Punjab News: ਜਲੰਧਰ ਪੁਲਿਸ ਵਲੋਂ ਲਾਰੈਂਸ ਗੈਂਗ ਦੇ 8 ਗੈਂਗਸਟਰ ਕਾਬੂ; 3 ਪਿਸਤੌਲ, 10 ਕਾਰਤੂਸ ਅਤੇ ਵਾਹਨ ਬਰਾਮਦ
Published : Feb 8, 2024, 4:16 pm IST
Updated : Feb 8, 2024, 4:16 pm IST
SHARE ARTICLE
Punjab News Jalandhar police arrested 8 gangsters of Lawrence gang
Punjab News Jalandhar police arrested 8 gangsters of Lawrence gang

ਧਮਕੀਆਂ, ਫਿਰੌਤੀ, ਜਬਰੀ ਵਸੂਲੀ ਅਤੇ ਹੋਰ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਸਨ ਮੁਲਜ਼ਮ

Punjab News: ਜਲੰਧਰ ਦੇ ਮਸ਼ਹੂਰ ਕਰਮਾ ਫੈਸ਼ਨ ਦੇ ਬਾਹਰ 27 ਜਨਵਰੀ ਨੂੰ ਧਮਕੀ ਭਰੀ ਚਿੱਠੀ ਮਿਲਣ ਦੇ ਮਾਮਲੇ 'ਚ ਸਿਟੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਕੁੱਝ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ 8 ਗੁਰਗੇ ਲਾਰੈਂਸ ਬਿਸ਼ਨੋਈ ਦੇ ਸਾਥੀ ਹਨ। ਬਦਮਾਸ਼ ਮੁਹੱਲਾ ਨਿਊ ਗੋਪਾਲ ਨਗਰ, ਨੀਲਾਮਹਿਲ, ਨਵੀਂ ਦਾਣਾ ਮੰਡੀ ਅਤੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਵਸਨੀਕ ਹਨ। ਜੇਸੀਪੀ ਸੰਦੀਪ ਸ਼ਰਮਾ ਨੇ ਦਸਿਆ ਕਿ ਗੈਂਗਸਟਰਾਂ ਦੀ ਪਛਾਣ ਸੰਜੇ ਬਾਵਾ, ਦੀਪਕ ਕੁਮਾਰ ਉਰਫ ਦੀਪਕ, ਰਜਿੰਦਰਾ ਰਾਜਪੁਰ ਉਰਫ ਗੱਜੂ, ਰਾਧੇ, ਅਭਿਸ਼ੇਕ ਗਿੱਲ, ਪੱਪੂ, ਮਨੋਜ ਅਤੇ ਦੀਪਕ ਕੁਮਾਰ ਵਜੋਂ ਹੋਈ ਹੈ। ਸਾਰੇ ਮੁਲਜ਼ਮ ਜਲੰਧਰ ਜ਼ਿਲ੍ਹੇ ਦੇ ਹੀ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਧੋਬੀ ਘਾਟ ਨੇੜੇ ਟੀਵੀ ਟਾਵਰ ਤੋਂ ਹੋਈ ਹੈ।

ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ ਪਿਸਤੌਲ 30 ਬੋਰ, 5 ਕਾਰਤੂਸ, ਇਕ ਪਿਸਤੌਲ 32 ਬੋਰ, 5 ਕਾਰਤੂਸ, ਇਕ ਦੇਸੀ ਪਿਸਤੌਲ 315, 4 ਮੈਗਜ਼ੀਨ, ਇਕ ਸਪਲੈਂਡਰ ਮੋਟਰ ਸਾਈਕਲ ਅਤੇ ਦੋ ਸਕੂਟਰ (ਐਕਟਿਵਾ) ਬਰਾਮਦ ਕੀਤੇ ਹਨ। ਜੇਸੀਪੀ ਸੰਜਦੀਪ ਸ਼ਰਮਾ ਨੇ ਦਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੈਂਗਸਟਰਾਂ ਦੇ ਇੰਗਲੈਂਡ ਰਹਿੰਦੇ ਸੂਰਜ ਨਾਲ ਸਬੰਧ ਸਨ। ਇਨ੍ਹਾਂ ਵਿਚੋਂ ਮਨੋਜ ਗੈਂਗਸਟਰਾਂ ਦਾ ਮੁੱਖ ਸਰਗਨਾ ਹੈ। ਬਦਮਾਸ਼ ਲੋਕਾਂ ਤੋਂ ਪੈਸੇ ਵਸੂਲਣ ਲਈ ਧਮਕੀ ਭਰੀਆਂ ਕਾਲਾਂ ਅਤੇ ਚਿੱਠੀਆਂ ਦੀ ਵਰਤੋਂ ਵੀ ਕਰਦੇ ਹਨ। ਬਦਮਾਸ਼ਾਂ ਨੇ ਅੰਤਰਰਾਸ਼ਟਰੀ ਨੰਬਰਾਂ 'ਤੇ ਵੀ ਕਾਲ ਕੀਤੀ ਹੈ, ਜਿਨ੍ਹਾਂ ਦਾ ਰਿਕਾਰਡ ਕੱਢਿਆ ਜਾ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਥਾਣਾ 4 ਦੀ ਪੁਲਿਸ ਨੇ ਕਰਮਾ ਫੈਸ਼ਨ ਦੇ ਮਾਲਕ ਦੀ ਸ਼ਿਕਾਇਤ ’ਤੇ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਸੀ। ਉਦੋਂ ਤੋਂ ਹੀ ਮੁਲਜ਼ਮਾਂ ਦੀ ਭਾਲ ਜਾਰੀ ਸੀ। ਸ਼ੋਅਰੂਮ ਮਾਲਕ ਨੇ ਪੁਲਿਸ ਨੂੰ ਦਸਿਆ ਕਿ ਚਿੱਠੀ ਵਿਚ ਲਿਖਿਆ ਸੀ ਕਿ ਇਹ ਰੌਂਦ ਤੁਹਾਨੂੰ ਤੋਹਫ਼ੇ ਵਜੋਂ ਭੇਜੇ ਗਏ ਹਨ। ਜੇਕਰ ਤੁਸੀਂ ਸਾਡੇ ਨਾਲ ਗੱਲ ਨਹੀਂ ਕਰੋਗੇ, ਤਾਂ ਅਸੀਂ ਇਸ ਨਾਲ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਾਂ। ਪੱਤਰ ਵਿਚ ਜੀਬੀ ਅਤੇ ਐਲਬੀ ਲਿਖਿਆ ਗਿਆ ਸੀ।

ਇਹ ਚਿੱਠੀ ਉਸ ਦੇ ਸੁਰੱਖਿਆ ਗਾਰਡ ਨੂੰ ਮਿਲੀ ਸੀ। ਸੀਸੀਟੀਵੀ ਉਸ ਖੇਤਰ ਨੂੰ ਕਵਰ ਨਹੀਂ ਕਰਦਾ ਜਿਥੇ ਪੱਤਰ ਸੁੱਟਿਆ ਗਿਆ ਸੀ। ਹਿੰਦੀ ਵਿਚ ਲਿਖੀ ਗਈ ਚਿੱਠੀ ਵਿਚ ਦੋ ਨਾਂ ਲਿਖੇ ਗਏ ਸਨ, ਜਿਨ੍ਹਾਂ ਵਿਚੋਂ ਇਕ ਲਾਰੈਂਸ ਬਿਸ਼ਨੋਈ (ਐਲਬੀ) ਅਤੇ ਦੂਜਾ ਗੋਲਡੀ ਬਰਾੜ (ਜੀ.ਬੀ.) ਸੀ। ਕਰਮਾ ਫੈਸ਼ਨ ਦੇ ਮਾਲਕ ਰਾਘਵ ਨੇ ਉਦੋਂ ਪੁਲਿਸ ਨੂੰ ਦਸਿਆ ਸੀ ਕਿ ਉਸ ਨੂੰ ਲੰਬੇ ਸਮੇਂ ਤੋਂ ਧਮਕੀਆਂ ਦੇ ਫੋਨ ਆ ਰਹੇ ਸਨ।

 (For more Punjabi news apart from Punjab News Jalandhar police arrested 8 gangsters of Lawrence gang, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement