
ਸੈਕਟਰ 24A ਵਿਚ ਪੀਜੀਆਈ ਪ੍ਰੋਫੈਸਰ ਦੇ ਘਰ ਤੋਂ ਲੱਖਾਂ ਦੀ ਵਿਦੇਸ਼ੀ ਕਰੰਸੀ ਚੋਰੀ ਹੋ ਗਈ। ਚੋਰੀ ਦੀ ਵਾਰਦਾਤ ਦਾ ਪਤਾ ਉਸ ਸਮੇਂ ਚਲਿਆ ਜਦ ਪੀਜੀਆਈ ਪ੍ਰੋਫੈਸਰ...
ਚੰਡੀਗੜ੍ਹ : ਸੈਕਟਰ 24A ਵਿਚ ਪੀਜੀਆਈ ਪ੍ਰੋਫੈਸਰ ਦੇ ਘਰ ਤੋਂ ਲੱਖਾਂ ਦੀ ਵਿਦੇਸ਼ੀ ਕਰੰਸੀ ਚੋਰੀ ਹੋ ਗਈ। ਚੋਰੀ ਦੀ ਵਾਰਦਾਤ ਦਾ ਪਤਾ ਉਸ ਸਮੇਂ ਚਲਿਆ ਜਦ ਪੀਜੀਆਈ ਪ੍ਰੋਫੈਸਰ ਦੇ ਘਰ ਵਿਚ ਕੰਮ ਕਰਨ ਵਾਲਾ ਨੌਕਰ 15 ਦਿਨਾਂ ਤੋਂ ਕੰਮ 'ਤੇ ਨਹੀਂ ਪਰਤਿਆ। ਇਸ ਤੋਂ ਬਾਅਦ ਜਦ ਅਲਮਾਰੀ ਖੋਲ੍ਹੀ ਗਈ ਤਾਂ ਉਸ ਵਿਚੋਂ ਦੋ ਹਜ਼ਾਰ ਯੂਐਸ ਡਾਲਰ, 600 ਕੈਨੇਡੀਅਨ ਡਾਲਰ, 250 ਯੂਰੋ, 350 ਸਵਿਸ ਫਰਾਂਸ, 300 ਸਿੰਗਾਪੁਰ ਡਾਲਰ ਅਤੇ 20 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ।
Foreign currency
ਮਾਮਲੇ ਦੀ ਸੂਚਨਾ 'ਤੇ ਪੁੱਜੀ ਸੈਕਟਰ 11 ਥਾਣਾ ਪੁਲਿਸ ਨੇ ਪੰਜਾਬ ਦੇ ਮੁਕਤਸਰ ਨਿਵਾਸੀ ਨੌਕਰ ਕੇਵਲ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀਜੀਆਈ ਪ੍ਰੋਫੈਸਰ ਕ੍ਰਿਸ਼ਨ ਗੌਬਾ ਸੈਕਟਰ 24A ਵਿਚ ਪਰਿਵਾਰ ਦੇ ਨਾਲ ਰਹਿੰਦੇ ਹਨ। ਉਨ੍ਹਾਂ ਦਾ ਬੇਟਾ ਡਾਕਟਰ ਹੈ। ਪੁਲਿਸ ਕੰਟਰੋਲ ਰੂਮ ਵਿਚ ਸੂਚਨ ਮਿਲੀ ਕਿ ਮਕਾਨ ਨੰਬਰ 75 ਵਿਚ ਚੋਰੀ ਹੋਈ ਹੈ। ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ।
Foreign currency
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰੋਫੈਸਰ ਕ੍ਰਿਸ਼ਨ ਗੌਬਾ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ ਨਵੰਬਰ ਵਿਚ ਘਰ ਵਿਚ ਕੰਮਕਾਜ ਦੇ ਲਈ ਮੁਕਤਸਰ ਨਿਵਾਸੀ ਕੇਵਲ ਨੂੰ ਕੰਮ 'ਤੇ ਰੱਖਿਆ ਸੀ ਲੇਕਿਨ ਉਹ ਕਰੀਬ 15 ਦਿਨ ਪਹਿਲਾਂ ਹੀ ਘਰ ਛੱਡ ਕੇ ਚਲਾ ਗਿਆ। ਸ਼ੱਕ ਹੋਣ 'ਤੇ ਉਨ੍ਹਾਂ ਨੇ ਅਲਮਾਰੀ ਖੋਲ੍ਹ ਕੇ ਦੇਖਿਆ ਤਾਂ ਵਿਦੇਸ਼ੀ ਕਰੰਸੀ ਅਤੇ 20 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਬਿਆਨ ਦੇ ਆਧਾਰ 'ਤੇ ਪੁਲਿਸ ਨੇ ਕੇਸ ਦਰਜ ਕਰ ਲਿਆ।