੁੰਦਾ ਹੈ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਣਾ।

ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਜੇਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਇਨ ਬਿਨ ਮੰਨਦੇ ਹਾਂ ਫਿਰ ਅਸੀਂ ਇਕੱਠੇ ਹੋ ਜਾਵਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਹ ਕੌਮ, ਤਖ਼ਤ ਤੋਂ ਬਾਗੀ ਹੋ ਗਏ ਫਿਰ ਅਸੀਂ ਵੱਖ ਹੀ ਰਹਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਪਹਿਲਾ ਹੀ ਭਗੌੜਾ ਹੈ ਹੁਣ ਸਾਡਾ ਭਗੌੜਿਆ ਨਾਲ ਜਾਣਾ ਜ਼ਰੂਰੀ ਨਹੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement