Punjab News: ਲੁਧਿਆਣਾ ਪੁਲਿਸ ਨੇ ਦਿੱਲੀ ਦੇ ਯੂਟਿਊਬਰ ਨੂੰ ਕੀਤਾ ਗ੍ਰਿਫ਼ਤਾਰ; ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ
Published : Feb 8, 2024, 1:29 pm IST
Updated : Feb 8, 2024, 1:29 pm IST
SHARE ARTICLE
Punjab Police arrest Youtuber Rachit Kaushik for hurting religious sentiments
Punjab Police arrest Youtuber Rachit Kaushik for hurting religious sentiments

ਚਰਚ ਦੇ ਪਾਦਰੀ ਨੇ ਦਰਜ ਕਰਵਾਈ ਸੀ ਸ਼ਿਕਾਇਤ

Punjab News: ਲੁਧਿਆਣਾ ਪੁਲਿਸ ਨੇ ਦਿੱਲੀ ਦੇ ਯੂਟਿਊਬਰ ਅਤੇ ਡਿਜੀਟਲ ਕੰਟੈਂਟ ਨਿਰਮਾਤਾ ਰਚਿਤ ਕੌਸ਼ਿਕ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦਸਿਆ ਕਿ ਕੌਸ਼ਿਕ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਗਿਆ ਸੀ।

ਉਸ ਨੇ ਅਪਣੇ ਇੰਸਟਾਗ੍ਰਾਮ ਚੈਨਲ 'ਸਬ ਲੋਕ ਤੰਤਰ' 'ਤੇ ਦਾਅਵਾ ਕੀਤਾ ਹੈ ਕਿ ਉਹ ਹਿੰਦੂਤਵ ਦੀ ਦਲੇਰ ਆਵਾਜ਼, ਮਸ਼ਹੂਰ ਪੱਤਰਕਾਰ, ਸਿਆਸੀ ਵਿਸ਼ਲੇਸ਼ਕ ਹਨ। ਉਸ ਨੇ ਅਪਣੇ ਚੈਨਲਾਂ 'ਤੇ ਅਰਵਿੰਦ ਕੇਜਰੀਵਾਲ, ਉਨ੍ਹਾਂ ਦੇ ਪਰਵਾਰ ਅਤੇ ਪੰਜਾਬ ਸਰਕਾਰ ਬਾਰੇ ਕਈ ਖ਼ਬਰਾਂ ਕੀਤੀਆਂ ਹਨ। ਉਸ ਦੀ ਗ੍ਰਿਫਤਾਰੀ ਦੇ ਬਾਅਦ ਤੋਂ ਉਸ ਦੇ ਸਮਰਥਕ ਇੰਸਟਾਗ੍ਰਾਮ 'ਤੇ "ਜਸਟਿਸ ਫਾਰ ਬਾਬਾ" ਅਤੇ "ਰਚਿਤ ਕੌਸ਼ਿਕ ਕਿਡਨੈਪ" ਹੈਸ਼ਟੈਗ ਚਲਾ ਰਹੇ ਹਨ।

ਲੁਧਿਆਣਾ ਦੇ ਪੀਰੂ ਬੰਦਾ ਇਲਾਕੇ ਵਿਚ ਚਰਚ ਆਫ਼ ਗੌਡ ਦੇ ਪਾਸਟਰ ਅਲੀਸ਼ਾ ਮਸੀਹ ਦੀ ਸ਼ਿਕਾਇਤ ’ਤੇ ਇਕ ਅਣਪਛਾਤੇ ਵਿਅਕਤੀ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਅਪਣੀ ਸ਼ਿਕਾਇਤ ਵਿਚ ਉਸ ਨੇ ਕਿਹਾ ਕਿ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਵੀਡੀਉ 'ਨੋ ਕਨਵਰਜ਼ਨ' ਹੈਂਡਲ ਤੋਂ ਐਕਸ 'ਤੇ ਅਪਲੋਡ ਕੀਤਾ ਗਿਆ ਸੀ।

