ਸਿਮਰਜੀਤ ਬੈਂਸ ਤੇ ਕਮਲਜੀਤ ਕੜਵਲ ਸਮਰਥਕਾਂ 'ਚ ਹੋਈ ਝੜਪ ਦਾ ਮਾਮਲਾ, ਬੈਂਸ ਖ਼ਿਲਾਫ਼ ਮਾਮਲਾ ਦਰਜ
Published : Feb 8, 2022, 12:02 pm IST
Updated : Feb 8, 2022, 12:31 pm IST
SHARE ARTICLE
Simarjit Singh Bains
Simarjit Singh Bains

307 ਸਮੇਤ ਕਈ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ  

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਸਮਰਥਕਾਂ ਵਿਚਾਲੇ ਇੱਕ ਵਾਰ ਫਿਰ ਝੜਪ ਹੋਈ ਹੈ।

ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਨੂੰ ਦੋਹਾਂ ਦੇ ਸਮਰਥਕਾਂ 'ਚ ਇੱਟਾਂ -ਪੱਥਰ ਚੱਲੇ, ਇੰਨਾ ਹੀ ਨਹੀਂ ਦੋਹਾਂ 'ਚ ਗੋਲੀਬਾਰੀ ਵੀ ਹੋਈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਬੈਂਸ ਸਮਰਥਕਾਂ ਨੇ ਕਮਲਜੀਤ ਸਿੰਘ ਕੜਵਲ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਫਾਇਰਿੰਗ ਵੀ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ 307 ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

 Deadly attack on Congress candidate in Atam NagarDeadly attack on Congress candidate in Atam Nagar

ਜਿਸ ਤੋਂ ਬਾਅਦ ਉਹ ਫ਼ਰਾਰ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦੋਵਾਂ ਵਿਚਾਲੇ ਕਈ ਵਾਰ ਝੜਪਾਂ ਹੋ ਚੁੱਕੀਆਂ ਹਨ। ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਅਨੁਸਾਰ ਉਹ ਆਪਣੇ ਸਮਰਥਕਾਂ ਨਾਲ ਚੋਣ ਪ੍ਰਚਾਰ ਮੀਟਿੰਗ ਵਿੱਚ ਜਾਣ ਲਈ ਦਫ਼ਤਰ ਨੇੜੇ ਖੜ੍ਹੇ ਸਨ ਤਾਂ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦਾ ਪੁੱਤਰ ਤੇ ਹੋਰ ਸਮਰਥਕ ਉਥੇ ਪਹੁੰਚ ਗਏ ਅਤੇ ਉਨ੍ਹਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।

 Deadly attack on Congress candidate in Atam NagarDeadly attack on Congress candidate in Atam Nagar

ਜਿਸ ਤੋਂ ਬਾਅਦ ਉਨ੍ਹਾਂ ਨੇ ਇੱਟਾਂ-ਪੱਥਰਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਾਰਾਂ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਵਿਧਾਇਕਾਂ, ਕੌਂਸਲਰਾਂ ਸਮੇਤ 33 'ਤੇ ਦਰਜ ਹੋਇਆ ਅਪਰਾਧਿਕ ਮਾਮਲਾ 

ਗੁਰਵਿੰਦਰ ਸਿੰਘ ਦੇ ਬਿਆਨਾਂ 'ਤੇ ਪੁਲਿਸ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਪੁੱਤਰਾਂ ਅਜੇਪ੍ਰੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਗੁਰਪ੍ਰੀਤ ਸਿੰਘ ਖੁਰਾਣਾ, ਗੋਲਡੀ ਅਰਨੇਜਾ, ਬਿੱਟਾ ਕੌਾਸਲਰ, ਮਿੰਟਾ, ਰਾਜਾ ਫਿਲੋਰਾ, ਹਰਵਿੰਦਰ ਪਾਲ ਸਿੰਘ ਕਲੇਰ ਕੌਾਸਲਰ, ਸਵਰਨਦੀਪ ਸਿੰਘ ਚਾਹਲ ਕੌਾਸਲਰ, ਬਲਦੇਵ ਪ੍ਰਧਾਨ, ਬਲਵਿੰਦਰ ਬੰਟੀ, ਜੋਤ ਬੈਂਸ, ਰਵਿੰਦਰ ਕਲਸੀ, ਰੋਬਿਨ, ਗੋਗੀ ਸ਼ਰਮਾ ਪੀ.ਏ ਟੂ ਬੈਂਸ, ਕਮਲਜੀਤ ਬੈਂਸ, ਪਵਨਦੀਪ ਮਦਾਨ, ਜਤਿੰਦਰ ਪੰਧੇਰ, ਕਰਨ ਵਜੱਦੀ, ਦੀਪਕ ਮਾਨਰੂ , ਰਿੱਕੀ ਕਲਸੀ, ਯੋਗੇਸ਼ ਕੁਮਾਰ ਯੋਗੀ, ਕਿਰਨਦੀਪ ਸਿੰਘ, ਕੁਲਜਿੰਦਰ ਸਿੰਘ ਝੱਜ, ਡਿੰਪੀ ਵਿੱਜ, ਮਨਿੰਦਰ ਮਨੀ, ਸਰਬਜੀਤ ਜਨਕਪੁਰੀ, ਮਨੀਸ਼ ਵਿਨਾਇਕ, ਮਨੀਸ਼ ਸਿੰਗਲਾ, ਸੀ.ਆਰ. ਕੰਗ, ਰਵੀ ਫੁਟਾ, ਰਵੀ ਫੁਟਾ ਦੇ ਪਿਤਾ ਅਤੇ 100-150 ਅਣਪਛਾਤੇ ਵਿਅਕਤੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement