
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟੇਡ (ਚਿਆਲ) ਨੂੰ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਵਰਲਡ ਨੇ ਦੋ ਅੰਤਰਰਾਸ਼ਟਰੀ ਐਵਾਰਡ ਦੇ ਕੇ ਸਨਮਾਨਤ ਕੀਤਾ...
ਚੰਡੀਗੜ੍ਹ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟੇਡ (ਚਿਆਲ) ਨੂੰ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਵਰਲਡ ਨੇ ਦੋ ਅੰਤਰਰਾਸ਼ਟਰੀ ਐਵਾਰਡ ਦੇ ਕੇ ਸਨਮਾਨਤ ਕੀਤਾ। ਏਅਰਪੋਰਟ ਕੌਂਸਲ ਇੰਟਰਨੈਸ਼ਨਲ ਐਵਾਰਡ ਨੇ ਉਨ੍ਹਾਂ ਜੇਤੂਆਂ ਦਾ ਖੁਲਾਸਾ ਕੀਤਾ ਹੈ, ਜੋ ਦੁਨੀਆਂ ਵਿਚ ਮੁਸਾਫ਼ਰਾਂ ਨੂੰ ਸਭ ਤੋਂ ਚੰਗੇ ਗਾਹਕ ਦਾ ਅਹਿਸਾਸ ਮੁਹੱਈਆ ਕਰਦੇ ਹਨ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਏਸ਼ੀਆ ਦਾ 2-5 ਮਿਲੀਅਨ ਮੁਸਾਫਰ ਸ਼੍ਰੇਣੀ ਤਹਿਤ ਆਕਾਰ ਅਤੇ ਖੇਤਰ ਵਿਚ ਸਰਵਉੱਤਮ ਹਵਾਈ ਅੱਡੇ ਦੇ ਰੂਪ ਵਜੋਂ ਸਨਮਾਨਿਤ ਕੀਤਾ ਗਿਆ ਹੈ,
Chandigarh airport
ਹਾਲਾਂਕਿ ਇਸ ਸ਼੍ਰੇਣੀ ਵਿਚ ਭਾਰਤ ਦੇ ਭੁਵਨੇਸ਼ਵਰ, ਇੰਦੌਰ ਅਤੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਨੂੰ 205 ਮਿਲੀਅਨ ਮੁਸਾਫ਼ਰ ਸ਼੍ਰੇਣੀ ਵਿਚ ਸਾਈਜ਼ ਦੇ ਆਧਾਰ ‘ਤੇ ਵਾਤਾਵਰਣ ਅਤੇ ਪ੍ਰਵੇਸ਼ (ਇਨਵਾਇਰਨਮੈਂਟ ਅਤੇ ਐਸਬੀਐਸ) ਸ਼੍ਰੇਣੀ ਵਿਚ ਬੈਸਟ ਏਅਰਪੋਰਟ ਦੇ ਰੂਪ ‘ਚ ਸਨਮਾਨਤ ਕੀਤਾ ਗਿਆ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੀ ਬਿਲਡਿੰਗ ਖ਼ੁਦ ਵਿਚ ਇਕ ਮਾਸਟਰ ਪੀਸ ਹੈ।
Chandigarh Airport
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਸ਼ਾਨਦਾਰ ਦ੍ਰਿਸ਼ ਅਤੇ ਅੰਦਰੂਨੀ ਹਿੱਸਾ ਬੈਸਟ ਇਨਵਾਇਰਨਮੈਂਟ ਐਂਡ ਐਮਬੀਐਸ ਬਾਏ ਸਾਈਜ਼ (2-5 ਮਿਲੀਅਨ ਮੁਸਾਫ਼ਰ ਸ਼੍ਰੇਣੀ) ਤਹਿਤ ਵਕਾਰੀ ਪੁਰਸਕਾਰ ਜਿੱਤਣ ਲਈ ਇਕ ਪ੍ਰਮੁੱਖ ਕਾਰਨ ਰਿਹਾ ਹੈ। ਚੰਡਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਬਿਲਡਿੰਗ ਇਕ ਸੰਸਾਰ ਪੱਧਰੀ ਇਮਾਰਤ ਹੈ, ਜਿਸ ਦਾ ਉਦਘਾਟਨ ਸਤੰਬਰ 2015 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਸੀ। ਇਸ ਹਵਾਈ ਅੱਡੇ ਦਾ ਨਿਰਮਾ ਖ਼ੁਦ ਵਿਚ ਇਕ ਵਿਸ਼ਵ ਪੱਧਰੀ ਝਾਂਚਾ ਹੈ। ਇਹ ਆਰਾਮਦਾਇਕ ਤੇ ਫੈਲਿਆ ਹੋਇਆ ਹੈ।
Chandigarh Airport
ਇਸ ਸਬੰਧੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਸੀਈਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੰਸਟਰੂਮੈਂਟ ਲੈਂਡਿੰਗ ਸਿਸਟਮ ਆਈ.ਐਲ.ਐਸ ਕੈਟ-3 ਇੰਸਟਾਲ ਹੋਣ ਤੋਂ ਬਾਅਦ ਏਅਰਪੋਰਟ 24 ਘੰਟੇ ਆਪ੍ਰੇਟ ਹੋਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਮੁਸਾਫ਼ਰਾਂ ਦੀ ਗਿਣਤੀ ਵਿਚ ਵਾਧ ਹੋਵੇਗਾ। ਆਉਣ ਵਾਲੇ ਸਮੇਂ ਵਿਚ ਇੰਟਰਨੈਸ਼ਨਲ ਏਅਰਪੋਰਟ ਤੋਂ ਯੂਰਪ, ਯੂਐਸਏ ਅਤੇ ਹੋਰ ਦੇਸ਼ਾਂ ਦੀਆ ਫਲਾਈਟਾਂ ਸ਼ੁਰੂ ਹੋ ਜਾਣਗੀਆਂ। ਸਾਡੇ ਵੱਲੋਂ ਮੁਸਾਫ਼ਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।