
ਗੁਰਾਇਆ ਪੁਲਿਸ ਅਤੇ ਸੀਏ ਸਟਾਫ਼ ਦਿਹਾਤੀ ਦੀ ਪੁਲਿਸ ਨੇ ਦੋ ਜੰਮੂ-ਕਸ਼ਮੀਰ ਦੀਆ ਬੱਸਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਜਾਣਕਾਰੀ ਮੁਤਾਬਿਕ ਗੁਰਾਇਆ...
ਜਲੰਧਰ : ਗੁਰਾਇਆ ਪੁਲਿਸ ਅਤੇ ਸੀਏ ਸਟਾਫ਼ ਦਿਹਾਤੀ ਦੀ ਪੁਲਿਸ ਨੇ ਦੋ ਜੰਮੂ-ਕਸ਼ਮੀਰ ਦੀਆ ਬੱਸਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਜਾਣਕਾਰੀ ਮੁਤਾਬਿਕ ਗੁਰਾਇਆ ਨੈਸ਼ਨਾਲ ਹਾਈਵੇਅ ‘ਤੇ ਸ਼ਾਮ ਨੂੰ ਗੁਰਾਇਆ ਪੁਲਿਸ ਅਤੇ ਸੀਟੀ ਸਟਾਫ਼ ਪੁਲਿਸ ਨੇ ਨਾਕੇਬੰਦੀ ਦੌਰਾਨ ਇਨ੍ਹਾਂ ਬੱਸਾਂ ਨੂੰ ਕਬਜ਼ੇ ਵਿਚ ਲਿਆ ਹੈ। ਦੋਵੇਂ ਬੱਸਾਂ ਦੇ ਅੰਦਰ ਕੋਈ ਸਵਾਰੀ ਨਹੀਂ ਸੀ, ਸਿਰਫ਼ ਇਕ ਡਰਾਇਵਰ ਅਤੇ ਕੰਡਕਟਰ ਹੀ ਮੌਜੂਦ ਸੀ।
Guraya Police
ਦੋਵੇਂ ਖਾਲੀ ਬੱਸਾਂ ਦਿੱਲੀ ਜਾ ਰਹੀਆਂ ਸਨ। ਬੱਸਾਂ ਅੰਦਰੋਂ ਭਾਰਤੀ ਕਰੰਸੀ ਅਤੇ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਜਾਣਕਾਰੀ ਮੁਤਾਬਿਕ ਬੱਸ ਦੇ ਡਰਾਇਵਰ ਪੁਲਵਾਮਾ ਦੇ ਰਹਿਣ ਵਾਲੇ ਹਨ,
Punjab Police
ਜਦੋਂ ਜਲੰਧਰ ਦਿਹਾਤੀ ਦੇ ਸੀਏ ਸਟਾਫ਼ ਨੇ ਇਨ੍ਹਾਂ ਦੀ ਤਲਾਸ਼ੀ ਲਈ ਤਾਂ 6ਲੱਖ 90 ਹਜ਼ਾਰ ਭਾਰਤੀ ਕਰੰਸੀ ਅਤੇ 90 ਕਿਲੋ ਚੂਰਾ ਪੋਸਤ ਬੱਸ ਵਿਚੋਂ ਮਿਲਿਆ ਹੈ। ਪੁਲਿਸ ਨੇ ਬੱਸ ਡਰਾਇਵਰਾਂ ਅਤੇ ਕੰਡਕਟਰ ਨੂੰ ਹਿਰਾਸਤ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।