ਸੀਪੀ ਚਾਹਲ ਨੇ ਦਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਹੈਂਡਲ ਕੌਸ਼ਿਕ ਚਲਾ ਰਿਹਾ ਸੀ, ਜਿਥੇ ਉਹ ਇਕ ਭਾਈਚਾਰੇ ਨੂੰ ਦੂਜੇ ਭਾਈਚਾਰੇ ਵਿਰੁਧ ਭੜਕਾਉਣ ਵਾਲੀਆਂ ਕਈ ਵੀਡੀਉਜ਼ ਅਪਲੋਡ ਕਰਦਾ ਸੀ। ਸੀਪੀ ਚਾਹਲ ਨੇ ਕਿਹਾ ਕਿ ਉਹ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਅਜਿਹੇ ਕਈ ਹੋਰ ਹੈਂਡਲ ਵੀ ਚਲਾ ਰਿਹਾ ਹੈ, ਜਿਥੇ ਉਹ ਨਫ਼ਰਤ ਭਰੇ ਭਾਸ਼ਣ ਦਿੰਦਾ ਹੈ ਅਤੇ ਭਾਈਚਾਰਿਆਂ ਨੂੰ ਇਕ ਦੂਜੇ ਵਿਰੁਧ ਭੜਕਾਉਣ ਦੀ ਕੋਸ਼ਿਸ਼ ਕਰਦਾ ਹੈ।

ਕੌਸ਼ਿਕ ਨੂੰ ਸਥਾਨਕ ਅਦਾਲਤ ਵਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਚਾਹਲ ਨੇ ਦਸਿਆ ਕਿ ਇਕ ਟੀਮ ਉੱਤਰ ਪ੍ਰਦੇਸ਼ ਭੇਜੀ ਗਈ ਸੀ ਅਤੇ ਸਥਾਨਕ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੌਸ਼ਿਕ ਖ਼ਿਲਾਫ਼ ਸਲੇਮ ਟਾਬਰੀ ਥਾਣੇ ਵਿਚ ਧਾਰਾ 295-ਏ, 153-ਏ, 153, 504 ਆਈਪੀਸੀ ਅਤੇ 67 ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਸ਼ਿਕਾਇਤਕਰਤਾ ਅਤੇ "ਚਰਚ ਆਫ ਗੌਡ" ਦੇ ਪਾਦਰੀ ਅਲੀਸ਼ਾ ਮਸੀਹ ਨੇ ਕਿਹਾ ਕਿ ਉਨ੍ਹਾਂ ਨੇ ਇਹ ਸ਼ਿਕਾਇਤ ਆਨਲਾਈਨ ਵੀਡੀਉ ਦੇਖ ਕੇ ਦਰਜ ਕਰਵਾਈ ਹੈ। ਮਸੀਹ ਨੇ ਕਿਹਾ ਕਿ ਅਸੀਂ ਸਮੇਂ-ਸਮੇਂ 'ਤੇ ਅਜਿਹੀਆਂ ਵੀਡੀਉਜ਼ ਨੂੰ ਮਾਰਕ ਕਰਦੇ ਰਹਿੰਦੇ ਹਾਂ। ਅਲੀਸ਼ਾ ਦੇ ਪਿਤਾ ਪਾਸਟਰ ਸੁਲਤਾਨ ਮਸੀਹ ਦੀ ਜੁਲਾਈ 2017 ਵਿਚ ਲੁਧਿਆਣਾ ਵਿਚ ਚਰਚ ਦੇ ਬਾਹਰ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ ਜੋ ਕਥਿਤ ਤੌਰ 'ਤੇ ਵੱਖ-ਵੱਖ ਭਾਈਚਾਰਿਆਂ ਦੇ ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਹਤਿਆਵਾਂ ਕਰਦਾ ਸੀ।

 (For more Punjabi news apart from Punjab news Police arrest Youtuber Rachit Kaushik for hurting religious sentiments, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement