ਕੌਮਾਂਤਰੀ ਮਹਿਲਾ ਦਿਵਸ ਮੌਕੇ ਮੁੱਖ ਮੰਤਰੀ ਵੱਲੋਂ ਵੱਖ-ਵੱਖ ਸਕੀਮਾਂ ਦਾ ਆਗਾਜ਼
Published : Mar 8, 2021, 5:13 pm IST
Updated : Mar 8, 2021, 5:43 pm IST
SHARE ARTICLE
captain amarinder singh
captain amarinder singh

ਮੁਲਕ ਛੇਤੀ ਹੀ ਔਰਤਾਂ ਨੂੰ ਰੱਖਿਆ ਸੈਨਾਵਾਂ ਦੇ ਯੁੱਧ ਲੜਨ ਵਾਲੇ ਯੂਨਿਟਾਂ ਵਿੱਚ ਨਵੀਆਂ ਚੁਣੌਤੀਆਂ ਵੀ ਸਰ ਕਰਦਾ ਦੇਖੇਗਾ।

ਚੰਡੀਗੜ੍ਹ: ਕੌਮਾਂਤਰੀ ਮਹਿਲਾ ਦਿਵਸ ਮੌਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਾ ਐਲਾਨ ਕੀਤਾ ਗਿਆ, ਉਥੇ ਹੀ ਔਰਤਾਂ ਦੇ ਸਸ਼ਕਤੀਕਰਨ ਦੇ ਉਦੇਸ਼ ਨਾਲ ਕਈ ਐਲਾਨ ਅਤੇ ਅਨੇਕਾਂ ਪ੍ਰਾਜੈਕਟਾਂ ਦਾ ਆਗਾਜ਼ ਕਰਕੇ ਇਸ ਦਿਨ ਨੂੰ ਵਿਸ਼ੇਸ਼ ਰੂਪ ਵਿੱਚ ਮਨਾਇਆ ਗਿਆ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਮੁਲਕ ਛੇਤੀ ਹੀ ਔਰਤਾਂ ਨੂੰ ਰੱਖਿਆ ਸੈਨਾਵਾਂ ਦੇ ਯੁੱਧ ਲੜਨ ਵਾਲੇ ਯੂਨਿਟਾਂ ਵਿੱਚ ਨਵੀਆਂ ਚੁਣੌਤੀਆਂ ਵੀ ਸਰ ਕਰਦਾ ਦੇਖੇਗਾ।ਕੌਮਾਂਤਰੀ ਮਹਿਲਾ ਦਿਵਸ ਮੌਕੇ ਮੁੱਖ ਮੰਤਰੀ ਵੱਲੋਂ ਵੱਖ-ਵੱਖ ਸਕੀਮਾਂ ਦਾ ਆਗਾਜ਼

captain amarinder singhcaptain amarinder singh

ਸੰਯੁਕਤ ਰਾਸ਼ਟਰ ਅਤੇ ਹੋਰ ਆਲਮੀ ਏਜੰਸੀਆਂ ਦੀ ਭਾਈਵਾਲੀ ਨਾਲ ਮਹਿਲਾ ਕੇਂਦਰਿਤ ਪ੍ਰਾਜੈਕਟਾਂ ਅਤੇ ਔਰਤਾਂ ਲਈ ਵਿਸ਼ੇਸ਼ ਸਾਂਝ ਸ਼ਕਤੀ ਹੈਲਪਡੈਸਕ ਅਤੇ ਹੈਲਪਲਾਈਨ ਦਾ ਵਰਚੁਅਲ ਤੌਰ 'ਤੇ ਆਗਾਜ਼ ਕਰਦਿਆਂ ਮੁੱਖ ਮੰਤਰੀ ਨੇ ਔਰਤਾਂ ਦੀ ਭਲਾਈ ਅਤੇ ਹੋਰ ਮੌਕਿਆਂ ਨਾਲ ਆਪਣੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ ਤਾਂ ਕਿ ਉਨ੍ਹਾਂ ਨੂੰ ਤਰੱਕੀ ਤੇ ਵਿਕਾਸ ਯੋਗ ਬਣਾਇਆ ਜਾ ਸਕੇ। ਨਵੇਂ ਬਦਲਦੇ ਦੌਰ ਵਿੱਚ ਔਰਤਾਂ ਵੱਲੋਂ ਗੌਰਵਮਈ ਅਹੁਦੇ ਹਾਸਲ ਕਰਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਪੈਪਸੀਕੋ ਦੀ ਚੇਅਰਪਰਸਨ ਦਾ ਜ਼ਿਕਰ ਕੀਤਾ ਜਿਸ ਦੀ ਮੁਖੀ ਭਾਰਤ ਦੀ ਜੰਮਪਲ ਮਹਿਲਾ ਹੈ ਅਤੇ ਔਰਤਾਂ ਸਿਰਫ ਜਹਾਜ਼ ਹੀ ਨਹੀਂ ਸਗੋਂ ਲੜਾਕੂ ਜਹਾਜ਼ ਰਾਫੇਲ ਵੀ ਉਡਾ ਰਹੀਆਂ ਹਨ।

ਉਨ੍ਹਾਂ ਨੇ ਹੁਸ਼ਿਆਰਪੁਰ ਦੀ ਲੜਕੀ ਤਾਨੀਆ ਸ਼ੇਰਗਿੱਲ ਦਾ ਵੀ ਜ਼ਿਕਰ ਕੀਤਾ ਜਿਸ ਨੇ ਸਾਲ 2020 ਦੀ ਗਣਤੰਤਰ ਦਿਵਸ ਦੀ ਪਰੇਡ ਵਿਖੇ ਮਰਦ ਫੌਜੀ ਟੁਕੜੀਆਂ ਦੀ ਅਗਵਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਹੋਣ ਦਾ ਮਾਣ ਖੱਟਿਆ। ਉਨ੍ਹਾਂ ਕਿਹਾ ਕਿ ਇਹ ਸਮਾਂ ਵੀ ਆਵੇਗਾ ਜਦੋਂ ਇਜ਼ਰਾਇਲ ਤੇ ਕੁਝ ਮੁਲਕਾਂ ਵਾਂਗ ਭਾਰਤ ਰੱਖਿਆ ਸੈਨਾਵਾਂ ਦੇ ਯੁੱਧ ਲੜਨ ਵਾਲੇ ਯੂਨਿਟਾਂ ਵਿੱਚ ਔਰਤਾਂ ਨੂੰ ਜ਼ਿੰਮੇਵਾਰੀ ਨਿਭਾਉਂਦੇ ਦੇਖਣਗੇ। ਮੁੱਖ ਮੰਤਰੀ ਨੇ ਇਸ ਗੱਲ 'ਤੇ ਤਸੱਲੀ ਜ਼ਾਹਰ ਕੀਤੀ ਕਿ ਪ੍ਰੀਖਿਆਵਾਂ ਵਿੱਚ ਕੁੜੀਆਂ ਲਗਾਤਾਰ ਲੜਕਿਆਂ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾ ਰਹੀਆਂ ਹਨ, ਸਵੈ-ਸਹਾਇਤਾ ਗਰੁੱਪਾਂ ਰਾਹੀਂ ਗਰੀਬ ਪਰਿਵਾਰਾਂ ਦੀ ਆਮਦਨ ਵਧਾ ਰਹੀਆਂ ਹਨ ਅਤੇ ਇੱਥੋਂ ਤੱਕ ਕਿ ਰੱਖਿਆ ਸੈਨਾਵਾਂ ਵਿੱਚ ਮੁਲਕ ਦੀ ਸੇਵਾ ਕਰ ਰਹੀਆਂ ਹਨ ਜਦਕਿ ਇਸ ਦੇ ਨਾਲ-ਨਾਲ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਮਾਂ, ਪਤਨੀ, ਭੈਣ ਅਤੇ ਧੀ ਦੀ ਭੂਮਿਕਾ ਵੀ ਅਦਾ ਕਰ ਰਹੀਆਂ ਹਨ।

captain amarinder singhcaptain amarinder singh

ਉਨ੍ਹਾਂ ਨੇ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਔਰਤਾਂ ਦੀ ਬਰਾਬਰੀ ਅਤੇ ਨਿਆਂ ਨੂੰ ਯਕੀਨੀ ਬਣਾਉਣ ਪ੍ਰਤੀ ਕੰਮ ਕਰਨ ਦਾ ਸੱਦਾ ਦਿੱਤਾ ਕਿਉਂਕਿ ਔਰਤਾਂ ਦੇ ਅਧਿਕਾਰਾਂ ਤੋਂ ਬਿਨਾਂ ਕੋਈ ਵੀ ਸਮਾਜ ਜਾਂ ਪਰਿਵਾਰ ਸਹੀ ਮਾਅਨਿਆਂ ਵਿੱਚ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਸਰਕਾਰੀ ਨੌਕਰੀਆਂ ਵਿੱਚ 33 ਫੀਸਦੀ ਅਤੇ ਪੰਚਾਇਤੀ ਤੇ ਸ਼ਹਿਰੀ ਸਥਾਨਕ ਇਕਾਈਆਂ ਦੀਆਂ ਚੋਣਾਂ ਵਿੱਚ 50 ਫੀਸਦੀ ਰਾਖਵਾਂਕਰਨ ਪਹਿਲਾਂ ਹੀ ਮੁਹੱਈਆ ਕਰਵਾ ਦਿੱਤਾ ਹੈ।
ਅੱਜ ਸ਼ੁਰੂ ਕੀਤੀਆਂ ਸਕੀਮਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਅਨੋਖੇ ਉਪਰਾਲੇ ਔਰਤਾਂ ਵਿਰੁੱਧ ਅਪਰਾਧਾਂ ਤੋਂ ਹਿਫਾਜ਼ਤ ਕਰਨਾ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਸਿੱਧ ਹੋਣਗੇ। ਉਨ੍ਹਾਂ ਦੱਸਿਆ ਕਿ ਸਕੂਲਾਂ ਦੇ ਸਿਲੇਬਸ ਵਿੱਚ ਲਿੰਗ ਸੰਵੇਦਨਾ ਪਾਠਕ੍ਰਮ ਨੂੰ ਲਾਗੂ ਕਰਨ ਅਤੇ ਔਰਤਾਂ ਨੂੰ ਹੁਨਰ ਸਿਖਲਾਈ ਦੇਣ ਲਈ ਯਤਨ ਜਾਰੀ ਹਨ ਤਾਂ ਕਿ ਉਨ੍ਹਾਂ ਦੇ ਰੋਜ਼ਗਾਰ, ਸਮਰੱਥਾ ਨਿਰਮਾਣ ਅਤੇ ਅਨੀਮੀਆ ਦੇ ਖਾਤਮੇ ਵਿੱਚ ਸੁਧਾਰ ਲਿਆਂਦਾ ਜਾ ਸਕੇ।

captain amarinder singhcaptain amarinder singh

ਯੂ.ਐਨ. ਮਹਿਲਾ, ਯੂ.ਐਨ.ਡੀ.ਪੀ. (ਸੰਯੁਕਤ ਰਾਸ਼ਟਰ ਵਿਕਾਸ ਫੰਡ), ਯੂ.ਐਨ. ਵਸੋਂ ਫੰਡ, ਜੇ.-ਪੀ.ਏ.ਐਲ. (ਅਬਦੁਲ ਲਤੀਫ ਜਮੀਲ ਪਾਵਰਟੀ ਐਕਸ਼ਨ ਲੈਬ) ਅਤੇ ਐਫ.ਯੂ.ਈ.ਐਲ. (ਫਿਊਲ ਫਰੈਂਡਜ਼ ਫਾਰ ਐਨਰਜ਼ਿਗ ਲਾਈਵਜ਼) ਨਾਲ ਸਬੰਧਤ ਪ੍ਰਾਜੈਕਟਾਂ ਤੋਂ ਇਲਾਵਾ ਮੁੱਖ ਮੰਤਰੀ ਨੇ ਸਾਰੇ 383 ਪੁਲੀਸ ਥਾਣਿਆਂ ਵਿੱਚ ਸਾਂਝ ਸ਼ਕਤੀ ਹੈਲਪਡੈਸਕ ਅਤੇ ਪੰਜਾਬ ਪੁਲੀਸ ਵੱਲੋਂ ਚਲਾਈ ਜਾਣ ਵਾਲੀ 181 ਸਾਂਝ ਸ਼ਕਤੀ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਜੋ ਮਹਿਲਾਵਾਂ ਦੇ ਨਾਲ-ਨਾਲ ਬੱਚਿਆਂ ਅਤੇ ਬਜ਼ੁਰਗਾਂ ਦੇ ਸ਼ਿਕਵੇ-ਸ਼ਿਕਾਇਤਾਂ ਉਪਰ ਕਾਰਵਾਈ ਕਰੇਗਾ। ਉਨ੍ਹਾਂ ਨੇ ਸਕੂਲ ਸਿੱਖਿਆ ਵਿਭਾਗਾਂ ਦੇ ਮਾਸਟਰ ਕਾਡਰ ਵਿੱਚ 2407 ਔਰਤਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਕਿਹਾ ਕਿ ਮਹਿਲਾਵਾਂ ਨੇ ਹਮੇਸ਼ਾ ਹੀ ਹਰੇਕ ਖੇਤਰ ਜਿਵੇਂ ਸਿਵਲ ਸੇਵਾਵਾਂ, ਖੇਡਾਂ, ਰੱਖਿਆ ਸੇਵਾਵਾਂ, ਉੱਚ ਤਕਨੀਕੀ ਅਤੇ ਡਾਕਟਰੀ ਸਿੱਖਿਆ ਆਦਿ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਲੜਕੀਆਂ ਅਤੇ ਲੜਕਿਆਂ ਦੀ ਬਰਾਬਰੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਸਿੱਟੇ ਵਜੋਂ ਸੂਬੇ ਵਿੱਚ ਲਿੰਗ ਅਨੁਪਾਤ ਵਿੱਚ ਕਾਫੀ ਸੁਧਾਰ ਹੋਇਆ ਹੈ, ਸਾਲ 2013-14 ਵਿੱਚ 890 ਲੜਕੀਆਂ ਪ੍ਰਤੀ 1000 ਲੜਕੇ ਸਨ, ਜੋ ਕਿ ਸਾਲ 2019-20 ਵਿਚ ਵਧ ਕੇ 920 ਲੜਕੀਆਂ ਪ੍ਰਤੀ 1000 ਲੜਕੇ ਹੋ ਗਿਆ। ਉਨ੍ਹਾਂ ਨੇ ਸਾਲ 2021-22 ਦੇ ਬਜਟ ਵਿੱਚ ਸ਼ਗਨ ਸਕੀਮ ਦੀ ਗਰਾਂਟ 21,000 ਰੁਪਏ ਤੋਂ ਵਧਾ ਕੇ 51,000 ਰੁਪਏ ਅਤੇ ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕਰਨ ਲਈ ਮੁੱਖ ਮੰਤਰੀ ਦਾ ਵੀ ਧੰਨਵਾਦ ਕੀਤਾ।

ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫ਼ਤ ਯਾਤਰਾ ਦੀ ਆਗਿਆ ਦੇਣ ਸਬੰਧੀ ਸੂਬਾ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੁਝਾਅ ਦਿੱਤਾ ਕਿ ਲੜਕੀਆਂ ਨੂੰ ਸੋਸ਼ਣ ਤੋਂ ਬਚਾਉਣ ਲਈ ਇਨ੍ਹਾਂ ਬੱਸਾਂ ਵਿੱਚ ਘੱਟੋ-ਘੱਟ 50 ਫੀਸਦੀ ਸੀਟਾਂ ਰਾਖਵੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਪ੍ਰਤੀ ਮਹਿਲਾਵਾਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਲਈ ਸਾਂਝ ਸ਼ਕਤੀ ਹੈਲਪਡੈਸਕ ਅਤੇ 181 ਹੈਲਪਲਾਈਨ ਵਰਗੇ ਉਪਰਾਲੇ ਸ਼ੁਰੂ ਕਰਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ 15 ਸਾਲਾ ਲੜਕੀ ਜਯੋਤੀ ਦਾ ਮਹਿਲਾ ਸਸ਼ਕਤੀਕਰਨ ਦਾ ਰੋਲ ਮਾਡਲ ਵਜੋਂ ਸਨਮਾਨ ਕਰਨ ਦੀ ਸਿਫਾਰਸ਼ ਕੀਤੀ ਜੋ 1200 ਕਿਲੋਮੀਟਰ ਸਾਈਕਲ ਚਲਾ ਕੇ ਆਪਣੇ ਦਿਵਿਆਂਗ ਪਿਤਾ ਨੂੰ ਗੁਰੂਗ੍ਰਾਮ ਤੋਂ ਦਰਭੰਗ ਤੱਕ ਲੈ ਕੇ ਗਈ ਸੀ।

women daywomen's  day

ਮੁੱਖ ਸਕੱਤਰ ਵਿਨੀ ਮਹਾਜਨ ਨੇ ਸਮਾਜ ਵਿੱਚ ਔਰਤਾਂ ਦੀ ਭਲਾਈ ਅਤੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਹੇਠ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕੀਤੇ ਠੋਸ ਯਤਨਾਂ ਦੀ ਸ਼ਲਾਘਾ ਕੀਤੀ। ਆਪਣੇ ਸਵਾਗਤੀ ਭਾਸ਼ਣ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਦੇ ਪ੍ਰਮੁੱਖ ਸਕੱਤਰ ਰਾਜੀ ਪੀ. ਸ੍ਰੀਵਾਸਤਵ ਨੇ ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਪੰਜਾਬ ਭਵਨ ਵਿਖੇ ਕਰਵਾਏ ਮੁੱਖ ਵਰਚੁਅਲ ਪ੍ਰੋਗਰਾਮ ਦੇ ਨਾਲ-ਨਾਲ ਸੂਬਾ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਬਲਾਕ ਪੱਧਰਾਂ 'ਤੇ ਇਕੋ ਸਮੇਂ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਤੋਂ ਇਲਾਵਾ ਇਸ ਵਿਸ਼ਾਲ ਸਮਾਗਮ ਵਿੱਚ 158 ਕਾਲਜਾਂ, 14 ਨਿੱਜੀ ਯੂਨੀਵਰਸਿਟੀ ਦੇ ਕੈਂਪਸ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੈਂਪਸ ਤੋਂ ਇਲਾਵਾ 1150 ਪਿੰਡਾਂ ਅਤੇ ਕਸਬਿਆਂ ਦੇ ਸ਼ਹਿਰੀ/ਪੇਂਡੂ ਵਸਨੀਕ ਵੀ ਸ਼ਾਮਲ ਹੋਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement