Shooter Rajan Murder: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਰਾਜਨ ਦੀ ਹਤਿਆ; ਹੱਥ-ਪੈਰ ਬੰਨ੍ਹ ਕੇ ਜ਼ਿੰਦਾ ਸਾੜਿਆ
Published : Jan 29, 2024, 5:01 pm IST
Updated : Jan 29, 2024, 5:01 pm IST
SHARE ARTICLE
Lawrence Bishnoi Shooter Rajan Murder in Haryana
Lawrence Bishnoi Shooter Rajan Murder in Haryana

ਦਵਿੰਦਰ ਬੰਬੀਹਾ ਗਰੁੱਪ ਨੇ ਲਈ ਜ਼ਿੰਮੇਵਾਰੀ

Shooter Rajan Murder: ਲਾਰੈਂਸ ਗੈਂਗ ਦੇ ਸ਼ੂਟਰ ਰਾਜਨ ਦੀ ਹਰਿਆਣਾ ਦੇ ਯਮੁਨਾਨਗਰ 'ਚ ਹਤਿਆ ਕਰ ਦਿਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੂਟਰ ਰਾਜਨ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਜ਼ਿੰਦਾ ਸਾੜ ਦਿਤਾ ਗਿਆ। ਰਾਜਨ ਦੀ ਸੜੀ ਹੋਈ ਲਾਸ਼ ਸੋਮਵਾਰ ਨੂੰ ਪੱਛਮੀ ਯਮੁਨਾ ਨਹਿਰ ਦੇ ਕੰਢੇ ਮਿਲੀ ਸੀ। ਦਵਿੰਦਰ ਬੰਬੀਹਾ ਗਰੁੱਪ ਨੇ ਸ਼ੂਟਰ ਰਾਜਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਇਸ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਦੇ ਫੇਸਬੁੱਕ ਪੇਜ ਤੋਂ ਇਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ਵਿਚ ਉਸ ਨੇ ਸੁੱਖਾ ਦੁੱਨੀਕੇ ਅਤੇ ਮਾਨ ਜੈਤੋਂ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਹੈ। ਰਾਜਨ ਕੁਰੂਕਸ਼ੇਤਰ ਦੇ ਮਹਿਰਾ ਪਿੰਡ ਦਾ ਰਹਿਣ ਵਾਲਾ ਸੀ। ਪਰਵਾਰਕ ਮੈਂਬਰਾਂ ਨੇ ਦਸਿਆ ਕਿ ਉਹ ਇਕ ਸਾਲ ਤੋਂ ਘਰ ਨਹੀਂ ਆਇਆ ਸੀ। ਇਸ ਦੌਰਾਨ ਨਾ ਹੀ ਉਸ ਨੇ ਪਰਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਟੀਮ ਮੌਕੇ ਉਤੇ ਪਹੁੰਚੀ, ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਸ਼ੂਟਰ ਕਈ ਗੈਂਗਵਾਰ ਦੀਆਂ ਘਟਨਾਵਾਂ ਵਿਚ ਸ਼ਾਮਲ ਰਹਿ ਚੁੱਕਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

Viral Post
Viral Post

ਵਾਇਰਲ ਫੇਸਬੁੱਕ ਪੋਸਟ 'ਚ ਲਿਖਿਆ, ‘ਰਾਤ ਜੋ ਰਾਜਨ ਲਾਡਵਾ ਕੁਰੂਕਸ਼ੇਤਰ ਦਾ ਕਤਲ ਕੀਤਾ ਹੋਇਆ ਉਹ ਕਤਲ ਲੱਕੀ ਪਟਿਆਲ ਅਤੇ ਅਰਸ਼ ਡੱਲਾ ਵਲੋਂ ਕਰਵਾਇਆ ਗਿਆ ਹੈ। ਰਾਜਨ ਨੇ ਲਾਰੈਂਸ ਅਤੇ ਵਿਸ਼ਨੂੰ ਦੇ ਕਹਿਣ 'ਤੇ ਲਕਸ਼ਮਣ ਦੇਵਾਸੀ ਸਾਂਚੋਰੇ ਦਾ ਕਤਲ ਕਰਵਾਇਆ ਸੀ। ਇਹ ਭਗੌੜਾ ਚੱਲ ਰਿਹਾ ਸੀ। ਉਸ ਨੂੰ ਯਮੁਨਾਨਗਰ ਨੇੜੇ ਗੋਲੀ ਮਾਰ ਦਿਤੀ ਗਈ। ਇਹ ਸਾਡੇ ਵਲੋਂ ਤੁਹਾਡੇ ਲਈ ਤੋਹਫ਼ਾ ਹੈ। ਤੁਸੀਂ ਕਹਿੰਦੇ ਹੋ ਕਿ ਮੈਂ ਕੈਨੇਡਾ ਵਿਚ ਗੈਂਗਸਟਰ ਸੁੱਖਾ ਦੁਨੇਕੇ ਨੂੰ ਅਪਣੇ ਹੱਥਾਂ ਨਾਲ ਮਾਰਿਆ ਹੈ, ਤੁਸੀਂ ਉਸ ਨੂੰ ਭਰੋਸੇ ਵਿਚ ਲੈ ਕੇ ਮਾਰਿਆ ਹੈ। ਅਜਿਹਾ ਕਰਨ ਨਾਲ ਉਸ ਦੀ ਪਿੱਠ 'ਤੇ ਵਾਰ ਕੀਤਾ ਗਿਆ। ਗੋਗਾਮੇੜੀ ਨੂੰ ਵੀ ਭਰਾ ਬਣਾ ਮਾਰ ਦਿਤਾ। ਸਿੱਧੂ ਮੂਸੇਵਾਲਾ ਬਿਨਾਂ ਕਿਸੇ ਕਸੂਰ ਦੇ ਮਾਰਿਆ ਗਿਆ। ਤੁਸੀਂ ਕਹਿੰਦੇ ਹੋ, ਜਿਹੜੇ ਮਰਜ਼ੀ ਦੇਸ਼ ਵਿਚ ਚਲੇ ਜਾਉ। ਸਾਨੂੰ ਦੱਸੋ ਕਿ ਕਿਥੇ ਮਿਲਣਾ ਹੈ। ਅਸੀਂ ਤੁਹਾਡੇ ਵਾਂਗ ਫੁਕਰੀਆਂ ਨਹੀਂ ਮਾਰਦੇ। ਇਹ ਸੁੱਖਾ ਅਤੇ ਮਾਨ ਜੈਤੋਂ ਦਾ ਬਦਲਾ ਲਿਆ ਹੈ। ਤੁਸੀਂ ਅਪਣੇ ਆਪ ਨੂੰ ਖੱਬੀ ਖ਼ਾਨ ਸਮਝਦੇ ਹੋ, ਅਸੀਂ ਤੁਹਨੂੰ ਦੱਸਾਂਗੇ ਕਿ ਆਖਰ ਦੁਸ਼ਮਣੀ ਕੀ ਹੁੰਦੀ ਹੈ’।

 (For more Punjabi news apart from Lawrence Bishnoi Shooter Rajan Murder in Haryana, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement