ਭਾਰਤ ਦੇਸ਼ ਨੂੰ ਮਹਿਲਾ ਪ੍ਰਤੀ ਗੰਭੀਰ ਹੋਣ ਦੀ ਲੋੜ
Published : Mar 8, 2022, 11:33 pm IST
Updated : Mar 8, 2022, 11:33 pm IST
SHARE ARTICLE
image
image

ਭਾਰਤ ਦੇਸ਼ ਨੂੰ ਮਹਿਲਾ ਪ੍ਰਤੀ ਗੰਭੀਰ ਹੋਣ ਦੀ ਲੋੜ

ਨਵ-ਜਨਮੇ 309,000 ਬੱਚੇ ਤੇ 56000 ਔਰਤਾਂ ਜਣੇਪੇ ਦੌਰਾਨ ਲਗਾਉਂਦੀਆਂ ਨੇ ਮੌਤ ਨੂੰ ਗਲੇ

ਸੰਗਰੂਰ, 8 ਮਾਰਚ (ਬਲਵਿੰਦਰ ਸਿੰਘ ਭੁੱਲਰ) : ਸਾਲ 2015 ਦੀ ਇਕ ਰਿਪੋਰਟ ਮੁਤਾਬਕ ਭਾਰਤ ਵਿਚ ਹਰ ਸਾਲ ਤਕਰੀਬਨ 309,000 ਬੱਚੇ ਜਨਮ ਲੈਣ ਸਮੇਂ ਅਤੇ 56000 ਔਰਤਾਂ ਜਣੇਪੇ ਦੌਰਾਨ ਸਵਰਗ ਸਿਧਾਰ ਜਾਂਦੀਆਂ ਹਨ। ਇਸ ਦਾ ਅਰਥ ਹੈ ਕਿ ਨਵ ਜਨਮਿਆ ਬੱਚਾ ਹਰ ਇਕ ਮਿੰਟ ਬਾਅਦ ਅਤੇ ਜਨਮ ਦੇਣ ਵਾਲੀ ਔਰਤ ਹਰ 20ਵੇਂ ਮਿੰਟ ਬਾਅਦ ਮਰ ਰਹੀ ਹੈ। ਇਹ ਮੌਤਾਂ ਅਕਸਰ ਉਨ੍ਹਾਂ ਦੇਸ਼ਾਂ ਵਿਚ ਵਧੇਰੇ ਹੁੰਦੀਆਂ ਹਨ ਜਿਹੜੇ ਵਿਕਸਤ ਨਹੀਂ ਬਲਕਿ ਵਿਕਾਸ ਅਧੀਨ ਹਨ ਕਿਉਂਕਿ ਘਰਾਂ, ਪ੍ਰਵਾਰਾਂ ਅਤੇ ਦੇਸ਼ਾਂ ਦੇ ਬਿਹਤਰ ਸਮਾਜਕ ਤੇ ਆਰਥਕ ਹਾਲਾਤ ਜੱਚਾ ਅਤੇ ਬੱਚਾ ਦੋਹਾਂ ਲਈ ਹੀ ਬਹੁਤ ਕਾਰਗਰ, ਸਿਹਤਮੰਦ ਅਤੇ ਸੁਖਾਵੇਂ ਹੁੰਦੇ ਹਨ।
ਦਖਣੀ ਏਸ਼ੀਆ ਦੇ ਦੇਸ਼ ਭਾਰਤ, ਪਾਕਿਸਤਾਨ, ਨੇਪਾਲ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਦੇ ਜੱਚਾ ਬੱਚਾ ਵਿਚ ਸਰੀਰਕ ਕਮਜ਼ੋਰੀ, ਖ਼ੂੁਨ ਦੀ ਕਮੀ, ਚੰਗੀ ਖ਼ੁਰਾਕ ਦੀ ਕਮੀ, ਲੋੜ ਨਾਲੋਂ ਘੱਟ ਵਜਨ ਅਤੇ ਜਨਮ ਦੇਣ ਵਾਲੀ ਮਾਂ ਦੀ ਛੋਟੀ ਉਮਰ ਵੀ ਮੌਤ ਦਰ ਵਿਚ ਵਾਧੇ ਦਾ ਕਾਰਨ ਬਣਦੀ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਅੰਦਰ ਔਸਤ ਗ਼ਰੀਬੀ ਦਰ ਵਧੇਰੇ ਹੋਣ ਕਰ ਕੇ ਹਰ ਸਾਲ ਤਕਰੀਬਨ 420,000 ਨਵ-ਜਨਮੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਨ੍ਹਾਂ ਵਿਚੋਂ ਜਨਮ ਲੈਣ ਵੇਲੇ ਬਹੁਗਿਣਤੀ ਬੱਚਿਆਂ ਦਾ ਔਸਤ ਵਜ਼ਨ ਵੀ ਢਾਈ ਕਿਲੋ ਤੋਂ ਵੀ ਘੱਟ ਹੁੰਦਾ ਹੈ। ਦੁਨੀਆਂ ਦੇ ਘੱਟ ਵਿਕਸਤ ਮੁਲਕਾਂ ਅੰਦਰ ਨਵ-ਜਨਮੇ ਬੱਚਿਆਂ ਦੀ ਜਨਮ ਵੇਲੇ ਮੌਤ ਦੀ ਔਸਤ ਦਰ ਸਮੁੱਚੇ ਸੰਸਾਰ ਵਿਚੋਂ ਲਗਭਗ 98 ਫ਼ੀ ਸਦੀ ਬਣਦੀ ਹੈ ਜਦ ਕਿ ਦਖਣੀ ਏਸ਼ੀਆ ਦੇ ਦੇਸ਼ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਅਤੇ ਨੇਪਾਲ ਵਿਚ ਦੁਨੀਆਂ ਦੀਆਂ ਕੁਲ ਮੌਤਾਂ ਵਿਚੋਂ ਦਰ 40 ਫ਼ੀ ਸਦੀ ਹੈ। ਅੱਜ ਤੋਂ ਪੰਜ ਛੇ ਦਹਾਕੇ ਪਹਿਲਾਂ ਪੰਜਾਬ ਦੇ ਆਮ ਪਿੰਡਾਂ ਵਿਚ ਅਕਸਰ ਇਕ ‘ਦਾਈ’ ਹੋਇਆ ਕਰਦੀ ਸੀ ਜਿਹੜੀ ਪਿੰਡ ਅੰਦਰ ਜਣੇਪੇ ਵੇਲੇ ਅਪਣੀਆਂ ਸੇਵਾਵਾਂ ਦਿੰਦੀ ਸੀ ਪਰ ਆਧੁਨਿਕ ਸਮਿਆਂ ਵਿਚ ਬਹੁਤ ਵੱਡੇ ਵੱਡੇ ਜੱਚਾ ਬੱਚਾ ਹਸਪਤਾਲ ਖੁਲ੍ਹਣ ਤੋਂ ਬਾਅਦ ਵੀ ਜਨਮ ਵੇਲੇ ਜੱਚਾ ਬੱਚਾ ਦੀ ਵਧੇਰੇ ਮੌਤ ਦਰ ਡਾਕਟਰਾਂ ਦੀ ਕਾਰਜ ਕੁਸ਼ਲਤਾ ਤੇ ਕਈ ਸਵਾਲ ਖੜੇ ਕਰਦੀ ਹੈ? 
ਮੁਕਾਬਲੇਬਾਜ਼ੀ ਅਤੇ ਵਿਖਾਵੇ ਦੇ ਇਸ ਦੌਰ ਅੰਦਰ ਚੰਦ ਹਸਪਤਾਲਾਂ ਵਿਚ ਘੱਟ ਤਨਖ਼ਾਹਾਂ ਤੇ ਭਰਤੀ ਕੀਤੀਆਂ ਗਈਆਂ ਅਨਟਰੇਂਡ ਨਰਸਾਂ ਜੱਚਾ ਬੱਚਾ ਦੇ ਜੀਵਨ ਲਈ ਕਾਰਗਰ ਭੂਮਿਕਾ ਨਿਭਾਉਣ ਤੋਂ ਅਸਮਰਥ ਹਨ। ਬਾਕੀ ਮੌਜੂਦਾ ਸਮਿਆਂ ਅੰਦਰ ਹੁਣ ਹਰ ਤੀਜਾ ਚੌਥਾ ਬੱਚਾ ਵੱਡੇ ਆਪਰੇਸ਼ਨ ਨਾਲ ਹੋ ਰਿਹਾ ਹੈ ਜਿਸ ਦੇ ਚਲਦਿਆਂ ਪਬਲਿਕ ਵਲੋਂ ਇਹ ਸ਼ੰਕਾ ਵੀ ਜਤਾਈ ਜਾ ਰਹੀ ਹੈ ਕਿ ਇਹ ਫ਼ੈਸ਼ਨ ਹਸਪਤਾਲਾਂ ਵਲੋਂ ਸਿਰਫ਼ ਅਪਣੀਆਂ ਸੇਵਾਵਾਂ ਦਾ ਵਪਾਰੀਕਰਨ ਮਾਤਰ ਹੈ ਕਿਉਂਕਿ ਵੱਡੇ ਆਪਰੇਸ਼ਨ ਦੌਰਾਨ ਕਈ ਵਾਰ ਅਨਟਰਂੇਡ ਸਟਾਫ਼ ਵਲੋਂ ਕੀਤੀ ਅਣਗਹਿਲੀ ਦੌਰਾਨ ਵੱਧ ਖ਼ੂਨ ਵਗਣ ਕਰ ਕੇ ਵੀ ਕਈ ਔਰਤਾਂ ਮੌਤ ਦੇ ਮੂੰਹ ਪਈਆਂ ਹਨ।
ਡਬਲਿਊ.ਐਚ.ਉ.ਦੀ ਤਾਜ਼ਾ ਰਿਪੋਰਟ ਮੁਤਾਬਕ ਹੁਣ ਜਣੇਪੇ ਦੌਰਾਨ ਭਾਰਤ ਵਿਚ 5 ਔਰਤਾਂ ਹਰ ਘੰਟੇ ਮਰ ਰਹੀਆਂ ਹਨ ਜਿਨ੍ਹਾਂ ਦੀ ਸਲਾਨਾ ਗਿਣਤੀ 45000 ਬਣਦੀ ਹੈ। ਇਸ ਸਚਾਈ ਤੋਂ ਇਹ ਸਿੱਟਾ ਵੀ ਨਿਕਲਦਾ ਹੈ ਕਿ ਭਾਵੇਂ ਅਸੀਂ ਚੰਦਰਮਾ ਅਤੇ ਮੰਗਲ ਮਿਸ਼ਨ ਦੀਆਂ ਗੱਲਾਂ ਕਰਦੇ ਨਹੀਂ ਥਕਦੇ ਪਰ ਦੇਸ਼ ਅੰਦਰ ਸਿਹਤ ਸਹੂਲਤਾਂ ਦਾ ਬੁਨਿਆਦੀ ਢਾਂਚਾ ਬਹੁਤ ਪੁਰਾਣਾ ਤੇ ਜ਼ਰਜਰਾ ਹੋ ਚੁੱਕਾ ਹੈ ਜਿਸ ਨੂੰ ਫੌਰਨ ਬਦਲੇ ਜਾਣ ਦੀ ਲੋੜ ਹੈ ਕਿਉਂਕਿ ਭਾਰਤ ਅੰਦਰ ਸਿਹਤ ਸਹੂਲਤਾਂ ਦੀ ਵਿਆਪਕ ਕਮੀ ਦੇ ਚਲਦਿਆਂ 6,00000 ਨਵ-ਜਨਮੇ ਬੱਚੇ ਜਨਮ ਲੈਣ ਤੋਂ 28 ਦਿਨ੍ਹਾਂ ਦੇ ਅੰਦਰ ਮੌਤ ਨੂੰ ਗਲੇ ਲਗਾ ਲੈਂਦੇ ਹਨ।

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement