
ਗੁਰਦਾਸਪੁਰ : ਸ਼ੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਅਤੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਇਥੇ ਬਿਆਨ ਰਾਹੀਂ ਸ੍ਰੀ ਅਕਾਲ...
ਗੁਰਦਾਸਪੁਰ : ਸ਼ੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਅਤੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਇਥੇ ਬਿਆਨ ਰਾਹੀਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਸਾਬਕਾ ਤਖ਼ਤ ਪਟਨਾ ਸਹਿਬ ਗਿਆਨੀ ਇਕਬਾਲ ਨੇ ਅਪਣੀ ਇੰਟਰਵਿਊ ਵਿਚ ਅਖੌਤੀ ਸਾਧ ਨੂੰ ਮਾਫੀ ਦੇਣ ਦੇ ਮਾਮਲੇ ਵਿਚ ਦੋ ਦੋਸ਼ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਹਿਬ ਗਿਆਨੀ ਗੁਰਬਚਨ ਸਿੰਘ ਅਤੇ ਸਾਬਕਾ ਜਥੇਦਾਰ ਦਮਦਮਾ ਸਹਿਬ ਸਾਬੋ ਕੀ ਤਲਵੰਡੀ ਗਿਆਨੀ ਗੁਰਮੁੱਖ ਸਿੰਘ ਤੇ ਲਗਾਏ ਹਨ ਉਨ੍ਹਾਂ ਸੁਣਵਾਈ ਸੰਗਤਾਂ ਦੇ ਇਕੱਠ ਵਿਚ ਜਨਤਕ ਤੋਰ ਤੇ ਕੀਤੀ ਜਾਵੇ।
ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸਵਾਂਗ ਰਚਾ ਦੇ ਸਿੱਖ ਹਿਰਦਿਆਂ ਤੇ ਡੂੰਘੀ ਸੱਟ ਮਾਰਨ ਵਾਲੇ ਅਖੌਤੀ ਸੋਦਾ ਸਾਧ ਨੂੰ ਸੌੜੇ ਸਿਆਸੀ ਹਿੱਤਾਂ ਲਈ ਵਰਤਣ ਵਾਸਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਵੇਲੇ ਦੇ ਬਾਕੀ ਚਾਰ ਜਥੇਦਾਰਾਂ ਨੇ ਸ੍ਰੀ ਅਕਾਲ ਤਖਤ ਦੀ ਮਾਨ ਮਰਿਆਦਾ ਨੂੰਬਹੁਤ ਹੀ ਵੱਡੀ ਢਾਹ ਲਾਈ ਹੈ ਜੋ ਕਿਸੇ ਵੀ ਤਰਾਂ ਬਖਸ਼ਣ ਵਾਲੀ ਨਹੀਂ ਹੈ। ਜਥੇ. ਸੇਖਵਾਂ ਨੇ ਕਿਹਾ ਕਿ ਮੁਆਫੀ ਦੇਣ ਦੇ ਨਿਰਦੇਸ਼ ਜਾਰੀ ਕਰਨ ਵਾਲੇ ਸਿਆਸੀ ਵਿਅਕਤੀਆਂ ਨੂੰ ਬਣਦੀਆਂ ਸਜਾਵਾਂ ਦੇਣੀਆਂ ਚਾਹੀਦੀਆਂ ਹਨ। ਅੱਗੇ ਕਿਹਾ ਮੁਆਫੀ ਵਾਪਸ ਲੈਣ ਵੇਲੇ ਦੇ ਵਾਲੇ ਪੰਜ ਜਥੇਦਾਰਾਂ ਵਿਚ ਗਿਆਨੀ ਇਕਬਾਲ ਸਿੰਘ ਵੀ ਸ਼ਾਮਿਲ ਸੀ।
ਇਸ ਲਈ ਗਿਆਨੀ ਇਕਬਾਲ ਸਿੰਘ ਨੂੰ ਸਾਰੀ ਸੱਚੀ ਕਹਾਣੀ ਦਾ ਜ਼ਰੂਰ ਪਤਾ ਹੋਵੇਗਾ। ਜਿਵੇਂ ਕਿ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਸੋਦਾ ਸਾਧ ਦੀ ਕਹੀ ਜਾਣ ਵਾਲੀ ਮੁਆਫੀ ਅਰਜ਼ੀ ਵਿਚ ਖਿਮਾ ਜਾਚਨਾ ਸ਼ਬਦ ਲਿਖੇ ਸਨ। ਉਹਨਾਂ ਮੁਤਾਬਿਕ ਇਹ ਸ਼ਬਦ ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵਿਚ ਆਕੇ ਉਸ ਚਿੱਠੀ ਵਿਚ ਦਰਜ ਕੀਤੇ ਜਾਣ ਦੀ ਸਜਿਸ਼ ਸੀ। ਜਥੇਦਾਰ ਨੇ ਕਿਹਾ ਕਿ ਉਹ ਗਿਆਨੀ ਇਕਬਾਲ ਨੂੰ ਅਪੀਲ ਕਰਦੇ ਹਨ ਕਿ ਗਿਆਨੀ ਇਕਬਾਲ ਸਿੰਘ ਵੱਲੋਂ ਜੋ ਇੰਕਸ਼ਾਫ ਕੀਤੇ ਗਏ ਹਨ ਉਨ੍ਹਾਂ ਦੀ ਸੱਚਾਈ ਨੂੰ ਸਰਬੱਤ ਜਗਤ ਨੂੰ ਦਿਖਾਉਣ ਲਈ ਇਹ ਜਾਂਚ ਲੁਕ ਛਿੱਪ ਕੇ ਨਾ ਕੀਤੀ ਜਾਵੇ। ਸਗੋਂ ਸ੍ਰੀ ਅਕਾਲ ਤਖਤ ਦੇ ਸਾਹਮਣੇ ਸੰਗਤ ਤੇ ਮੀਡੀਆ ਦੀ ਹਾਜ਼ਰੀ ਵਿਚ ਕੀਤੀ ਜਾਵੇ।